ਇੱਕ ਅਜਿਹੇ ਸਾਲ ਮਗਰੋਂ ਜਿਸ ਦੀ ਹੋਰ ਕਈ ਮਿਸਾਲ ਹੀ ਨਹੀਂ ਮਿਲਦੀ, ਅਸੀਂ ਸਾਰੇ ਨਵੇਂ ਤਜਰਬਿਆਂ, ਨਵੀਆਂ ਥਾਵਾਂ ਅਤੇ ਨਵੇਂ ਨਾਤੇ ਜੋੜਨ ਲਈ ਤਤਪਰ ਹਾਂ। ਬੀ.ਸੀ. ਦਾ ਵਿਸ਼ਾਲ ਰਕਬਾ ਅਤੇ ਇੱਥੇ ਦੀ ਜ਼ਮੀਨ ਅਤੇ ਲੋਕਾਂ ਵਿਚਲੀ ਭਿੰਨਤਾ ਸਦਕਾ ਰੋਡ ਟ੍ਰਿੱਪ ਇੱਕ ਅਜਿਹੀ ਉੱਤਮ ਗਤੀਵਿਧੀ ਹੋ ਨਿਬੜਦੀ ਹੈ ਜਿਸ ਵਿੱਚ ਜਾਣੇ-ਪਛਾਣੇ ਆਲੇ-ਦੁਆਲੇ ਤੋਂ ਲੈ ਕੇ ਅਗਿਆਤ ਥਾਂ ਦੀ ਉਤੇਜਕਤਾ ਦਾ ਅਨੁਭਵ ਕੀਤਾ ਜਾ ਸਕਦਾ ਹੈ।
ਆਪਣਾ (ਜਾਂ ਆਪਣੇ) ਰੂਟ ਚੁਣੋ ਅਤੇ ਆਪਣੇ ਆਲੇ-ਦੁਆਲੇ ਦੇ ਭਾਈਚਾਰੇ ਤੋਂ ਬਾਹਰ ਵਾਲੀਆਂ ਨਵੀਆਂ ਥਾਵਾਂ ਅਤੇ ਤਜਰਬਿਆਂ ਦਾ ਮਜ਼ਾ ਲੈਂਦੇ ਹੋਏ ਨਵੇਂ ਅਨੁਭਵ ਕਰਨ ਦੀ ਆਪਣੀ ਭਾਵਨਾ ਨਾਲ ਮੁੜ ਤੋਂ ਜੁੜੋ।
ਸੁਰੱਖਿਅਤ ਅਤੇ ਯਾਦਗਾਰੀ ਯਾਤਰਾ ਕਰਨ ਦੇ ਤਰੀਕੇ ਬਾਰੇ ਅਤੇ ਰਾਹ ਵਿੱਚ ਦੇਖਣ ਲਈ ਸਿਫਾਰਸ਼ ਕੀਤੇ ਸਟਾਪਾਂ ਅਤੇ ਨਜ਼ਾਰਿਆਂ ਬਾਰੇ ਵਧੇਰੇ ਜਾਣੋ ਅਤੇ ਯੋਜਨਾਬੰਦੀ ਸ਼ੁਰੂ ਕਰੋ।