ਅਦਭੁਤ ਵਾਈਨਰੀਆਂ, ਇਤਿਹਾਸਕ ਰੇਲਵੇ ਟਰੇਲਾਂ ਅਤੇ ਉਪਜਾਊ ਬਾਗ ਸਾਰੇ ਹੋਪ (Hope) ਸ਼ਹਿਰ ਦੇ ਪੂਰਬ ਵਿੱਚ ਹਾਈਵੇ 3 ਦੇ ਨਾਲ–ਨਾਲ ਵਿਸ਼ਾਲ ਲੈਂਡਸਕੇਪ ਦਾ ਹਿੱਸਾ ਹਨ। ਕਰੋਨੈਸਟ ਹਾਈਵੇ ਵਜੋਂ ਜਾਣਿਆ ਜਾਂਦਾ ਇਹ ਸੁੰਦਰ ਰਸਤਾ ਥਾਮਪਸਨ ਓਕਾਨਾਗਨ (Thompson Okanagan) ਵਿੱਚ ਸਿਮਿਲਕਾਮੀਨ ਘਾਟੀ ਵਿੱਚੋਂ ਗੁਜ਼ਰਦਾ ਹੋਇਆ ਕੂਟਨੀ ਰੌਕੀਜ਼ (Kootenay Rockies) ਤੱਕ ਪਹੁੰਚਦਾ ਹੈ।
ਨੋਟ ਕਰੋ: ਇਸ ਸੜਕ ਯਾਤਰਾ ਨੂੰ ਵਿਸ਼ੇਸ਼ ਤੌਰ ‘ਤੇ 2021 ਦੇ ਵਿਲੱਖਣ ਯਾਤਰਾ ਹਾਲਾਤਾਂ ਲਈ ਅੱਪਡੇਟ ਕੀਤਾ ਗਿਆ ਸੀ। ਜਾਣਕਾਰੀ ਪ੍ਰਕਾਸ਼ਨ ਦੇ ਸਮੇਂ ਅਨੁਸਾਰ ਸਹੀ ਹੈ; ਉਪਲਬਧਤਾ ਦੀ ਪੁਸ਼ਟੀ ਕਰਨ ਅਤੇ ਲਾਗੂ ਕੋਵਿਡ ਨੀਤੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਾਰੋਬਾਰਾਂ ਨਾਲ ਸਿੱਧਾ ਸੰਪਰਕ ਕਰਨ ਦੀ ਸਿਫਾਰਸ਼ ਕਰਦੇ ਹਾਂ।
Part 1
ਜੇ ਤੁਸੀਂ ਵੈਨਕੂਵਰ ਜਾਂ ਲੋਅਰ ਮੇਨਲੈਂਡ ਤੋਂ ਆ ਰਹੇ ਹੋ ਤਾਂ ਆਪਣੇ ਟ੍ਰਿੱਪ ਦੀ ਸ਼ੁਰੂਆਤ ਵਿੱਚ ਤੁਸੀਂ ਟ੍ਰਾਂਸ ਕੈਨੇਡਾ ਹਾਈਵੇਅ 1 ’ਤੇ ਪੂਰਬ ਦਿਸ਼ਾ ਵਿੱਚ ਬਰਨਬੀ, ਸਰ੍ਹੀ, ਐਬਟਸਫੋਰਡ ਅਤੇ ਚਿਲਾਵੈਕ ਤੋਂ ਲੰਘਦੇ ਹੋਏ ਹੋਪ ਵਿਖੇ ਪਹੁੰਚੋਗੇ। ਕੋਕਿਟਲਮ ਤੋਂ ਪੂਰਬ ਵੱਲ ਹਾਈਵੇ 7 ਦੇ ਨਾਲ ਸੁੰਦਰ ਨਜ਼ਾਰਿਆਂ ਤੋਂ ਲੰਘਣ ਵਾਲੇ ਰਸਤੇ ਦਾ ਵਿਕਲਪ ਵੀ ਹੈ।
Part 2
ਹੋਪ ਦੇ ਬਲੂ ਮੂਸ ਕੌਫੀ ਹਾਊਸ (Blue Moose Coffee House) ਵਿਖੇ ਇੱਕ ਵੱਡੇ ਨਾਸ਼ਤੇ ਨਾਲ ਸ਼ੁਰੂਆਤ ਕਰੋ, ਫਿਰ ਈ.ਸੀ. ਮੈਨਿੰਗ ਪ੍ਰੋਵਿੰਸ਼ੀਅਲ ਪਾਰਕ (E.C. Manning Provincial Park) ਵਿੱਚ ਜਾਓ। ਕੁੱਲ 83,000 ਹੈਕਟੇਅਰ (205,000 ਏਕੜ) ਵਿੱਚ ਫੈਲਿਆ ਸੰਘਣੇ ਜੰਗਲਾਂ, ਜੰਗਲੀ ਫੁੱਲਾਂ ਨਾਲ ਭਰਪੂਰ ਘਾਹ ਦੇ ਮੈਦਾਨਾਂ, ਝੀਲਾਂ ਅਤੇ ਕੈਸਕੇਡ ਪਹਾੜਾਂ ਵਾਲਾ ਇਹ ਪਾਰਕ ਹਰ ਰੁੱਤ ਵਿੱਚ ਇੱਕ ਮਨੋਰੰਜਕ ਕੇਂਦਰ ਹੈ।
ਮੈਨਿੰਗ ਪਾਰਕ ਰਿਜ਼ੌਰਟ (Manning Park Resort) ਵਿੱਚ ਹਾਈਕਿੰਗ ਅਤੇ ਵਿਆਖਿਆਤਮਕ ਸੈਰ–ਸਪਾਟੇ ਲਈ ਬਹੁਤ ਸਾਰੀਆਂ ਪਗਡੰਡੀਆਂ ਹਨ, ਜਿਸ ਵਿੱਚ ਇੱਕ ਕੁਦਰਤੀ ਵਿਗਿਆਨੀ ਦੇ ਨਾਲ “ਵਾਈਲਡਫਲੋਅਰ ਵਾਕਸ” ਵੀ ਸ਼ਾਮਲ ਹੈ; ਝੀਲਾਂ ਵਿੱਚ ਤੁਸੀਂ ਮੱਛੀਆਂ ਫੜ ਸਕਦੇ ਹੋ ਅਤੇ ਬਗੈਰ ਮੋਟਰ ਵਾਲੀ ਕਿਸ਼ਤੀ ਚਲਾ ਸਕਦੇ ਹੋ। ਇੱਕ ਦਿਨ ਘੁੰਮਣ ਫਿਰਨ ਵਿੱਚ ਬਿਤਾਓ, ਫਿਰ ਲੌਜ, ਕੈਬਿਨਾਂ ਵਿੱਚ ਜਾਂ ਕੈਨਵਸ ਦੇ ਹੇਠਾਂ ਆਰਾਮ ਕਰਨ ਤੋਂ ਪਹਿਲਾਂ ਰੀਜ਼ੌਰਟ ਵਿਖੇ ਸਥਿਤ ਬੀਅਰਜ਼ ਡੈਨ ਪੱਬ ਵਿਖੇ ਖਾਣੇ ਦਾ ਆਨੰਦ ਮਾਣੋ।
Part 3
ਬਾਹਰੀ ਮਨੋਰੰਜਨ ਅਤੇ ਇਤਿਹਾਸ ਦੇ ਸਬਕ ਲਈ ਪ੍ਰਿੰਸਟਨ ਵਿੱਚ ਰੁਕੋ। ਸੋਨੇ ਦੀਆਂ ਖਾਨਾਂ ਖੋਦਨ ਵਾਲਿਆਂ, ਰੁੱਖਾਂ ਨੂੰ ਕੱਟ ਕੇ ਲੱਕੜ ਬਰਾਮਦ ਕਰਨ ਵਾਲਿਆਂ ਅਤੇ ਫਰ ਦੇ ਵਪਾਰੀਆਂ ਦੇ ਆਉਣ ਤੋਂ ਬਹੁਤ ਪਹਿਲਾਂ ਪ੍ਰਿੰਸਟਨ ਦੇ ਆਲੇ–ਦੁਆਲੇ ਦਾ ਖੇਤਰ ਸਮੇਲਕਮਿਕਸ (ਸਿਮਿਲਕਾਮੀਨ) ਫਸਟ ਨੇਸ਼ਨ ਦਾ ਨਿਵਾਸ ਸੀ। ਵਿਜ਼ਟਰ ਇਨਫਰਮੇਸ਼ਨ ਸੈਂਟਰ ਤੋਂ “ਗੋਲਡ-ਪੈਨਿੰਗ” ਨਕਸ਼ਾ ਚੁੱਕੋ ਅਤੇ ਟੂ ਰਿਵਰਜ਼ ਪਾਰਕ ਦੇ ਰੇਤਲੇ ਕਿਨਾਰੇ ‘ਤੇ ਆਪਣੀ ਕਿਸਮਤ ਅਜ਼ਮਾਓ, ਜਾਂ ਇਤਿਹਾਸਕ ਕੈਟਲ ਵੈਲੀ ਰੇਲ ਟ੍ਰੇਲ ਦੇ ਇੱਕ ਹਿੱਸੇ ‘ਤੇ ਤੁਲਾਮੀਨ ਨਦੀ ਦੀ ਘਾਟੀ ਵਿੱਚੋਂ ਲੰਘੋ।
ਹੇਡਲੀ ਅਤੇ ਹੇਡਲੀ ਮਿਊਜ਼ੀਅਮ (Hedley Museum) ਜਾਣ ਤੋਂ ਪਹਿਲਾਂ, ਆਪਣੇ ਆਪ ਨੂੰ ਪ੍ਰਿੰਸਟਨ ਦੇ 1920 ਦੇ ਦਹਾਕੇ ਦੇ ਮੂਕ ਮੂਵੀ ਥੀਏਟਰ ਵਿੱਚ ਸਥਿਤ ਬਾਈਜੂ ਬੇਕਰੀ ਅਤੇ ਕੈਫੇ, ਥਾਮਸੀਨਾ ਵਿਖੇ ਇੱਕ ਫਲੇਕੀ ਬਟਰ ਟਾਰਟ ਜਾਂ ਘਰ ਵਿੱਚ ਬਣੇ ਸਵਾਦਿਸ਼ਟ ਸੂਪ ਦੇ ਇੱਕ ਕਟੋਰੇ ਦਾ ਇਨਾਮ ਦਿਓ। ਜਾਂ ਗਰਮੀਆਂ ਦੀ ਦੁਪਹਿਰ ਸਿਮਿਲਕਾਮੀਨ ਨਦੀ ਵਿੱਚ ਬਿਤਾਓ — ਤੁਸੀਂ ਹੇਡਲੀ ਕੰਟ੍ਰੀ ਮਾਰਕੀਟ ਤੋਂ ਰਬੜ ਦੀ ਟਿਊਬ ਲੈ ਸਕਦੇ ਹੋ।
ਇਹ ਪਿਕਨਿਕ ਲਈ ਵੀ ਇੱਕ ਬਿਹਤਰੀਨ ਖੇਤਰ ਹੈ। ਡੱਗ’ਜ਼ ਹੋਮਸਟੇਡ (Doug’s Homestead) ਵਿਖੇ ਸਮੋਕਡ ਮੀਟ, ਜਰਕੀ ਅਤੇ ਪੈਪਰੋਨੀ ਖਰੀਦਣ ਲਈ ਲਾਈਨ–ਅੱਪ ਵਿੱਚ ਸ਼ਾਮਲ ਹੋਵੋ ਅਤੇ ਕੇਰੇਮੀਓਸ ਵਿੱਚੋਂ ਜਿੰਨੇ ਮਰਜ਼ੀ ਤਾਜ਼ੇ ਫਲ ਲੋਡ ਕਰੋ, ਜਿੱਥੇ ਫਲਾਂ ਦੀ ਰੁੱਤ ਵਿੱਚ ਚੈਰੀ, ਸੇਬ ਅਤੇ ਖੁਰਮਾਨੀਆਂ ਵੇਚਣ ਵਾਲੇ ਹਾਈਵੇਅ ਉੱਤੇ ਲਾਈਨ ਵਿੱਚ ਖੜ੍ਹਦੇ ਹਨ। ਲਾਲ ਛੱਤ ਵਾਲੀ ਪਾਰਸਨਜ਼ ਫਾਰਮ ਮਾਰਕੀਟ ਦੀ ਭਾਲ ਕਰੋ, ਜੋ ਕਿ ਇੱਕ ਪਰਿਵਾਰਕ ਫਾਰਮ ਹੈ ਜਿੱਥੇ ਸੰਨ 1908 ਤੋਂ ਰੁੱਖਾਂ ਉੱਤੇ ਲੱਗਣ ਵਾਲੇ ਸੁਆਦੀ ਫਲ, ਕੱਦੂ ਅਤੇ ਵਿਰਾਸਤੀ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ।
1870 ਦੇ ਦਹਾਕੇ ਦੀ ਕੰਮ ਕਰਨ ਵਾਲੀ ਆਟੇ ਦੀ ਮਿੱਲ ਦੇਖਣ ਲਈ ਕੇਰੇਮੀਓਸ ਦੇ ਨੇੜੇ ਗ੍ਰੀਸਟ ਮਿੱਲ ਐਂਡ ਗਾਰਡਨਜ਼ (The Old Grist Mill and Garden) ਵਿਖੇ ਤੰਬੂ ਲਗਾਓ ਜਾਂ ਆਪਣੀ ਆਰ.ਵੀ. ਪਾਰਕ ਕਰੋ ਅਤੇ ਵਿਕਟੋਰੀਅਨ ਯੁੱਗ ਦੇ ਬਗੀਚਿਆਂ ਦੇ ਨਜ਼ਾਰੇ ਨਾਲ ਮੱਖਣ ਵਾਲੇ ਸਕੋਨ ਅਤੇ ਜੈਮ ਨਾਲ ਚਾਹ ਦੀਆਂ ਚੁਸਕੀਆਂ ਲਓ।
Part 4
ਇੱਕ ਡਰਾਈਵਰ ਨੂੰ ਨਾਮਜ਼ਦ ਕਰੋ ਅਤੇ ਰਸਤੇ ਵਿੱਚ ਕੁਝ ਵਾਈਨਰੀਆਂ ‘ਤੇ ਰੁਕ ਜਾਓ। ਕਾਓਸਟਨ ਵਿੱਚ ਓਰੋਫਿਨੋ ਵਾਈਨਰੀ (Orofino Vineyards) ਕੈਨੇਡਾ ਦੀ ਪਹਿਲੀ “ਸਟਰਾਬਾਲੇ” ਵਾਈਨਰੀ ਹੈ। ਰਾਤ ਨੂੰ ਰਹਿਣ ਲਈ ਕਿਸੇ ਜਗ੍ਹਾ ਦੀ ਲੋੜ ਹੈ? ਓਰੋਫਿਨੋ ਦੇ ਕਮਰੇ ਦੇਖੋ, ਜੋ ਬੈਰਲ ਰੂਮ ਦੇ ਸਿਖਰ ‘ਤੇ ਬਣਾਏ ਗਏ ਹਨ। ਸੈਵਨ ਸਟੋਨਜ਼ ਵਾਈਨਰੀ (Seven Stone Winery) ਵਿਖੇ ਆਪਣਾ ਵਾਈਨ ਟੂਰ ਜਾਰੀ ਰੱਖੋ, ਜਿੱਥੇ ਵਾਈਨਮੇਕਰ ਜਾਰਜ ਹੈਨਸਨ ਕਲਾਸੀਕਲ ਸੰਗੀਤ ਨੂੰ ਵਾਈਨ ਗੁਫਾ ਵਿੱਚ ਪਾਈਪ ਕਰਦਾ ਹੈ ਜਿੱਥੇ ਬੈਰਲ ਵਿੱਚ ਵਾਈਨ ਮਿੱਥੀ ਉਮਰ ਲਈ ਰੱਖੀ ਜਾਂਦੀ ਹੈ। ਕ੍ਰੋਨੇਸਟ ਵਿਨਯਾਰਡਜ਼ (Crows Nest Vineyards) ਵਿਖੇ ਸ਼ਾਰਡਨੇ–ਆਧਾਰਤ ਚਿਕਨ ਸੂਪ ਦਾ ਅਨੰਦ ਲਓ, ਫਿਰ ਤੁਰਨ ਲਈ ਮਾਊਂਟ ਕੋਬਾਉ ਦੇ ਸਿਖਰ ‘ਤੇ ਜਾਓ।
ਓਲੀਵਰ ਓਸੋਯੂਸ ਵਾਈਨ ਕੰਟ੍ਰੀ ਵਿੱਚ ਵਾਈਨ–ਟੇਸਟਿੰਗ ਟੂਰ ਦੇ ਨਾਲ ਜੈਕਾਰਿਆਂ ਨੂੰ ਜਾਰੀ ਰੱਖੋ।
ਨੋਟ ਕਰੋ– ਓਸੋਯੂਸ ਦੇ ਆਲੇ–ਦੁਆਲੇ ਦਾ ਖੇਤਰ ਗਰਮੀਆਂ ਵਿੱਚ ਬਹੁਤ ਰੁੱਝ ਜਾਂਦਾ ਹੈ। ਜੇ ਤੁਸੀਂ ਨੇੜੇ ਰਾਤ ਬਿਤਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਰਿਹਾਇਸ਼ ਦੀ ਉਪਲਬਧਤਾ ਦੀ ਜਾਂਚ ਕਰੋ।
Part 5
ਆਪਣਾ ਸੰਨ ਸਕ੍ਰੀਨ ਅਤੇ ਬੀਚ ਟਾਵਲ ਲਓ ਅਤੇ ਕ੍ਰਿਸਟੀਨਾ ਝੀਲ ਵੱਲ ਜਾਓ, ਜਿਹੜੀ ਝੀਲ ਆਪਣੇ ਅੰਦਰ ਹੌਟ ਸਪ੍ਰਿੰਗਜ਼ ਹੋਣ ਕਾਰਨ ਕੈਨੇਡਾ ਦੀ ਸਭ ਤੋਂ ਵੱਧ ਨਿੱਘੀ ਝੀਲ ਹੋਣ ਦਾ ਦਾਅਵਾ ਕਰਦੀ ਹੈ। ਰੇਤ ਵਿੱਚ ਆਰਾਮ ਕਰੋ ਅਤੇ ਸ਼ਾਨਦਾਰ ਪਹਾੜੀ ਦ੍ਰਿਸ਼ਾਂ ਦਾ ਆਨੰਦ ਮਾਣੋ ਅਤੇ ਕ੍ਰਿਸਟੀਨਾ ਝੀਲ ਮਰੀਨਾ (Christina Lake Marina) ਤੋਂ ਪੈਡਲਬੋਰਡ, ਕਯਾਕ ਅਤੇ ਹੋਰ ਚੀਜ਼ਾਂ ਕਿਰਾਏ ‘ਤੇ ਲਓ।
ਖੁੱਲ੍ਹੀ ਹਵਾ ਵਿੱਚ ਆਨੰਦ ਮਾਣਨ ਦੇ ਮੌਕਿਆਂ ਵਿੱਚ ਝੀਲ ਤੋਂ ਇਲਾਵਾ ਹੋਰ ਥਾਵਾਂ ਵੀ ਸ਼ਾਮਲ ਹਨ— ਕੈਟਲ ਵੈਲੀ ਰੇਲਬੈੱਡ ਵੀ ਕ੍ਰਿਸਟੀਨਾ ਝੀਲ ਵਿੱਚ ਸਥਿਤ ਹੈ, ਜੋ ਟ੍ਰਾਂਸ ਕੈਨੇਡਾ ਟਰੇਲ ਦੇ ਸਭ ਤੋਂ ਪ੍ਰਸਿੱਧ ਹਿੱਸਿਆਂ ਵਿੱਚੋਂ ਇੱਕ ਹੈ। ਲੱਕੜ ਦੇ ਟਰੈਸਟਲਾਂ ਉੱਪਰੋਂ ਲੰਘਦੀ ਅਤੇ ਚੱਟਾਨ ਰਾਹੀਂ ਪੁੱਟੀਆਂ ਸੁਰੰਗਾਂ ਰਾਹੀਂ ਗੁਜ਼ਰਦੀ ਮਾਮੂਲੀ ਜਿਹੀ ਚੜ੍ਹਾਈ ਦੇ ਨਾਲ–ਨਾਲ ਹਾਈਕਿੰਗ ਕਰੋ ਜਾਂ ਸਾਇਕਲ ਚਲਾਓ ਜੋ। ਇਨ੍ਹਾਂ ਵਿੱਚੋਂ ਇੱਕ ਸੁਰੰਗ 1 ਕਿਲੋਮੀਟਰ ਤੋਂ ਵੱਧ ਲੰਬੀ ਹੈ। ਕੀ ਤੁਸੀਂ ਆਪਣੀ ਸਾਇਕਲ ਨਹੀਂ ਲਿਆਂਦੀ? ਵਾਈਲਡ ਵੇਅਜ਼ (Wild Ways) ਤੋਂ ਕਿਰਾਏ ’ਤੇ ਲੈਣ ਲਈ ਕਈ ਤਰ੍ਹਾਂ ਦੀਆਂ ਸਾਇਕਲਾਂ ਉਪਲਬਧ ਹਨ। ਸ਼ਹਿਰ ਦੇ ਬਿਲਕੁਲ ਬਾਹਰ, ਆਊਲ ਮਾਊਂਟੇਨ ਰੈਂਚ (Owl Mountain Ranch) ਵਿੱਚ ਹਾਰਸਬੈਕ ਟਰੇਲ ਰਾਈਡਾਂ ਅਤੇ ਤੰਬੂ ਗੱਡਣ ਅਤੇ ਸਿਤਾਰਿਆਂ ਹੇਠਾਂ ਸੌਣ ਲਈ ਥਾਂਵਾਂ ਉਬਲਬਧ ਹਨ।
ਜੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਬਾਅਦ ਤੁਹਾਨੂੰ ਭੁੱਖ ਲੱਗ ਜਾਂਦੀ ਹੈ ਤਾਂ ਲੀਜ਼ਾ’ਜ਼ ਲੇਕਹਾਊਸ ਸੀਫੂਡ ਐਂਡ ਸਪੀਰਿਟਸ (Lisa’s Lake House) ਵਿਖੇ ਘਰੇਲੂ ਮਾਹੌਲ ਅਤੇ ਵੰਨ-ਸੁਵੰਨੇ ਖਾਣਿਆਂ ਲਈ ਰੁਕੋ, ਜਾਂ ਪੋਰਟਲੀ ਪੈਂਗੁਇਨ ਪੀਜ਼ਾ (Portly Penguin Pizza) ਵਿਖੇ ਮੂੰਹ ਵਿੱਚ ਪਾਣੀ ਭਰਨ ਵਾਲੀ ਪਰਸਨਲ ਪਾਈ ਲਓ।
Part 6
ਕੂਟਨੀਜ਼ ਦੇ ਕੇਂਦਰ ਵਿੱਚ ਇਹ ਛੋਟਾ ਜਿਹਾ ਪਹਾੜੀ ਸ਼ਹਿਰ ਕਲਾ, ਸੱਭਿਆਚਾਰ, ਅਤੇ ਬਾਹਰੀ ਰੋਮਾਂਚਕ ਗਤੀਵਿਧੀਆਂ ਦਾ ਮਿਸ਼ਰਣ ਪੇਸ਼ ਕਰਦਾ ਹੈ। ਕੈਸਲਗਾਰ ਨੂੰ ਇਸ ਦੀਆਂ ਬਾਹਰੀ ਸਥਾਪਨਾਵਾਂ ਦੀ ਬਦੌਲਤ “ਕੈਨੇਡਾ ਦੀ ਮੂਰਤੀਆਂ ਦੀ ਰਾਜਧਾਨੀ” ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ, ਮਈ ਤੋਂ ਅਕਤੂਬਰ ਤਕ, ਸਥਾਨਕ ਅਤੇ ਅੰਤਰਰਾਸ਼ਟਰੀ ਕਲਾਕਾਰ ਸਕਲਪਚਰਵਾਕ ਵਿੱਚ ਮੁਕਾਬਲਾ ਕਰਦੇ ਹਨ, ਅਤੇ ਕਈ ਕਲਾਕ੍ਰਿਤੀਆਂ ਨੂੰ ਸਾਲ ਭਰ ਪ੍ਰਦਰਸ਼ਿਤ ਕਰਨ ਵਾਸਤੇ ਸ਼ਹਿਰ ਦੁਆਰਾ ਲੀਜ਼ ‘ਤੇ ਲਿਆ ਜਾਂਦਾ ਹੈ ਜਾਂ ਖਰੀਦਿਆ ਜਾਂਦਾ ਹੈ। ਕੈਸਲਗਾਰ ਕੂਟਨੀ ਗੈਲਰੀ ਆਫ ਆਰਟ ਦਾ (Kootenay Gallery) ਘਰ ਵੀ ਹੈ। ਇਹ ਇੱਕ ਜਨਤਕ ਗੈਲਰੀ ਹੈ ਜੋ ਕਈ ਤਰ੍ਹਾਂ ਦੇ ਮਾਧਿਅਮਾਂ ਨੂੰ ਪ੍ਰਦਰਸ਼ਿਤ ਕਰਦੀ ਹੈ।
ਡੂਖੋਬੋਰ ਡਿਸਕਵਰੀ ਸੈਂਟਰ (Doukhobor Discovery Center) ਵਿਖੇ 1900ਵਿਆਂ ਦੇ ਸ਼ੁਰੂ ਵਿੱਚ ਪ੍ਰਵਾਸ ਕਰ ਕੇ ਕੂਟਨੀਜ਼ ਵਿੱਚ ਆਏ ਰੂਸੀ ਸ਼ਾਂਤੀਵਾਦੀਆਂ ਦੇ ਇੱਕ ਸਮੂਹ ਡੂਖੋਬੋਰਸ ਬਾਰੇ ਜਾਣੋ। ਇਸ ਦੀਆਂ ਅੰਦਰੂਨੀ ਅਤੇ ਬਾਹਰੀ ਨੁਮਾਇਸ਼ਾਂ, ਇੰਟਰਐਕਟਿਵ ਵਿਦਿਅਕ ਪ੍ਰਦਰਸ਼ਨੀਆਂ ਅਤੇ ਇਤਿਹਾਸਕ ਕਲਾਕ੍ਰਿਤੀਆਂ ਦੇ ਨਾਲ ਮੈਦਾਨਾਂ ਦਾ ਇੱਕ ਗਾਈਡਡ ਟੂਰ ਲਓ। ਡਾਊਨਟਾਊਨ ਕੈਸਲਗਾਰ ਵਿੱਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਸਟੇਸ਼ਨ ਵਿੱਚ ਸੀ.ਪੀ.ਆਰ. ਸਟੇਸ਼ਨ ਮਿਊਜ਼ੀਅਮ (Castlegar’s Canadian Pacific Railway Museum) ਸਥਿਤ ਹੈ। ਗਰਮੀਆਂ ਵਿੱਚ ਸ਼ਨੀਵਾਰ ਸਵੇਰੇ ਅਜਾਇਬ ਘਰ ਵਿੱਚ ਕੈਸਲਗਰ ਕ੍ਰੈਫਟਰ ਅਤੇ ਫਾਰਮਰਜ਼ ਮਾਰਕੀਟ (Castlegar Craft and Farmers Market) ਲਗਦੀ ਹੈ।
ਕੈਸਲਗਰ ਦੀ ਕੋਈ ਵੀ ਯਾਤਰਾ ਇਸ ਦੇ ਪ੍ਰਾਚੀਨ ਕੁਦਰਤੀ ਆਲੇ–ਦੁਆਲੇ ਦਾ ਆਨੰਦ ਮਾਣੇ ਬਿਨਾਂ ਪੂਰੀ ਨਹੀਂ ਹੁੰਦੀ। ਹਾਈਕਿੰਗ, ਬਾਈਕਿੰਗ, ਗੌਲਫਿੰਗ ਅਤੇ ਪੈਡਲਿੰਗ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਹਨ ਜਿੰਨ੍ਹਾਂ ਦਾ ਤੁਸੀਂ ਤਾਜ਼ੀ ਪਹਾੜੀ ਹਵਾ ਵਿੱਚ ਆਨੰਦ ਲੈ ਸਕਦੇ ਹੋ।
Part 7
ਇਤਿਹਾਸ ਦੇ ਸ਼ੌਕੀਨ ਕਰੈਨਬਰੁਕ ਨੂੰ ਬਹੁਤ ਪਸੰਦ ਕਰਦੇ ਹਨ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਪ੍ਰਮੁੱਖ ਤੌਰ ’ਤੇ ਕੈਨੇਡੀਅਨ ਪੈਸੀਫਿਕ ਰੇਲਵੇ ਕਾਰਣ ਹੋਂਦ ਵਿੱਚ ਆਇਆ ਸੀ। ਕਰੈਨਬਰੁਕ ਹਿਸਟਰੀ ਸੈਂਟਰ (Cranbrook History Centre) ਉੱਤਰੀ ਅਮਰੀਕਾ ਵਿੱਚ ਰੇਲ ਕਾਰਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਨਾਲ ਰੇਲ ਯਾਤਰਾ ਦੀ ਮਹੱਤਤਾ ਦਾ ਦਸਤਾਵੇਜ਼ ਪੇਸ਼ ਕਰਦਾ ਹੈ। ਰੇਲਵੇ ਤੋਂ ਪਹਿਲਾਂ ਸੋਨੇ ਦੀ ਭਾਲ ਵਿੱਚ ਆਉਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਆਏ ਸਨ। ਫੋਰਟ ਸਟੀਲ ਹੈਰੀਟੇਜ ਟਾਊਨ (Fort Steele) ਇੱਕ ਅਜਿਹਾ ਅਜਾਇਬ ਘਰ ਹੈ ਜੋ ਤੁਹਾਨੂੰ ਪੁਰਾਣੇ ਸਮੇਂ ਦੇ ਵਪਾਰ ਪ੍ਰਦਰਸ਼ਨਾਂ, ਭਾਫ ਨਾਲ ਚੱਲਣ ਵਾਲੀਆਂ ਰੇਲ ਦੀਆਂ ਸਵਾਰੀਆਂ ਅਤੇ ਕਲਾਈਡਸਡੇਲ ਘੋੜਾਗੱਡੀ ਦੇ ਟੂਰਾਂ ਨਾਲ 1800ਵਿਆਂ ਦੇ ਅਖੀਰ ਦੇ ਜੀਵਨ ਦਾ ਅਨੁਭਵ ਕਰਨ ਦਿੰਦਾ ਹੈ। ਸੋਨੇ ਦੀ ਪੈਨਿੰਗ ਅਜ਼ਮਾਓ, ਲਾਈਵ ਥੀਏਟਰ ਅਤੇ ਸਟਰੀਟ ਪਰਫਾਰਮੈਂਸ ਦੇਖੋ ਜਾਂ ਲਗਭਗ 100 ਇਤਿਹਾਸਕ ਇਮਾਰਤਾਂ ਅਤੇ ਢਾਂਚਿਆਂ ਵਿੱਚ ਤੁਰੋ-ਫਿਰੋ।
ਕੂਟਨੀ ਦੇ ਜ਼ਿਆਦਾਤਰ ਪਹਾੜੀ ਕਸਬਿਆਂ ਵਾਂਗ ਕਰੈਨਬਰੁਕ ਵਿੱਚ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਉਪਲਬਧ ਹਨ। ਇੱਥੇ ਬਾਈਕ ਚਲਾਉਣ ਅਤੇ ਹਾਈਕਿੰਗ ਲਈ ਟ੍ਰੇਲਾਂ ਦੀ ਬਹੁਤਾਤ ਹੈ ਅਤੇ ਸੈਂਕੜੇ ਝੀਲਾਂ, ਨਦੀਆਂ, ਅਤੇ ਚੋਅ ਹਨ ਜੋ ਇਸ ਨੂੰ ਮੱਛੀ ਫੜਨ ਦਾ ਇੱਕ ਆਦਰਸ਼ ਸਥਾਨ ਬਣਾਉਂਦੇ ਹਨ। ਇਸ ਖੇਤਰ ਵਿੱਚ ਕਈ ਗੌਲਫ ਕੋਰਸ ਹਨ, ਜਿਸ ਵਿੱਚ ਸੇਂਟ ਯੂਜੀਨ ਗੌਲਫ ਰਿਜ਼ੌਰਟ ਅਤੇ ਕੈਸੀਨੋ ਵੀ ਸ਼ਾਮਲ ਹੈ। ਲੇ ਫੁਰਬਰ ਵੱਲੋਂ ਡਿਜ਼ਾਈਨ ਕੀਤਾ ਚੈਂਪੀਅਨਸ਼ਿਪ ਕੋਰਸ ਵੀ ਇੱਥੇ ਹੀ ਸਥਿਤ ਹੈ ਅਤੇ ਇਸ ਰਿਜ਼ੌਰਟ ਵਿੱਚ ਹੋਟਲ, ਖਾਣਿਆਂ ਦੀਆਂ ਚੋਣਾਂ, ਕਸੀਨੋ ਅਤੇ ਕਟੂਨਾਕਸਾ ਵਿਆਖਿਆਤਮਕ ਕੇਂਦਰ (St. Eugene) ਹੈ ਜਿੱਥੇ ਮਹਿਮਾਨ ਇਤਿਹਾਸਕ ਕਲਾਕ੍ਰਿਤੀਆਂ, ਸਮਕਾਲੀ ਕਲਾ, ਆਰਕਾਈਵਲ ਫੋਟੋਆਂ ਅਤੇ ਰਵਾਇਤੀ ਪੱਥਰਾਂ, ਮਣਕਿਆਂ, ਹਾਈਡ, ਲੱਕੜ ਅਤੇ ਕੱਪੜੇ ਦੇ ਕੰਮ ਦੀਆਂ ਉਦਾਹਰਣਾਂ ਵਾਲੀ ਨੁਮਾਇਸ਼ ਰਾਹੀਂ ਖੇਤਰ ਦੇ ਮੂਲ ਵਾਸੀਆਂ ਬਾਰੇ ਸਿੱਖ ਸਕਦੇ ਹਨ।
ਰਾਤ ਬਿਤਾਉਣ ਲਈ ਇੱਕ ਵਿਲੱਖਣ ਸਥਾਨ ਦੀ ਤਲਾਸ਼ ਕਰ ਰਹੇ ਹੋ? ਕਰੈਨਬਰੁੱਕ ਸਹੀ ਥਾਂ ਹੈ। ਪ੍ਰੈਸਟੀਨ ਰੌਕੀ ਮਾਊਂਟੇਨ ਰਿਜ਼ੌਰਟ ਵਿਖੇ ਇੱਕ ਰੇਲ ਕਾਰ ਵਿੱਚ ਰਹੋ, ਸੇਂਟ ਯੂਜੀਨ ਰਿਜ਼ੌਰਟ ਆਰ. ਵੀ. ਕੇ. ਓ. ਏ. ਪਾਰਕ ਵਿਖੇ ਇੱਕ ਟੀਪੀ ਵਿੱਚ, ਜਾਂ ਫੋਰਟ ਸਟੀਲ ਹੈਰੀਟੇਜ ਟਾਊਨ ਵਿਖੇ ਇਤਿਹਾਸਕ ਵਿੰਡਸਰ ਹੋਟਲ (Windsor Hotel) (ਪਹਿਲੀ ਵਾਰ 1984 ਵਿੱਚ ਖੋਲ੍ਹਿਆ ਗਿਆ ਸੀ) ਵਿੱਚ ਰਹੋ।
Part 8
ਪਹਾੜਾਂ ਨਾਲ ਘਿਰੇ ਅਤੇ ਰੋਮਾਂਚ ਦੇ ਚਾਹਵਾਨਾਂ ਨਾਲ ਭਰਪੂਰ ਫ਼ਰਨੀ ਵਿੱਚ ਤੁਹਾਡਾ ਸਵਾਗਤ ਹੈ। ਇਸ ਸੁੰਦਰ ਖੇਤਰ ਦੇ ਇੱਕ ਵਿਲੱਖਣ ਨਜ਼ਾਰੇ ਲਈ, ਇੱਕ ਗਾਈਡਡ ਰਾਫਟਿੰਗ ਟੂਰ ਲਓ। ਜੋਸ਼ ਦੇ ਸ਼ੌਕੀਨ ਵੱਡੀਆਂ ਢਾਂਲਾਂ ਵਾਲੀਆਂ ਤਿੱਖੀਆਂ ਘਾਟੀਆਂ ਨਾਲ ਨਜਿੱਠ ਸਕਦੇ ਹਨ ਅਤੇ ਸ਼ਾਂਤ ਸਵਾਰੀ ਨੂੰ ਤਰਜੀਹ ਦੇਣ ਵਾਲੇ ਲੋਕ ਇੱਕ ਕੋਮਲ ਫਲੋਟ ਯਾਤਰਾ ‘ਤੇ ਜੰਗਲੀ ਜੀਵਾਂ ਨੂੰ ਦੇਖ ਸਕਦੇ ਹਨ। ਇਹੋ ਨਦੀਆਂ ਮੱਛੀ ਫੜ੍ਹਨ ਵਾਲਿਆਂ ਵੱਲੋਂ ਵਰਤੀਆਂ ਜਾਂਦੀਆਂ ਹਨ, ਜੋ ਟ੍ਰਾਊਟ ਫੜਨ ਵਾਲੀਆਂ ਸਭ ਤੋਂ ਵਧੀਆ ਥਾਂਵਾਂ ਨੂੰ ਜਾਣਦੇ ਹਨ। ਹਾਈਕਿੰਗ ਅਤੇ ਬਾਈਕਿੰਗ ਲਈ ਛੋਟੀਆਂ ਅਤੇ ਆਨੰਦਮਈ ਟਰੇਲਾਂ ਤੋਂ ਲੈ ਕੇ ਸਾਰਾ ਦਿਨ ਬਿਤਾਉਣ ਵਾਲੀਆਂ ਟਰੇਲਾਂ ਮੌਜੂਦ ਹਨ। ਪਹਾੜ ਤੋਂ ਹੇਠਾਂ ਵੱਲ ਤੁਰ ਕੇ ਆਉਣ ਲਈ ਜਾਂ ਸਾਈਕਲ ਚਲਾ ਕੇ ਆਉਣ ਲਈ ਪਹਾੜ ਉੱਤੇ ਚੜ੍ਹਨ ਦਾ ਸੌਖਾ ਤਰੀਕਾ ਚਾਹੁੰਦੇ ਹੋ? ਫਰਨੀ ਅਲਪਾਈਨ ਰਿਜ਼ੌਰਟ ਵਿਖੇ ਚੇਅਰਲਿਫਟ ਅਜ਼ਮਾਓ।
ਜੇ ਬਾਹਰੀ ਰੋਮਾਂਚਕ ਗਤੀਵਿਧੀਆਂ ਤੁਹਾਨੂੰ ਪਸੰਦ ਨਹੀਂ ਹਨ ਤਾਂ ਹੋਰ ਵੀ ਬਹੁਤ ਸਾਰੀਆਂ ਚੋਣਾਂ ਹਨ। ਫ਼ਰਨੀ ਦੀ ਸ਼ੁਰੂਆਤ ਇੱਕ ਮਾਈਨਿੰਗ ਕਸਬੇ ਵਜੋਂ ਹੋਈ ਸੀ ਅਤੇ ਤੁਸੀਂ ਫ਼ਰਨੀ ਮਿਊਜ਼ੀਅਮ (Fernie Museum) ਵਿੱਚ ਜਾਂ ਗਾਈਡਡ ਵਾਕਿੰਗ ਟੂਰ ਲੈ ਕੇ ਇਸ ਦੇ ਦਿਲਚਸਪ ਇਤਿਹਾਸ ਬਾਰੇ ਸਿੱਖ ਸਕਦੇ ਹੋ। ਜਿਹੜੇ ਲੋਕ ਆਪਣੇ ਆਪ ਸਿੱਖਣਾ ਪਸੰਦ ਕਰਦੇ ਹਨ, ਉਨ੍ਹਾਂ ਵਾਸਤੇ ਇੱਕ ਸਵੈ–ਸੇਧਿਤ ਟੂਰ ਦਾ ਨਕਸ਼ਾ ਉਪਲਬਧ ਹੈ। ਜਾਂ ਜੇ ਤੁਸੀਂ ਸਿਰਫ ਆਰਾਮ ਕਰਨਾ ਚਾਹੁੰਦੇ ਹੋ ਤਾਂ ਸ਼ਹਿਰ ਦੇ ਬਹੁਤ ਸਾਰੇ ਸਪਾ, ਯੋਗਾ ਅਤੇ ਤੰਦਰੁਸਤੀ ਸਟੂਡੀਓਜ਼ ਵਿੱਚੋਂ ਕਿਸੇ ਇੱਕ ਵੱਲ ਜਾਓ।
ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।
ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।
ਤਾਜ਼ੀ ਜਾਣਕਾਰੀ ਹਾਸਲ ਕਰੋਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।
ਹੋਰ ਜਾਣੋ