Cycling in Richmond | Tourism Richmond

ਜਾਣ ਤੋਂ ਪਹਿਲਾਂ ਜਾਣੋ

Share  Facebook Twitter Pinterest | Print Your browser does not support SVG.
ਰਿਚਮੰਡ | Tourism Richmond

ਅਪਡੇਟ ਕੀਤਾ: 27 ਜੁਲਾਈ, ਸਵੇਰੇ 11:00 ਵਜੇ

ਬੀ.ਸੀ. ਆਪਣੇ ਰੀਸਟਾਰਟ ਪਲੈਨ ਦੇ ਤੀਜੇ ਪੜਾਅ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਅਸੀਂ ਸੂਬੇ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਯਾਤਰਾ ਕਰਨ ਲਈ ਕੈਨੇਡਾ ਅਤੇ ਯੂਐਸਏ ਭਰ ਵਿੱਚੋਂ ਸੈਲਾਨੀਆਂ ਨੂੰ ਜੀ ਆਇਆਂ ਨੂੰ ਆਖਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ। ਯਾਤਰਾ ਸੰਬੰਧੀ ਸੁਝਾਅ, ਪੇਸ਼ਕਸ਼ਾਂ ਅਤੇ ਤਾਜ਼ੀ ਜਾਣਕਾਰੀ ਲਈ exploreBC.com ’ਤੇ ਜਾਓ।

ਅਸੀਂ ਮੁਕੰਮਲ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀ ਸੈਲਾਨੀਆਂ ਦਾ 9 ਅਗਸਤ ਤੋਂ ਅਤੇ ਦਾਖ਼ਲੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਹੋਰਨਾਂ ਮੁਲਕਾਂ ਦੇ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਸੈਲਾਨੀਆਂ ਦਾ 7 ਸਤੰਬਰ ਤੋਂ ਸੁਆਗਤ ਕਰਨ ਲਈ ਉਤਸੁਕ ਹਾਂ। ਜੇਕਰ ਉਹ ਮੁਲਕ ਵਿੱਚ ਦਾਖ਼ਲ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਤਾਂ ਮੁਕੰਮਲ ਵੈਕਸੀਨੇਸ਼ਨ ਵਾਲੇ ਯਾਤਰੀਆਂ ਨੂੰ ਕੈਨੇਡਾ ਆਉਣ ’ਤੇ ਕੁਆਰਨਟੀਨ ਨਹੀਂ ਕਰਨਾ ਪਵੇਗਾ।

ਜੇ ਤੁਸੀਂ ਟੂਰੀਜ਼ਮ ਇੰਡਸਟਰੀ ਨਾਲ ਸੰਬੰਧਤ ਹੋ ਅਤੇ ਤੁਹਾਨੂੰ ਕੋਵਿਡ-19 ਸੰਬੰਧੀ ਅੱਪਡੇਟਾਂ ਚਾਹੀਦੀਆਂ ਹਨ ਤਾਂ ਕਿਰਪਾ ਕਰਕੇ ਇੱਥੇ ਡੈਸਟੀਨੇਸ਼ਨ ਬੀ.ਸੀ. ਦੀ ਕਾਰਪੋਰੇਟ ਵੈੱਬਸਾਈਟ ‘ਤੇ ਜਾਓ।

ਯਾਤਰਾ ਸੰਬੰਧੀ ਅੱਪਡੇਟਾਂ

ਬ੍ਰਿਟਿਸ਼ ਕੋਲੰਬੀਆ ਕੋਵਿਡ-19 ਨਾਲ ਕਿਵੇਂ ਨਜਿੱਠ ਰਿਹਾ ਹੈ

 • ਜੇ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੋਏ (ਤੁਹਾਡੀ ਦੂਜੀ ਖੁਰਾਕ ਤੋਂ 7 ਦਿਨ ਬਾਅਦ ਤਕ) ਤਾਂ 29 ਜੁਲਾਈ ਤੋਂ ਅਗਲੀ ਸੂਚਨਾ ਤਕ ਇਨਟੀਰੀਅਰ ਹੈਲਥ ਗ਼ੈਰ-ਜਰੂਰੀ ਯਾਤਰੀਆਂ ਨੂੰ ਲੇਕ ਕੰਟ੍ਰੀ, ਕਲੋਨਾ, ਵੈਸਟ ਕਲੋਨਾ, ਵੈਸਟਬੈਂਕ ਫਰਸਟ ਨੇਸ਼ਨ ਅਤੇ ਪੀਚਲੈਂਡ ਸਮੇਤ ਸੈਂਟ੍ਰਲ ਓਕਨਾਗਨ ਆਉਣ ਤੋਂ ਗੁਰੇਜ਼ ਕਰਨ ਲਈ ਕਹਿ ਰਹੇ ਹਨ। ਇਸ ਇਲਾਕੇ ਦੀਆਂ ਸਾਰੀਆਂ ਇਨਡੋਰ ਥਾਵਾਂ ਵਿਖੇ ਮਾਸਕ ਪਹਿਨਣ ਦੇ ਲਾਜ਼ਮੀ ਖੇਤਰੀ ਹੁਕਮ ਜਾਰੀ ਕੀਤੇ ਗਏ ਹਨ।
 • ਸ਼ਾਇਦ ਤੁਸੀਂ ਜਾਣਦੇ ਹੋਵੋਂ, ਬ੍ਰਿਟਿਸ਼ ਕੋਲੰਬੀਆ ਦੇ ਕੁਝ ਇਲਾਕੇ ਇਸ ਸਮੇਂ ਜੰਗਲੀ ਅੱਗ ਨਾਲ ਨਜਿੱਠ ਰਹੇ ਹਨ, ਅਤੇ ਪ੍ਰਭਾਵਿਤ ਭਾਈਚਾਰਿਆਂ ਲਈ ਸਾਡੇ ਦਿਲਾਂ ਵਿੱਚ ਹਮਦਰਦੀ ਹੈ। ਬ੍ਰਿਟਿਸ਼ ਕੋਲੰਬੀਆ ਇੱਕ ਬਹੁਤ ਵੱਡਾ ਅਤੇ ਭਿੰਨਤਾ ਭਰਿਆ ਸੂਬਾ ਹੈ, ਅਤੇ ਅਜਿਹੇ ਕਈ ਖੇਤਰ ਹਨ ਜੋ ਸਿੱਧੇ ਤੌਰ ‘ਤੇ ਪ੍ਰਭਾਵਿਤ ਨਹੀਂ ਹੁੰਦੇ ਅਤੇ ਕਾਰੋਬਾਰ ਲਈ ਖੁੱਲ੍ਹੇ ਹਨ। ਜੇ ਤੁਸੀਂ ਬੀ.ਸੀ. ਵਿੱਚ ਯਾਤਰਾ ਕਰ ਰਹੇ ਹੋ ਤਾਂ ਕਿਰਪਾ ਕਰਕੇ ਸੂਚਨਾ ਦੇ ਆਧਾਰ ’ਤੇ ਯਾਤਰਾ ਸੰਬੰਧੀ ਫੈਸਲੇ ਲੈਣ ਲਈ ਆਪਣੀ ਯਾਤਰਾ ਤੋਂ ਪਹਿਲਾਂ ਅਤੇ ਦੌਰਾਨ ਤਾਜ਼ੀ, ਜ਼ਮੀਨੀ ਜਾਣਕਾਰੀ ਦੀ ਜਾਂਚ ਕਰੋ। ਹੇਠਾਂ ਮੁੱਖ ਸਰੋਤਾਂ ਦੇ ਤਹਿਤ ਜੰਗਲੀ ਅੱਗ ਦੇਖੋ।
 • ਬੀ.ਸੀ. ਆਪਣੇ ਰੀਸਟਾਰਟ ਪਲੈਨ ਦੇ ਤੀਜੇ ਪੜਾਅ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਅਸੀਂ ਸੂਬੇ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਯਾਤਰਾ ਕਰਨ ਲਈ ਕੈਨੇਡਾ ਅਤੇ ਯੂਐਸਏ ਭਰ ਵਿੱਚੋਂ ਸੈਲਾਨੀਆਂ ਨੂੰ ਜੀ ਆਇਆਂ ਨੂੰ ਆਖਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ। ਯਾਤਰਾ ਸੰਬੰਧੀ ਸੁਝਾਅ, ਪੇਸ਼ਕਸ਼ਾਂ ਅਤੇ ਤਾਜ਼ੀ ਜਾਣਕਾਰੀ ਲਈ exploreBC.com ’ਤੇ ਜਾਓ।
 • ਅੰਦਰ ਅਤੇ ਬਾਹਰ ਬੈਠ ਕੇ ਖਾਣਾ ਖਾਣ ਉੱਪਰ ਕੋਈ ਬੰਦਿਸ਼ਾਂ ਨਹੀਂ ਹਨ।
 • ਅੱਪਡੇਟ ਕੀਤੀਆਂ ਫੈਡਰਲ ਸ਼ਰਤਾਂ ਅਤੇ ਪਾਬੰਦੀਆਂ ਸਮੇਤ ਕੈਨੇਡਾ ਦੀ ਯਾਤਰਾ ਬਾਰੇ ਤਾਜ਼ੀ ਜਾਣਕਾਰੀ ਵਾਸਤੇ, ਕਿਰਪਾ ਕਰਕੇ ਇੱਥੇ ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਜਾਓ।
 • ਬੀ.ਸੀ. ਵਿੱਚ ਕੋਵਿਡ-19 ਦੇ ਹਾਲਾਤ ਸੰਬੰਧੀ ਹੋਰ ਵੇਰਵੇ ਇੱਥੋਂ ਮਿਲ ਸਕਦੇ ਹਨ: gov.bc.ca/COVID-19

ਸੂਬੇ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕੋਵਿਡ-19 ਬਾਰੇ ਗੈਰ-ਡਾਕਟਰੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਫ਼ੋਨ ਸੇਵਾ ਸਥਾਪਤ ਕੀਤੀ ਹੈ ਜਿਸ ਵਿੱਚ ਯਾਤਰਾ ਸੰਬੰਧੀ ਸਿਫਾਰਸ਼ਾਂ ਅਤੇ ਸਮਾਜਕ ਦੂਰੀ ਬਾਰੇ ਤਾਜ਼ਾ ਜਾਣਕਾਰੀ ਵੀ ਸ਼ਾਮਲ ਹੈ। ਜਾਣਕਾਰੀ 110 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ, ਹਫਤੇ ਦੇ ਸੱਤੇ ਦਿਨ ਸਵੇਰੇ 7:30 ਵਜੇ ਤੋਂ 8:00 ਵਜੇ ਦੇ ਵਿਚਕਾਰ, 1-888-COVID 19 (1-888-268-4319) ’ਤੇ ਫੋਨ ਕਰੋ ਜਾਂ 1-888-268-4319 ‘ਤੇ ਟੈਕਸਟ ਮੈਸੇਜ ਭੇਜ ਕੇ ਜਾਣਕਾਰੀ ਹਾਸਲ ਕਰੋ।

ਪ੍ਰਮੁੱਖ ਵਸੀਲੇ

ਬਾਰਡਰ ਸੰਬੰਧੀ ਜਾਣਕਾਰੀ

ਕੈਨੇਡੀਅਨ ਬਾਰਡਰ

ਕੈਨੇਡੀਅਨ ਬਾਰਡਰ ਛੇਤੀ ਹੀ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਮੁੜ-ਖੁੱਲ੍ਹੇਗਾ:

 • 9 ਅਗਸਤ ਤੋਂ, ਪੂਰੀ ਤਰ੍ਹਾਂ ਵੈਕਸੀਨੇਟ ਹੋਏ ਅਮਰੀਕੀ ਨਾਗਰਿਕ ਅਤੇ ਸਥਾਈ ਵਸਨੀਕ (ਜੋ ਵਰਤਮਾਨ ਸਮੇਂ ਯੂ.ਐੱਸ.ਏ. ਵਿੱਚ ਰਹਿੰਦੇ ਹਨ) ਮਨਪਰਚਾਵੇ ਦੀ ਯਾਤਰਾ ਲਈ ਕੈਨੇਡਾ ਵਿੱਚ ਦਾਖਲ ਹੋ ਸਕਣਗੇ। ਜੇ ਉਹ ਪ੍ਰਵੇਸ਼ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਤਾਂ ਪੂਰੀ ਤਰ੍ਹਾਂ ਵੈਕਸੀਨੇਟ ਹੋਏ ਯਾਤਰੀਆਂ ਨੂੰ ਕੈਨੇਡਾ ਪਹੁੰਚਣ ‘ਤੇ ਕੁਆਰਨਟੀਨ ਨਹੀਂ ਕਰਨਾ ਪਵੇਗਾ। ਅਸੀਂ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹਾਂ।
 • 7 ਸਤੰਬਰ ਤੋਂ, ਬਾਕੀ ਸਾਰੇ ਮੁਲਕਾਂ ਦੇ ਪੂਰੀ ਤਰ੍ਹਾਂ ਵੈਕਸੀਨੇਟ ਹੋਏ ਅੰਤਰਰਾਸ਼ਟਰੀ ਸੈਲਾਨੀ ਮਨਪਰਚਾਵੇ ਦੀ ਯਾਤਰਾ ਲਈ ਕੈਨੇਡਾ ਵਿੱਚ ਦਾਖਲ ਹੋ ਸਕਣਗੇ। ਜੇ ਉਹ ਪ੍ਰਵੇਸ਼ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਤਾਂ ਪੂਰੀ ਤਰ੍ਹਾਂ ਵੈਕਸੀਨੇਟ ਹੋਏ ਯਾਤਰੀਆਂ ਨੂੰ ਕੈਨੇਡਾ ਪਹੁੰਚਣ ‘ਤੇ ਕੁਆਰਨਟੀਨ ਨਹੀਂ ਕਰਨਾ ਪਵੇਗਾ। ਅਸੀਂ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹਾਂ।
 • ਅੱਪਡੇਟ ਕੀਤੀਆਂ ਫੈਡਰਲ ਸ਼ਰਤਾਂ ਅਤੇ ਪਾਬੰਦੀਆਂ ਸਮੇਤ ਕੈਨੇਡਾ ਦੀ ਯਾਤਰਾ ਬਾਰੇ ਤਾਜ਼ੀ ਜਾਣਕਾਰੀ ਵਾਸਤੇ, ਕਿਰਪਾ ਕਰਕੇ ਇੱਥੇ ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਜਾਓ।
   

ਕੀ ਕੁਝ ਖੁੱਲ੍ਹਾ ਹੈ

ਬੀ.ਸੀ. ਵਿੱਚ ਟੂਰੀਜ਼ਮ ਨਾਲ ਸੰਬੰਧਤ ਖੁੱਲ੍ਹੇ ਹਨ ਤਾਂ ਕਿ ਉਹ ਸੁਰੱਖਿਅਤ ਅਤੇ ਜ਼ਿੰਮੇਵਾਰਨਾ ਢੰਗ ਨਾਲ ਇਨ੍ਹਾਂ ਕਾਰੋਬਾਰਾਂ ਦੀਆਂ ਸੇਵਾਵਾਂ ਮਾਣ ਸਕਣ ਪਰ ਇੱਥੇ ਕਾਰੋਬਾਰ ਆਮ ਵਾਂਗ ਨਹੀਂ ਚਲ ਰਿਹਾ। ਇਸ ਵੇਲੇ ਸਾਡੀ ਸਲਾਹ ਹੈ ਕਿ ਤੁਸੀਂ ਤੁਸੀਂ ਟੂਰੀਜ਼ਮ ਨਾਲ ਸੰਬੰਧਤ ਜਿਹੜੇ ਕਾਰੋਬਾਰ ਵਿਖੇ ਜਾਣ ਬਾਰੇ ਸੋਚ ਰਹੇ ਹੋ, ਤੁਸੀਂ ਉਸ ਕਾਰੋਬਾਰ ਨਾਲ ਸੰਪਰਕ ਕਰ ਕੇ ਅਸਲੀ ਜ਼ਮੀਨੀ ਜਾਣਕਾਰੀ ਹਾਸਲ ਕਰੋ। ਸ਼ੁਰੂਆਤ ਕਰਨ ਲਈ ਕੁਝ ਸਹਾਇਕ ਵਸੀਲੇ ਪੇਸ਼ ਹਨ:

ਵਿਜ਼ਟਰ ਸੈਂਟਰ

ਜੇ ਤੁਸੀਂ ਆਪਣੇ ਸਥਾਨਕ ਭਾਈਚਾਰੇ ਦੀ ਸਹਾਇਤਾ ਕਰਨ ਦੇ ਨਵੇਂ ਤਰੀਕਿਆਂ ਦੀ ਭਾਲ ਕਰ ਰਹੇ ਹੋ ਤਾਂ ਪੂਰੇ ਸੂਬੇ ਵਿੱਚ ਭਾਈਚਾਰੇ ਦੀ ਮਲਕੀਅਤ ਵਾਲੇ 100 ਤੋਂ ਵੱਧ ਵਿਜ਼ਟਰ ਸੈਂਟਰ ਅਤੇ ਬੂਥ ਹਨ ਜੋ ਬੀ.ਸੀ. ਦਾ ਵਿਜ਼ਟਰ ਸਰਵਿਸਿਜ਼ ਨੈੱਟਵਰਕ ਬਣਾਉਂਦੇ ਹਨ।

ਰਿਹਾਇਸ਼ਾਂ

ਬੀ.ਸੀ. ਵਿੱਚ ਰਿਹਾਇਸ਼ਾਂ ਦੀ ਪੂਰੀ ਸੂਚੀ ਲਈ ਬੀ.ਸੀ. ਰਿਹਾਇਸ਼ ਲਿਸਟਿੰਗਾਂ ਦੇਖੋ ਜਿਸ ਵਿੱਚ ਹੋਟਲ, ਬੀ ਐਂਡ ਬੀ, ਕੈਂਪ ਗਰਾਊਂਡਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਆਕਰਸ਼ਣ

ਆਪਣੇ ਭਾਈਚਾਰੇ ਵਿੱਚ ਆਕਰਸ਼ਣਾਂ ਦੀ ਪੂਰੀ ਸੂਚੀ ਲਈ ਸਾਡੇ ਅਨੁਭਵ ਪ੍ਰਦਾਤਾਵਾਂ ਦੀਆਂ ਲਿਸਟਿੰਗਾਂ ਦੇਖੋ।

ਇੰਡੀਜਨਸ ਅਨੁਭਵ

ਬੀ.ਸੀ. ਵਿੱਚ ਮੌਜੂਦਾ ਸਮੇਂ ਅਨੁਭਵ ਕੀਤੀਆਂ ਜਾਣ ਵਾਲੀਆਂ ਇੰਡੀਜਨਸ ਥਾਵਾਂ ਦੀ ਸੂਚੀ ਲਈ ਇੰਡੀਜਨਸ ਟੂਰੀਜ਼ਮ ਬੀ.ਸੀ. ਦੀ ਵੈੱਬਸਾਈਟ ’ਤੇ ਜਾਓ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਕਿਵੇਂ ਆਉਣਾ ਹੈ ਸੰਬੰਧੀ ਉਨ੍ਹਾਂ ਦੇ ਵਡਮੁੱਲੇ ਸੁਝਾਅ ਦੇਖੋ।

ਯਾਤਰਾ ਸੰਬੰਧੀ ਡੀਲਾਂ

ਬੀ.ਸੀ. ਵਿੱਚ ਅਗਲੀ ਵਾਰੀ ਘੁੰਮਣ ਫਿਰਨ ਲਈ ਆਉਣ ਵਾਸਤੇ ਵਿਸ਼ੇਸ਼ ਪੇਸ਼ਕਸ਼ਾਂ ਅਤੇ ਯਾਤਰਾ ਸੰਬੰਧੀ ਡੀਲਾਂ ਦੇਖੋ।

ਜੰਗਲੀ ਅੱਗਾਂ

ਬੀ.ਸੀ. ਵਿੱਚ ਅੱਤ ਦੀ ਗਰਮੀ ਅਤੇ ਖੁਸ਼ਕ ਮੌਸਮ ਲੰਮੇ ਸਮੇਂ ਤੋਂ ਚਲ ਰਿਹਾ ਹੈ। ਇਸ ਦੇ ਨਤੀਜੇ ਵਜੋਂ, ਸੂਬੇ ਦੇ ਕੁਝ ਖੇਤਰ ਇਸ ਸਮੇਂ ਜੰਗਲੀ ਅੱਗ ਨਾਲ ਨਜਿੱਠ ਰਹੇ ਹਨ, ਅਤੇ ਬੀ.ਸੀ. ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕੈਂਪਫਾਇਰ (ਧੂੰਣੀ ਬਾਲਣ) ਉੱਪਰ ਪਾਬੰਦੀ ਅਧਿਕਾਰਤ ਤੌਰ ‘ਤੇ ਲਾਗੂ ਹੈ। ਬ੍ਰਿਟਿਸ਼ ਕੋਲੰਬੀਆ ਇੱਕ ਬਹੁਤ ਵੱਡਾ ਅਤੇ ਵਿਭਿੰਨ ਸੂਬਾ ਹੈ, ਅਤੇ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਉੱਪਰ ਸਿੱਧਾ ਪ੍ਰਭਾਵ ਨਹੀਂ ਪੈਂਦਾ ਅਤੇ ਉਹ ਖੇਤਰ ਕਾਰੋਬਾਰ ਲਈ ਖੁੱਲ੍ਹੇ ਹਨ ਅਤੇ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹਨ।

ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ, ਅਤੇ ਅਸੀਂ ਤੁਹਾਨੂੰ ਟ੍ਰਿੱਪ ’ਤੇ ਜਾਣ ਤੋਂ ਪਹਿਲਾਂ ਤਾਜ਼ੀ, ਜ਼ਮੀਨੀ ਜਾਣਕਾਰੀ ਦੀ ਜਾਂਚ ਕਰਨ ਲਈ ਕਹਿੰਦੇ ਹਾਂ ਤਾਂ ਕਿ ਤੁਸੀਂ ਇੱਕ ਗਿਆਨਵਾਨ ਫੈਸਲਾ ਲੈ ਸਕੋ। ਆਪਣੇ ਰਿਹਾਇਸ਼ ਪ੍ਰਦਾਤਾ ਤੋਂ ਪਤਾ ਕਰਨ ਤੋਂ ਇਲਾਵਾ ਤੁਹਾਡੀ ਮਦਦ ਲਈ ਕੁਝ ਪ੍ਰਮੁੱਖ ਵਸੀਲੇ ਹੇਠਾਂ ਦਿੱਤੇ ਹਨ:

 • ਬੀ.ਸੀ. ਭਰ ਵਿੱਚ ਸਰਗਰਮ ਜੰਗਲੀ ਅੱਗਾਂ ਨਾਲ ਸੰਬੰਧਤ ਅਸਲ-ਸਮੇਂ ਦੀਆਂ ਚੇਤਾਵਨੀਆਂ, ਹੁਕਮਾਂ, ਅਤੇ ਸ਼ਰਤਾਂ ਬਾਰੇ ਜਾਣਨ ਲਈ ਬੀ.ਸੀ. ਵਾਈਲਡਫਾਇਰ ਸਰਵਿਸ ਦੀ ਮੁਫ਼ਤ ਐਪ App Store ਜਾਂ Google Play ਤੋਂ ਡਾਊਨਲੋਡ ਕਰੋ।
 • ਮੌਜੂਦਾ ਅੱਗਾਂ, ਫਾਇਰ ਸੰਬੰਧੀ ਪਾਬੰਦੀਆਂ, ਜੰਗਲੀ ਅੱਗਾਂ ਦੀ ਰੋਕਥਾਮ ਲਈ ਸੁਝਾਵਾਂ ਅਤੇ ਹੋਰਨਾਂ ਵੇਰਵਿਆਂ ਲਈ ਬੀ.ਸੀ. ਵਾਈਲਡਫਾਇਰ ਸਰਵਿਸ ਦੇਖੋ।
 • ਤੁਸੀਂ ਜਿਸ ਰਸਤੇ ਜਾਣਾ ਹੈ ਉਸ ’ਤੇ ਬਦਲਵੇਂ ਰਸਤਿਆਂ ਜਾਂ ਰਾਹ ਬੰਦ ਹੋਣ ਸੰਬੰਧੀ ਤਾਜ਼ੀ ਜਾਣਕਾਰੀ ਲਈ ਡਰਾਈਵ ਬੀ.ਸੀ. ਦੇਖੋ।
 • ਜੰਗਲੀ ਅੱਗਾਂ ਕਾਰਣ ਪ੍ਰਭਾਵਿਤ ਪਰਕਾਂ ਦੀ ਸੂਚੀ ਦੇਖ ਕੇ ਬੰਦ ਕੀਤੇ ਪਾਰਕਾਂ ਬਾਰੇ ਪੁਸ਼ਟੀ ਕਰਨ ਲਈ ਬੀ.ਸੀ. ਪਾਰਕਸ ਵਾਈਲਡ ਫਾਇਰ ਅੱਪਡੇਟਾਂ ’ਤੇ ਜਾਓ।
 • ਸੂਬੇ ਤੋਂ ਹਰ ਘੰਟੇ ਤਾਜ਼ਾ ਜਾਣਕਾਰੀ ਲਈ ਹਵਾ ਦੀ ਗੁਣਵੱਤਾ ਵਾਲਾ ਇਨਡੈਕਸ ਮੈਪ ਦੇਖੋ।
 • ਤੁਸੀਂ ਜਿੱਥੇ ਜਾ ਰਹੇ ਹੋ, ਉਨ੍ਹਾਂ ਕਮਿਊਨਿਟੀਆਂ ਦੀਆਂ ਤਾਜ਼ੀਆਂ ਜ਼ਮੀਨੀ ਅੱਪਡੇਟਾਂ ਲਈ ਸਥਾਨਕ ਵਿਜ਼ਟਰ ਸੈਂਟਰ ਨਾਲ ਸੰਪਰਕ ਕਰੋ।

ਜੰਗਲੀ ਅੱਗ ਬਾਰੇ ਸੂਚਨਾ ਦੇਣ ਲਈ ਸੈੱਲ ਫੋਨ ਤੋਂ *5555 ਜਾਂ ਟੋਲ ਫ੍ਰੀ 1-800-663-5555 ’ਤੇ ਫੋਨ ਕਰੋ।

ਬੀ.ਸੀ. ਫੈਰੀਜ਼

ਬੀ.ਸੀ. ਫੈਰੀਜ਼ ’ਤੇ ਯਾਤਰਾ ਕਰਨ ਸੰਬੰਧੀ ਪੂਰੀ ਜਾਣਕਾਰੀ ਲਈ bcferries.com ’ਤੇ ਜਾਓ।

ਰਿਜ਼ਰਵੇਸ਼ਨ ਦੀ ਪੁਰਜ਼ੋਰ ਸਿਫਾਰਸ਼ ਕੀਤੀ ਜਾਂਦੀ ਹੈ। ਜੇ ਬੀ.ਸੀ. ਫੈਰੀਜ਼ ਨਾਲ ਯਾਤਰਾ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਤੁਸੀਂ 1-888- BC Ferry ’ਤੇ ਜਾਂ  www.bcferries.com/contact-us ’ਤੇ ਸੰਪਰਕ ਕਰ ਸਕਦੇ ਹੋ।

ਹਾਈਕਿੰਗ, ਬੀਚਾਂ ਅਤੇ ਪਾਰਕ

ਐਡਵੈਂਚਰਸਮਾਰਟ ਬਣੋ

ਇਨ੍ਹਾਂ ਗਰਮੀਆਂ ਵਿੱਚ ਕਈ ਸੈਲਾਨੀ ਬਾਹਰੀ ਥਾਵਾਂ ਨੂੰ ਨਵੇਂ ਤਰੀਕੇ ਨਾਲ ਗਾਹੁਣ ਬਾਰੇ ਵਿਚਾਰ ਕਰ ਰਹੇ ਹਨ, ਜਿਵੇਂ ਕਿ ਕਿਸੇ ਨਵੇਂ ਟ੍ਰੇਲ ’ਤੇ ਹਈਕਿੰਗ ਕਰਨੀ, ਮਾਊਂਟੇਨ ਬਾਈਕਿੰਗ ਕਰਨੀ, ਜਾਂ ਕਾਇਯਾਕਿੰਗ ਸਿੱਖਣੀ। ਤੁਸੀਂ ਭਾਵੇਂ ਕੋਈ ਵੀ ਬਾਹਰੀ ਗਤੀਵਿਧੀ ਦੀ ਯੋਜਨਾ ਬਣਾ ਰਹੇ ਹੋ, ਅਗਾਊਂ ਜਾਣਕਾਰੀ ਲੱਭੋ ਅਤੇ ਤਿਆਰੀ ਕਰੋ। ਤਿੰਨ ਚੀਜ਼ਾਂ ਸਿਖੋ – ਟ੍ਰਿੱਪ ਦੀ ਯੋਜਨਾ ਬਣਾਓ, ਟ੍ਰੇਨਿੰਗ ਅਤੇ ਨਾਲ ਲਾਜ਼ਮੀ ਵਸਤਾਂ ਲਿਜਾਣੀਆਂ – ਅਤੇ ਇਨ੍ਹਾਂ ਨੂੰ ਬਾਹਰੀ ਗਤੀਵਿਧੀਆਂ ਵਾਲੇ ਆਪਣੀ ਹਰ ਬਾਹਰੀ ਗਤੀਵਿਧੀ ਉੱਪਰ ਲਾਗੂ ਕਰੋ।

ਸੁਝਾਅ: ਬੀ.ਸੀ. ਵਿੱਚ ਬਾਹਰੀ ਥਾਂਵਾਂ ਵਿਖੇ ਸੁਰੱਖਿਆ ਲਈ AdventureSmart.ca ਤੁਹਾਡਾ ਸਭ ਤੋਂ ਵਧੀਆ ਸਾਥੀ ਹੈ।

ਅਭਿਆਸ ਕਰੋ ਕਿ ਕੋਈ ਪੈੜ ਨਾ ਛੱਡੋ

ਬੀ.ਸੀ. ਵਿੱਚ ਬਾਹਰੀ ਥਾਵਾਂ ਵਿਖੇ ਘੁੰਮਦੇ ਹੋਏ ਉਸ ਥਾਂ ਨੂੰ ਉਸ ਤੋਂ ਬਿਹਤਰ ਹਾਲਤ ਵਿੱਚ ਛੱਡ ਕੇ ਜਾਓ ਜਿਸ ਹਾਲਤ ਵਿੱਚ ਤੁਹਾਨੂੰ ਉਹ ਥਾਂ ਮਿਲੀ ਸੀ। ਸਥਾਨਕ ਜੰਗਲੀ ਜਾਨਵਰਾਂ ਦਾ ਸਤਿਕਾਰ ਕਰੋ। ਕੈਂਪਫਾਇਰ ਦਾ ਪ੍ਰਭਾਵ ਘਟਾਓ ਅਤੇ ਫਾਇਰ ਸੰਬੰਧੀ ਪਾਬੰਦੀਆਂ ਅਤੇ ਕੂੜੇ ਨੂੰ ਸਹੀ ਢੰਗ ਨਾਲ ਸੁੱਟਣ ਸੰਬੰਧੀ ਸੁਝਾਅ ਬਾਰੇ ਬੀ.ਸੀ. ਵਾਈਲਡ ਫਾਇਰ ਸਰਵਿਸ ਦੇਖੋ

ਸੁਝਾਅ: ਜ਼ਿੰਮੇਵਾਰ ਢੰਗ ਨਾਲ ਬਾਹਰੀ ਮਨਪਰਚਾਵੇ ਬਾਰੇ ਹੋਰ ਜਾਣਨ ਲਈ LeaveNoTrace.ca ’ਤੇ ਜਾਓ।

ਨੈਸ਼ਨਲ ਪਾਰਕ (ਪਾਰਕਸ ਕੈਨੇਡਾ)

ਪੈਸੀਫਿਕ ਰਿਮ (ਵੈਸਟ ਕੋਸਟ ਟਰੇਲ ਸਮੇਤ), ਯੋਹੋ, ਕੂਟਨੇ, ਗਲੇਸ਼ੀਅਰ, ਮਾਊਂਟ ਰੈਵਲਸਟੋਕ, ਅਤੇ ਗਵਾਈ ਹਾਨਾਸ ਜਿਹੇ ਬੀ.ਸੀ. ਦੇ ਰਾਸ਼ਟਰੀ ਪਾਰਕਾਂ ਬਾਰੇ ਤਾਜ਼ੀਆਂ ਅੱਪਡੇਟਾਂ ਲਈ ਪਾਰਕਸ ਕੈਨੇਡਾ ਵੈੱਬਸਾਈਟ ਦੇਖੋ।

ਪ੍ਰੋਵਿੰਸ਼ੀਅਲ ਪਾਰਕ (ਬੀ.ਸੀ. ਪਾਰਕਸ)

ਬੀ.ਸੀ. ਦੇ ਪ੍ਰੋਵਿੰਸ਼ੀਅਲ ਪਾਰਕਾਂ ਬਾਰੇ ਵਧੇਰੇ ਜਾਣਕਾਰੀ ਲਈ ਬੀ.ਸੀ. ਪਾਰਕਸ ਦੀ ਵੈੱਬਸਾਈਟ ’ਤੇ ਜਾਓ।

ਮਨਪਰਚਾਵੇ ਵਾਲੀਆਂ ਥਾਵਾਂ ਅਤੇ ਟ੍ਰੇਲਜ਼ ਬੀ.ਸੀ. (ਆਰ.ਐੱਸ.ਟੀ.ਬੀ.ਸੀ.)

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਰੀਕ੍ਰੀਅੇਸ਼ਨ ਸਾਈਟਸ ਐਂਡ ਟ੍ਰੇਲਜ਼ ਬੀ.ਸੀ. ’ਤੇ ਜਾਓ।

ਨੋਟ: ਮਨਪਰਚਾਵੇ ਵਾਲੀਆਂ ਸਾਈਟਾਂ ਅਤੇ ਟਰੇਲਾਂ ਤਕ ਅਕਸਰ ਸਰੋਤ ਸੜਕਾਂ ਰਾਹੀਂ ਪਹੁੰਚਿਆ ਜਾਂਦਾ ਹੈ। ਇਨ੍ਹਾਂ ਸੜਕਾਂ ਨੂੰ ਜੰਗਲਾਤ ਸੇਵਾ ਸੜਕਾਂ (ਐੱਫ.ਐੱਸ.ਆਰ.) ਵਜੋਂ ਵੀ ਜਾਣਿਆ ਜਾਂਦਾ ਹੈ। ਬੀ.ਸੀ. ਦੀਆਂ ਸਰੋਤ ਸੜਕਾਂ ਨੂੰ ਜਨਤਕ ਹਾਇਵਿਆਂ ਵਰਗੇ ਮਿਆਰਾਂ ਮੁਤਾਬਕ ਬਣਾਇਆ ਜਾਂ ਰੱਖਿਆ ਨਹੀਂ ਜਾਂਦਾ ਇਸ ਲਈ ਇਨ੍ਹਾਂ ਸਰੋਤ ਸੜਕਾਂ ਵਿੱਚ ਬਹੁਤ ਸਾਰੇ ਵਾਧੂ ਖ਼ਤਰੇ ਜਿਵੇਂ ਕਿ ਉੱਬੜ-ਖਾਬੜ ਰਸਤਾ, ਬੱਜਰੀ, ਟੋਏ, ਤਿੱਖੇ ਮੋੜ, ਵੱਡੇ ਇੰਡਸਟ੍ਰੀਅਲ ਵਾਹਨ ਅਤੇ ਨਿਸ਼ਾਨਦੇਹੀ ਤੋਂ ਬਿਨਾਂ ਹੋਰ ਖ਼ਤਰੇ ਹੁੰਦੇ ਹਨ। ਉੱਚੇ,  4 ਵ੍ਹੀਲ ਡਰਾਈਵ ਵਾਲੇ ਵਾਹਨਾਂ ਦੀ ਅਕਸਰ ਲੋੜ ਹੁੰਦੀ ਹੈ। ਆਪਣੀ ਬੀਮਾ ਪਾਲਿਸੀ ਦੀ ਜਾਂਚ ਕਰਨੀ ਯਾਦ ਰੱਖੋ, ਕਿਉਂਕਿ ਇਨ੍ਹਾਂ ਸੜਕਾਂ ਦੀ ਵਰਤੋਂ ਕਰਦੇ ਸਮੇਂ ਹੋ ਸਕਦਾ ਹੈ ਕਿ ਕੁਝ ਕਵਰੇਜ ਲਾਗੂ ਹੀ ਨਾ ਹੋਵੇ। ਜੰਗਲਾਤ ਸੇਵਾ ਸੜਕਾਂ ‘ਤੇ ਯਾਤਰਾ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸੜਕ ਸੁਰੱਖਿਆ, ਸੜਕ ਦੀ ਵਰਤੋਂ ਦੇ ਨਿਯਮਾਂ ਅਤੇ ਸੜਕ ਨੀਤੀ ਸੰਬੰਧੀ ਜਾਣਕਾਰੀ ਪੜ੍ਹੋ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਬੀ.ਸੀ. ਸਰਕਾਰ ਦੀ ਵੈੱਬਸਾਈਟ ਦੇਖੋ।

ਰੀਜਨਲ ਅਤੇ ਮਿਊਨਿਸਪਲ ਪਾਰਕ

ਸਾਰੇ ਪਾਰਕ ਰਾਸ਼ਟਰੀ ਜਾਂ ਸੂਬਾਈ ਅਧਿਕਾਰ ਖੇਤਰ ਅਧੀਨ ਨਹੀਂ ਆਉਂਦੇ; ਬਹੁਤ ਸਾਰੇ ਪਾਰਕਾਂ ਦਾ ਪ੍ਰਬੰਧ ਖੇਤਰੀ ਜਾਂ ਮਿਊਨਿਸਪਲ ਪਾਰਕ ਬੋਰਡਾਂ ਦੁਆਰਾ ਕੀਤਾ ਜਾਂਦਾ ਹੈ ਜੋ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਆਪਣੇ ਨਿਯਮ, ਵਿਨਿਯਮ, ਖੁੱਲ੍ਹਣ ਅਤੇ ਬੰਦ ਕਰਨ ਦੇ ਸਮੇਂ ਨੂੰ ਆਪ ਤੈਅ ਕਰਦੇ ਹਨ। ਤਾਜ਼ੀ ਜਾਣਕਾਰੀ ਲਈ ਆਪਣੀ ਫੇਰੀ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਹਮੇਸ਼ਾਂ ਪਾਰਕ ਦੀ ਵੈੱਬਸਾਈਟ ਦੇਖੋ।

ਬੀ.ਸੀ. ਵਿੱਚ ਕੈਂਪਿੰਗ

ਇਨ੍ਹਾਂ ਗਰਮੀਆਂ ਵਿੱਚ, ਬਹੁਤ ਸਾਰੇ ਸੈਲਾਨੀ ਬ੍ਰਿਟਿਸ਼ ਕੋਲੰਬੀਆ ਦੇ ਬਾਹਰੀ ਸਥਾਨਾਂ ਵਿੱਚ ਕੈਂਪਿੰਗ ਕਰਨ ਬਾਰੇ ਵਿਚਾਰ ਕਰ ਰਹੇ ਹਨ। ਕਿਰਪਾ ਕਰ ਕੇ ਇਸ ਸਾਲ ਅਗਾਊਂ ਯੋਜਨਾ ਬਣਾਓ ਅਤੇ ਇਹ ਨਿਸ਼ਚਿਤ ਕਰੋ ਕਿ ਤੁਸੀਂ ਸੁਰੱਖਿਅਤ ਅਤੇ ਮਜ਼ੇਦਾਰ ਸਮਾਂ ਬਿਤਾਉਣ ਲਈ ਸਾਰੇ ਢੁਕਵੇਂ ਕਦਮ ਚੁੱਕ ਰਹੇ ਹੋ। ਰਾਖਵੇਂਕਰਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ।

ਸੁਰੱਖਿਆ ਸੁਝਾਅ ਲਈ ਕੈਂਪਿੰਗ ਅਤੇ ਆਰ.ਵੀ. ਸੰਬੰਧੀ ਕੋਵਿਡ-19 ਸੁਝਾਅ ਦੇਖੋ।

ਕੈਂਪਰਜ਼ ਕੋਡ

ਕਿਰਪਾ ਕਰਕੇ ਜ਼ਿੰਮੇਵਾਰਾਨਾ ਢੰਗ ਨਾਲ ਕੈਂਪਿੰਗ ਕਰੋ ਅਤੇ ਕੈਂਪਰਜ਼ ਕੋਡ ਦੀ ਪਾਲਣਾ ਕਰੋ।

ਪ੍ਰਾਈਵੇਟ ਕੈਂਪਗਰਾਊਂਡਾਂ ਅਤੇ ਆਰ.ਵੀ. ਪਾਰਕ

ਆਪਣੀ ਸਥਾਨਕ ਕਮਿਊਨਿਟੀ ਵਿੱਚ ਕੈਂਪਗਰਾਊਂਡਾਂ ਅਤੇ ਆਰ.ਵੀ. ਪਾਰਕਾਂ ਦੀ ਪੂਰੀ ਸੂਚੀ ਲਈ ਕੈਂਪਿੰਗ ਐਂਡ ਆਰ.ਵੀ. ਇਨ ਬੀ.ਸੀ. ਵੈੱਬਸਾਈਟ ’ਤੇ ਜਾਓ।

ਪ੍ਰੋਵਿੰਸ਼ੀਅਲ ਪਾਰਕ (ਬੀ.ਸੀ. ਪਾਰਕ)

ਇਸ ਸਾਲ, ਬ੍ਰਿਟਿਸ਼ ਕੋਲੰਬੀਆ ਵਾਸੀਆਂ ਕੋਲ ਗਰਮੀਆਂ ਦੇ ਪੂਰੇ ਮੌਸਮ ਲਈ ਬੀ.ਸੀ. ਪਾਰਕਾਂ ਦੇ ਕੈਂਪਿੰਗ ਰਾਖਵਾਂਕਰਨਾਂ ਤਕ ਤਰਜੀਹੀ ਪਹੁੰਚ ਹੈ। 8 ਜੁਲਾਈ 2021 ਤੋਂ ਉਹ ਲੋਕ ਜੋ ਬੀ.ਸੀ. ਦੇ ਵਸਨੀਕ ਨਹੀਂ ਹਨ ਉਹ ਵੀ ਬਾਕੀ ਦੇ ਸੀਜ਼ਨ ਦੌਰਾਨ ਆਪਣੇ ਆਉਣ ਸੰਬੰਧੀ ਥਾਂ ਰਾਖਵੀਂ ਕਰ ਸਕਦੇ ਹਨ। ਰਾਖਵਾਂਕਰਨ DiscoverCamping.ca ‘ਤੇ ਕੀਤਾ ਜਾ ਸਕਦਾ ਹੈ, ਅਤੇ ਉੱਥੋਂ ਦੋ ਮਹੀਨੇ ਦੀ ਅਗਾਉਂ ਬੁਕਿੰਗ ਕੀਤੀ ਜਾ ਸਕਦੀ ਹੈ। ਤੁਸੀਂ ਹਰ ਪਾਰਕ ਵਿਖੇ ਕਿਵੇਂ ਬੁਕਿੰਗ ਕਰ ਸਕਦੇ ਹੋ ਇਸ ਬਾਰੇ ਪਤਾ ਕਰਨ ਲਈ bcparks.ca/operating dates ‘ਤੇ ਜਾਓ। ਨੀਤੀਗਤ ਜਾਣਕਾਰੀ bcparks.ca/covid-19/camping-2021 ‘ਤੇ ਲੱਭੀ ਜਾ ਸਕਦੀ ਹੈ।

ਬੀ.ਸੀ. ਪਾਰਕ ਖੇਤਰ ਤੋਂ ਬਾਹਰਲੀਆਂ ਬੁਕਿੰਗਾਂ ‘ਤੇ ਰੋਕ ਲਾਉਣਗੇ ਅਤੇ ਜਿੱਥੇ ਜ਼ਰੂਰੀ ਹੋਵੇਗਾ ਬੁਕਿੰਗ ਦੇ ਪੈਸੇ ਵਾਪਸ ਕਰਨਗੇ। ਜੇ ਬੁਕਿੰਗ ਬਾਰੇ ਤੁਹਾਡੇ ਸਵਾਲ ਹਨ ਤਾਂ ਤੁਸੀਂ 1-800-689-9025 ‘ਤੇ ਕਾਲ ਕਰ ਸਕਦੇ ਹੋ।

ਵਾਧੂ ਵਸੀਲੇ:

ਮਨਪਰਚਾਵੇ ਵਾਲੀਆਂ ਥਾਂਵਾਂ ਅਤੇ ਟ੍ਰੇਲਾਂ (ਆਰ.ਐੱਸ.ਟੀ.ਬੀ.ਸੀ.)

ਆਪਣੀ ਯਾਤਰਾ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਸੰਭਾਵੀ ਬੰਦ ਥਾਵਾਂ, ਚੇਤਾਵਨੀਆਂ ਜਾਂ ਹੋਰ ਸਾਵਧਾਨੀਆਂ ਬਾਰੇ ਪਤਾ ਕਰੋ ਜੋ ਉਸ ਥਾਂ ਜਾਂ ਟ੍ਰੇਲ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਿੱਥੇ ਤੁਸੀਂ ਜਾਣਾ ਹੈ। ਹੋਰ ਜਾਣਕਾਰੀ ਲਈ ਆਰ.ਸੀ.ਟੀ.ਬੀ.ਸੀ. ਦੀ ਵੈੱਬਸਾਈਟ ਦੇਖੋ।

ਨੋਟ: ਮਨਪਰਚਾਵੇ ਵਾਲੀਆਂ ਸਾਈਟਾਂ ਅਤੇ ਟਰੇਲਾਂ ਤਕ ਨੂੰ ਅਕਸਰ ਸਰੋਤ ਸੜਕਾਂ ਰਾਹੀਂ ਪਹੁੰਚਿਆ ਜਾਂਦਾ ਹੈ। ਇਨ੍ਹਾਂ ਸੜਕਾਂ ਨੂੰ ਜੰਗਲਾਤ ਸੇਵਾ ਸੜਕਾਂ (ਐੱਫ.ਐੱਸ.ਆਰ.) ਵਜੋਂ ਵੀ ਜਾਣਿਆ ਜਾਂਦਾ ਹੈ। ਬੀ.ਸੀ. ਦੀਆਂ ਸਰੋਤ ਸੜਕਾਂ ਨੂੰ ਜਨਤਕ ਹਾਇਵਿਆਂ ਵਰਗੇ ਮਿਆਰਾਂ ਮੁਤਾਬਕ ਬਣਾਇਆ ਜਾਂ ਰੱਖਿਆ ਨਹੀਂ ਜਾਂਦਾ ਇਸ ਲਈ ਇਨ੍ਹਾਂ ਸਰੋਤ ਸੜਕਾਂ ਵਿੱਚ ਬਹੁਤ ਸਾਰੇ ਵਾਧੂ ਖ਼ਤਰੇ ਜਿਵੇਂ ਕਿ ਉੱਬੜ-ਖਾਬੜ ਰਸਤਾ, ਬੱਜਰੀ, ਟੋਏ, ਤਿੱਖੇ ਮੋੜ, ਵੱਡੇ ਇੰਡਸਟ੍ਰੀਅਲ ਵਾਹਨ ਅਤੇ ਨਿਸ਼ਾਨਦੇਹੀ ਤੋਂ ਬਿਨਾਂ ਹੋਰ ਖ਼ਤਰੇ ਹੁੰਦੇ ਹਨ। ਉੱਚੇ,  4 ਵ੍ਹੀਲ ਡਰਾਈਵ ਵਾਲੇ ਵਾਹਨਾਂ ਦੀ ਅਕਸਰ ਲੋੜ ਹੁੰਦੀ ਹੈ। ਆਪਣੀ ਬੀਮਾ ਪਾਲਿਸੀ ਦੀ ਜਾਂਚ ਕਰਨੀ ਯਾਦ ਰੱਖੋ, ਕਿਉਂਕਿ ਇਨ੍ਹਾਂ ਸੜਕਾਂ ਦੀ ਵਰਤੋਂ ਕਰਦੇ ਸਮੇਂ ਹੋ ਸਕਦਾ ਹੈ ਕਿ ਕੁਝ ਕਵਰੇਜ ਲਾਗੂ ਹੀ ਨਾ ਹੋਵੇ। ਜੰਗਲਾਤ ਸੇਵਾ ਸੜਕਾਂ ‘ਤੇ ਯਾਤਰਾ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸੜਕ ਸੁਰੱਖਿਆ, ਸੜਕ ਦੀ ਵਰਤੋਂ ਦੇ ਨਿਯਮਾਂ ਅਤੇ ਸੜਕ ਨੀਤੀ ਸੰਬੰਧੀ ਜਾਣਕਾਰੀ ਪੜ੍ਹੋ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਬੀ.ਸੀ. ਸਰਕਾਰ ਦੀ ਵੈੱਬਸਾਈਟ ਦੇਖੋ

ਨੈਸ਼ਨਲ ਪਾਰਕ (ਪਾਰਕਸ ਕੈਨੇਡਾ)

ਨੈਸ਼ਨਲ ਪਾਰਕ ਵਿਖੇ ਕੈਂਪ ਗਰਾਊਂਡ ਬੁੱਕ ਕਰਨ ਅਤੇ ਪਾਰਕਸ ਕੈਨੇਡਾ ਦੀ ਹਰ ਲੋਕੇਸ਼ਨ ਵਿਖੇ ਰਿਜ਼ਰਵੇਸ਼ਨ ਸ਼ੁਰੂ ਹੋਣ ਦੀ ਸਟੀਕ ਤਾਰੀਖ਼ ਦੀ ਜਾਣਕਾਰੀ ਲਈ ਪਾਰਕਸ ਕੈਨੇਡਾ ਰਿਜ਼ਰਵੇਸ਼ਨ ਵੈੱਬਸਾਈਟ ਦੇਖੋ।

ਸੜਕਾਂ ਅਤੇ ਡਰਾਈਵਿੰਗ

ਸੜਕ ਦੀ ਸਥਿਤੀ ਦੀ ਜਾਂਚ ਕਰੋ

ਰਾਹ ਵਿਚਲੇ ਵੈੱਬਕੈਮਾਂ ਰਾਹੀਂ ਜਾਇਜ਼ਾ ਲੈਣ, ਬੰਦ ਰਸਤਿਆਂ, ਰਾਹ ਵਿੱਚ ਕੰਸਟ੍ਰਕਸ਼ਨ ਕਾਰਣ ਦੇਰੀ ਜਾਂ ਬਦਲਵੇਂ ਰਾਹ ਲੈਣ ਸੰਬੰਧੀ ਜਾਣਕਾਰੀ ਸਮੇਤ ਆਪਣੇ ਵਿਉਂਤੇ ਰਸਤੇ ‘ਤੇ ਵਰਤਮਾਨ ਸਥਿਤੀਆਂ ਬਾਰੇ ਜਾਣਨ ਲਈ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਡਰਾਈਵ ਬੀ.ਸੀ. ਵੈੱਬਸਾਈਟ ਦੇਖੋ।

ਆਪਣੀ ਗੱਡੀ ਤਿਆਰ ਕਰੋ

ਬੀ.ਸੀ.ਏ.ਏ. ਦੀ ਬੀ.ਸੀ. ਵਿੱਚ ਸੜਕ ਦੀ ਯਾਤਰਾ ਦੀ ਗਾਈਡ ਨਾਲ ਅਗਾਉਂ ਯੋਜਨਾ ਬਣਾਓ ਜਿਸ ਵਿੱਚ ਬੀ.ਸੀ.ਏ.ਏ. ਵਾਹਨ ਚੈੱਕਲਿਸਟ ਵਰਗੇ ਸਹਾਇਕ ਸਰੋਤ, ਐਮਰਜੰਸੀ ਵਾਸਤੇ ਪੈਕ ਕਿਵੇਂ ਕਰਨਾ ਹੈ, ਅਤੇ ਹੋਰ ਚੀਜ਼ਾਂ ਸ਼ਾਮਲ ਹਨ।

ਬੀ.ਸੀ. ਵਿੱਚ ਪਹਾੜੀ ਖੇਤਰ ਹੋਣ ਕਾਰਣ ਕਈ ਵਾਰੀ ਮੌਸਮ ਥੋੜ੍ਹੀ ਦੂਰੀ ਦੇ ਅੰਦਰ ਤੇਜ਼ੀ ਨਾਲ ਬਦਲ ਸਕਦਾ ਹੈ ਅਤੇ ਉਚਾਈ ਵਾਲੇ ਪਹਾੜੀ ਰਸਤਿਆਂ ਵਿੱਚ ਕਿਸੇ ਮਹੀਨੇ ਵੀ ਬਰਫਬਾਰੀ ਹੋ ਸਕਦੀ ਹੈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਵਿਉਂਤੇ ਰਸਤੇ ਉੱਤੇ ਮੌਸਮ ਦੀ ਮੌਜੂਦਾ ਸਥਿਤੀ ਅਤੇ ਮੌਸਮ ਸੰਬੰਧੀ ਚੇਤਾਵਨੀਆਂ ਦੀ ਹਮੇਸ਼ਾਂ ਜਾਂਚ ਕਰੋ। ਮੌਸਮ ਦੇ ਹਾਲਾਤ ਮੁਤਾਬਕ ਗੱਡੀ ਚਲਾਓ। ਜੇ ਮੌਸਮ ਖਰਾਬ ਹੈ (ਭਾਵ ਕੋਕਾਹਾਲਾ ਹਾਈਵੇਅ ’ਤੇ ਬਰਫਬਾਰੀ ਦੀ ਚੇਤਾਵਨੀ) ਤਾਂ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਸੁਧਾਰ ਹੋਣ ਤਕ ਆਪਣੀ ਡਰਾਈਵ ਨੂੰ ਮੁਲਤਵੀ ਕਰ ਦਿਓ, ਜਾਂ ਕਿਸੇ ਬਦਲਵੇਂ ਰਸਤੇ ਜਾਂ ਆਵਾਜਾਈ ਦੇ ਬਦਲਵੇਂ ਢੰਗ ਬਾਰੇ ਵਿਚਾਰ ਕਰੋ।

ਵਿੰਟਰ ਟਾਇਰ

ਸਰਦੀਆਂ ਦੌਰਾਨ ਬੀ. ਸੀ. ਦੀਆਂ ਸੜਕਾਂ ਦੇ ਹਾਲਾਤ ਵਿੱਚ ਬਰਫ ਅਤੇ ਆਈਸ ਸ਼ਾਮਲ ਹੋ ਸਕਦੀ ਹੈ। ਡਰਾਈਵਰਾਂ ਨੂੰ 1 ਅਕਤੂਬਰ ਤੋਂ 30 ਅਪ੍ਰੈਲ ਤਕ ਬੀ.ਸੀ. ਦੇ ਸਾਰੇ ਹਾਈਵਿਆਂ ‘ਤੇ ਯਾਤਰਾ ਕਰਦੇ ਸਮੇਂ ਕਾਨੂੰਨੀ ਤੌਰ ‘ਤੇ ਵਿੰਟਰ ਟਾਇਰਾਂ ਦੀ ਲੋੜ ਹੁੰਦੀ ਹੈ, ਭਾਵੇਂ ਸੜਕ ‘ਤੇ ਬਰਫ ਨਾ ਵੀ ਹੋਵੇ।  ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਵੈੱਬਸਾਈਟ ਤੋਂ ਵਿੰਟਰ ਟਾਇਰਾਂ ਸੰਬੰਧੀ ਸ਼ਰਤਾਂ ਦੇ ਵੇਰਵੇ ਜਾਣੋ।

ਬੀ.ਸੀ. ਵਿੱਚ ਸੜਕਾਂ ਦੇ ਨਿਯਮ

ਭਾਵੇਂ ਬੀ.ਸੀ. ਵਿੱਚ ਗੱਡੀ ਚਲਾਉਣਾ ਤੁਹਾਡੇ ਲਈ ਨਵਾਂ ਹੈ ਜਾਂ ਤੁਹਾਨੂੰ ਸੂਬੇ ਦੇ ਸੜਕ ਨਿਯਮਾਂ ਵੱਲ ਦੁਬਾਰਾ ਨਜ਼ਰ ਮਾਰਨ ਦੀ ਲੋੜ ਹੈ, ਆਪਣੀ ਜਾਣਕਾਰੀ ਅਤੇ ਹੁਨਰਾਂ ਨੂੰ ਤਾਜ਼ਾ ਕਰਨ ਲਈ ਆਈ.ਸੀ.ਬੀ.ਸੀ. ਦੀਆਂ ਡਰਾਈਵਿੰਗ ਗਾਈਡਾਂ ਦੇਖੋ।

ਸਕੀਇੰਗ

ਬੀ.ਸੀ. ਵਿੱਚ 2020/21 ਦਾ ਸਕੀਅ ਸੀਜ਼ਨ ਹੁਣ ਬੰਦ ਹੋ ਗਿਆ ਹੈ। ਭਵਿੱਖ ਦੇ ਸੀਜ਼ਨਾਂ ਲਈ ਬੀ.ਸੀ. ਵਿੱਚ ਸਕੀਇੰਗ ਅਤੇ ਸਨੋਬੋਰਡਿੰਗ ਸੰਬੰਧੀ ਅਨੁਭਵਾਂ ਬਾਰੇ ਜਾਣਕਾਰੀ ਲਈ ਸਕੀਇੰਗ ਅਤੇ ਸਨੋਬੋਰਡਿੰਗ ਦੇਖੋ।

ਜੇ ਤੁਸੀਂ ਬੀ.ਸੀ. ਬੈਕਕੰਟਰੀ ਦੀ ਯਾਤਰਾ ਦੀ ਯੋਜਨਾ ਬਣਾਉਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਕਿਰਪਾ ਐਵਲੇਂਚ ਕੈਨੇਡਾ ਦੀ ਬਰਫ਼ ਵਿੱਚ ਸੁਰੱਖਿਆ: ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਦੇਖੋ ਅਤੇ ਸੁਰੱਖਿਅਤ ਰਹਿਣ ਸੰਬੰਧੀ ਨੁਕਤਿਆਂ ਲਈ ਬੀ.ਸੀ. ਐਡਵੈਂਚਰਸਮਾਰਟ ਦੀਆਂ 3 ਆਊਟਡੋਰ ਵਿੰਟਰ ਸੇਫਟੀ ਟਿਪਸ ਜਿਨ੍ਹਾਂ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਦੇਖੋ।

ਕੋਵਿਡ-19 ਮੈਡੀਕਲ ਜਾਣਕਾਰੀ

ਜੇ ਤੁਹਾਨੂੰ ਲੱਛਣ ਹੋਣ

ਬੀ.ਸੀ. ਵਿੱਚ ਕੋਈ ਵੀ ਵਿਅਕਤੀ ਜੇ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਸਥਾਨਕ ਹਸਪਤਾਲਾਂ ਜਾਂ ਜ਼ਰੂਰੀ ਸੰਭਾਲ ਕੇਂਦਰਾਂ ਵਿੱਚ ਡਾਕਟਰੀ ਸਹਾਇਤਾ ਲੈ ਸਕਦਾ ਹੈ।

ਨੋਟ: ਕੋਰੋਨਾਵਾਇਰਸ ਦੇ ਸ਼ੱਕੀ ਮਾਮਲਿਆਂ ਵਿੱਚ ਹਸਪਤਾਲ, ਡਾਕਟਰ ਜਾਂ ਜ਼ਰੂਰੀ ਸੰਭਾਲ ਕੇਂਦਰ ਵਿਖੇ ਜਾਣ ਤੋਂ ਪਹਿਲਾਂ ਸਲਾਹ ਵਾਸਤੇ ਫੋਨ ਕਰਨਾ ਮਹੱਤਵਪੂਰਨ ਹੈ। ਜਿੱਥੇ ਭਾਸ਼ਾ ਦੀ ਰੁਕਾਵਟ ਹੋਵੇ ਉੱਥੇ ਟੂਰ ਆਪਰੇਟਰ, ਰਿਹਾਇਸ਼ ਪ੍ਰਦਾਨ ਕਰਨ ਵਾਲੇ ਅਤੇ ਸੈਰ ਸਪਾਟੇ ਨਾਲ ਸੰਬੰਧਿਤ ਹੋਰ ਕਾਰੋਬਾਰ ਉਨ੍ਹਾਂ ਦੀ ਤਰਫੋਂ ਕਿਸੇ ਸਿਹਤ-ਸੰਭਾਲ ਪੇਸ਼ੇਵਰ ਨਾਲ ਸੰਪਰਕ ਕਰਨ ਦੀ ਪੇਸ਼ਕਸ਼ ਰਾਹੀਂ ਸਹਾਇਤਾ ਪ੍ਰਦਾਨ ਕਰ ਸਕਦੇ ਹਨ। (ਕੋਰੋਨਾਵਾਇਰਸ ਦੀ ਲਾਗ ਦੇ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਦਰਦ, ਥਕਾਵਟ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ ਪਰ ਇਹ ਇਨ੍ਹਾਂ ਤਕ ਹੀ ਸੀਮਤ ਨਹੀਂ ਹਨ।)

ਬੀ.ਸੀ. ਵਿੱਚ ਕਿਸੇ ਵੀ ਵਿਅਕਤੀ ਵਾਸਤੇ ਜਿਸ ਨੂੰ ਸ਼ੱਕ ਹੋਵੇ ਕਿ ਉਸ ਵਿੱਚ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ, ਤੁਹਾਨੂੰ ਲਾਜ਼ਮੀ ਤੌਰ ‘ਤੇ ਸਿਹਤ-ਸੰਭਾਲ ਪੇਸ਼ੇਵਰਾਂ ਨੂੰ ਹੇਠ ਲਿਖੀ ਜਾਣਕਾਰੀ (ਫ਼ੋਨ ਰਾਹੀਂ) ਪ੍ਰਦਾਨ ਕਰਨੀ ਚਾਹੀਦੀ ਹੈ:

 • ਲੱਛਣ;
 • ਤੁਸੀਂ ਕਿੱਥੇ ਯਾਤਰਾ ਕੀਤੀ ਹੈ, ਕੰਮ ਕੀਤਾ ਹੈ ਜਾਂ ਕਿੱਥੇ ਰਹਿੰਦੇ ਰਹੇ ਹੋ;
 • ਜੇ ਤੁਹਾਡਾ ਕਿਸੇ ਬਿਮਾਰ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਸੀ, ਖਾਸ ਕਰਕੇ ਅਜਿਹਾ ਵਿਅਕਤੀ ਜਿਸ ਨੂੰ ਬੁਖ਼ਾਰ, ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਸੀ।

ਮਹੱਤਵਪੂਰਨ ਫ਼ੋਨ ਨੰਬਰ

ਕੈਨੇਡੀਅਨ ਨੈੱਟਵਰਕ ‘ਤੇ ਅੰਤਰਰਾਸ਼ਟਰੀ ਮੋਬਾਈਲ ਫ਼ੋਨ ਵੀ ਹੇਠ ਲਿਖੇ ਨੰਬਰਾਂ ਤਕ ਪਹੁੰਚ ਕਰਨ ਦੇ ਯੋਗ ਹੋਣੇ ਚਾਹੀਦੇ ਹਨ:

 • ਕੇਵਲ ਗੈਰ-ਐਮਰਜੈਂਸੀ ਸਥਿਤੀਆਂ ਵਾਸਤੇ, 8-1-1 ’ਤੇ (ਜਾਂ ਬੋਲੇ ਜਾਂ ਸੁਣਨ ਸ਼ਕਤੀ ਦੀ ਘਾਟ ਵਾਲੇ ਲੋਕਾਂ ਲਈ 7-1-1 ’ਤੇ) ਕਾਲ ਕਰੋ। ਇਹ ਹੈਲਥਲਿੰਕ ਬੀ.ਸੀ. ਦੁਆਰਾ ਚਲਾਈ ਜਾਂਦੀ ਸੂਬਾਈ ਸਿਹਤ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਨ ਵਾਲੀ ਮੁਫ਼ਤ ਫੋਨ ਲਾਈਨ ਹੈ। ਅਨੁਵਾਦ ਸੇਵਾਵਾਂ 130 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹਨ।
 • ਐਮਰਜੰਸੀ ਦੀ ਸਥਿਤੀ ਵਿੱਚ 9-1-1 ’ਤੇ ਫੋਨ ਕਰੋ।
 • ਬ੍ਰਿਟਿਸ਼ ਕੋਲੰਬੀਆ ਵਿੱਚ ਨੇੜਲਾ ਹਸਪਤਾਲ ਜਾਂ ਸਿਹਤ ਕੇਂਦਰ ਇੱਥੇ ਲੱਭੋ।

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ (ਪੀ.ਐੱਚ.ਏ.ਸੀ.) ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਮੇਤ ਸੂਬਿਆਂ, ਟੈਰੀਟੋਰੀਜ਼ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰ ਰਹੀ ਹੈ। ਨਵੀਂ ਜਾਣਕਾਰੀ ਉਪਲਬਧ ਹੋਣ ‘ਤੇ ਜਨਤਕ ਸਿਹਤ ਖਤਰਿਆਂ ਦਾ ਨਿਰੰਤਰ ਮੁੜ-ਮੁਲਾਂਕਣ ਕੀਤਾ ਜਾ ਰਿਹਾ ਹੈ, ਅਤੇ ਅੱਪਡੇਟ ਹੋਈ ਜਾਣਕਾਰੀ ਸਰਕਾਰ ਦੇ ਕੋਵਿਡ-19 ਅਪਡੇਟਸ ਪੇਜ ‘ਤੇ ਸਾਂਝੀ ਕੀਤੀ ਜਾ ਰਹੀ ਹੈ। ਕਨੇਡੀਅਨ ਲੋਕਾਂ ਲਈ ਵਰਤਮਾਨ ਖਤਰੇ ਨੂੰ ਵਧੇਰੇ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕਨੇਡੀਅਨਾਂ ਨੂੰ ਇਹ ਬਿਮਾਰੀ ਲੱਗੇਗੀ। ਇਸ ਦਾ ਮਤਲਬ ਇਹ ਹੈ ਕਿ ਸਾਡੀ ਸਿਹਤ ਸੰਭਾਲ ਪ੍ਰਣਾਲੀ ‘ਤੇ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਜੇ ਅਸੀਂ ਹੁਣ ਮਹਾਂਮਾਰੀ ਨੂੰ ਠੱਲ੍ਹ ਨਹੀਂ ਪਾਉਂਦੇ ਤਾਂ ਕੋਵਿਡ-19 ਮਾਮਲਿਆਂ ਦਾ ਵਾਧਾ ਕਨੇਡੀਅਨ ਲੋਕਾਂ ਲਈ ਉਪਲਬਧ ਸਿਹਤ ਸੰਭਾਲ ਸਰੋਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਰਤਮਾਨ ਮੁਲਾਂਕਣ ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਕਨੇਡੀਅਨ ਲੋਕਾਂ ਵਾਸਤੇ ਵਧੇਰੇ ਗੰਭੀਰ ਨਤੀਜਿਆਂ ਦਾ ਖ਼ਤਰਾ ਵਧ ਗਿਆ ਹੈ ਜੋ:

 • ਉਮਰ ਵਿੱਚ 65 ਸਾਲ ਤੋਂ ਉੱਪਰ ਹਨ
 • ਜਿਨ੍ਹਾਂ ਦਾ ਇਮਿਊਨ ਸਿਸਟਮ ਕਿਸੇ ਕਾਰਣ ਕਮਜ਼ੋਰ ਹੈ
 • ਜਿਨ੍ਹਾਂ ਨੂੰ ਸਿਹਤ ਸੰਬੰਧੀ ਹੋਰ ਸ਼ਿਕਾਇਤਾਂ ਹਨ

ਵਿਦੇਸ਼ਾਂ ਵਿੱਚ ਕਨੇਡੀਅਨ ਯਾਤਰੀਆਂ ਲਈ ਸਿਹਤ ਦੇ ਖ਼ਤਰੇ ਵੀ ਵਧੇ ਹੋਏ ਹਨ। ਇਨ੍ਹਾਂ ਖ਼ਤਰਿਆਂ ਕਰਕੇ, ਕੈਨੇਡਾ ਸਰਕਾਰ ਤੁਹਾਨੂੰ ਸਲਾਹ ਦਿੰਦੀ ਹੈ ਕਿ ਤੁਸੀਂ ਅਗਲੀ ਸੂਚਨਾ ਤਕ ਕੈਨੇਡਾ ਤੋਂ ਬਾਹਰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ ਕਰੋ। ਇਨ੍ਹਾਂ ਗ਼ੈਰ-ਜ਼ਰੂਰੀ ਯਾਤਰਾਵਾਂ ਵਿੱਚ ਕਰੂਜ਼ ਸ਼ਿਪ ਯਾਤਰਾ ਵੀ ਸ਼ਾਮਲ ਹੈ।

ਕੋਵਿਡ-19 ਦੇ ਹੱਲੇ (ਆਊਟਬ੍ਰੇਕ) ਬਾਰੇ ਕੈਨੇਡਾ ਦੀ ਪ੍ਰਤੀਕਿਰਿਆ ਮਹਾਂਮਾਰੀ ਦੀਆਂ ਤਿਆਰੀਆਂ ਨਾਲ ਸਬੰਧਤ ਯੋਜਨਾਵਾਂ ਅਤੇ ਸੇਧ ਦੇ ਆਧਾਰ ‘ਤੇ ਪੂਰੀ ਸਰਕਾਰ ਦੀ ਪਹੁੰਚ ਅਪਣਾਉਂਦੀ ਹੈ। ਵਾਇਰਸ ਦੇ ਹੱਲੇ (ਆਊਟਬ੍ਰੇਕ) ਪ੍ਰਤੀ ਰਾਸ਼ਟਰੀ ਪ੍ਰਤੀਕਿਰਿਆ ਬਾਰੇ ਸੰਖੇਪ ਜਾਣਕਾਰੀ ਲਈ, ਜਿਸ ਵਿੱਚ ਰਾਸ਼ਟਰੀ ਅੱਪਡੇਟ, ਯਾਤਰਾ ਸਲਾਹ ਅਤੇ ਜਾਣਕਾਰੀ ਦੇ ਅਧਿਕਾਰਤ ਸਰੋਤਾਂ ਨਾਲ ਲਿੰਕ ਸ਼ਾਮਲ ਹਨ, ਪੀ.ਐੱਚ.ਏ.ਸੀ. ਦੀ ਕੋਰੋਨਾਵਾਇਰਸ ਬਿਮਾਰੀ (ਕੋਵਿਡ-19): ਕੈਨੇਡਾ ਦਾ ਰਿਸਪਾਂਸ ਪੰਨਾ ਦੇਖੋ।

ਵਾਇਰਸ ਦੇ ਹੱਲੇ (ਆਊਟਬ੍ਰੇਕ) ਦਾ ਜਵਾਬ ਦੇਣ ਲਈ ਪਹਿਲਾਂ ਹੀ ਕੀਤੇ ਗਏ ਉਪਾਵਾਂ, ਵਾਇਰਸ ਦੇ ਫੈਲਣ ਨੂੰ ਸੀਮਤ ਕਰਨ ਅਤੇ ਇਸ ਦੇ ਸੰਭਾਵਿਤ ਪ੍ਰਭਾਵਾਂ ਵਾਸਤੇ ਤਿਆਰੀ ਕਰਨ ਅਤੇ ਹੋਰ ਉਪਰਾਲਿਆਂ ਲਈ ਕੀਤੇ ਨਵੇਂ ਨਿਵੇਸ਼ ਸਮੇਤ ਕੈਨੇਡਾ ਦੇ ਰਿਸਪਾਂਸ ਬਾਰੇ ਵਿਸਤ੍ਰਿਤ ਜਾਣਕਾਰੀ ਲੈਣ ਲਈ  ਕੈਨੇਡਾ ਦੀ ਸਰਕਾਰ ਦੀ ਕੋਵਿਡ-19 ਲਈ ਕੀਤੀ ਕਾਰਵਾਈ ਦੇ ਪੰਨੇ ‘ਤੇ ਜਾਓ।

ਕਿਸੇ ਵੀ ਸਵਾਲ ਵਾਸਤੇ, ਹੈਲਥ ਕੈਨੇਡਾ ਕੋਵਿਡ-19 ਜਾਣਕਾਰੀ ਲਾਈਨ ਨੂੰ ਕਾਲ ਕਰੋ 1-833-784-4397, ਜਾਂ ਈਮੇਲ ਕਰੋ [email protected]

ਵਿਸ਼ਵ ਸਿਹਤ

ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਤੇ ਵਿਸ਼ਵ ਸੈਰ-ਸਪਾਟਾ ਸੰਗਠਨ (ਯੂ.ਐੱਨ.ਡਬਲਿਊ.ਟੀ.ਓ.) ਨੇ ਅੰਤਰਰਾਸ਼ਟਰੀ ਸਹਿਯੋਗ ਬਾਰੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ ਕਿ ਇਹ ਕੋਵਿਡ-19 ਦੀ ਰੋਕਥਾਮ ਲਈ ਇਕ ਅਹਿਮ ਕਦਮ ਹੈ। ਇਸ ਨੂੰ ਇੱਥੇ ਪੜ੍ਹੋ।

ਸੂਚਿਤ ਰਹੋ

ਕੈਨੇਡਾ ਅਤੇ ਯੂਐਸਏ