Know Before You Go:

Find current travel restrictions, wildfire info, and other key resources. Learn more

CLOSE

ਇਹਨਾਂ ਗਰਮੀਆਂ ਵਿੱਚ ਵੈਨਕੂਵਰ ਅਤੇ ਵਿਕਟੋਰੀਆ 'ਤੇ ਇਕ ਹੋਰ ਨਜ਼ਰ ਮਾਰੋ

Kayaking in The Gorge, Victoria | Hubert Kang
Add photo credit to header image: ਵਿਕਟੋਰੀਆ | Hubert Kang
ਸ਼ਹਿਰ ਦੇ ਐਨ-ਵਿਚਕਾਰ ਕੁਦਰਤ – ਜਾਂ ਸਭਿਆਚਾਰ- ਨਾਲ ਮੁੜ ਜੁੜੋ

ਬੀ.ਸੀ. ਦੇ ਵੱਡੇ ਸ਼ਹਿਰ ਆਪਣੇ ਰੈਸਟੋਰੈਂਟਾਂ, ਸ਼ੌਪਿੰਗ ਅਤੇ ਸ਼ਹਿਰੀ ਨਜ਼ਾਰਿਆਂ ਅਤੇ ਆਕਰਸ਼ਣਾਂ ਲਈ ਜਾਣੇ ਜਾਂਦੇ ਹਨ। ਪਰ ਥੋੜ੍ਹੀ ਹੋਰ ਖੋਜ ਕਰਨ ’ਤੇ ਤੁਸੀਂ ‘ਫ਼ੌਰੈਸਟ ਬੇਦਿੰਗ’, ਵ੍ਹੇਲ ਮੱਛੀਆਂ ਦੇਖਣ, ਕਾਯਾਕਿੰਗ, ਸਾਈਕਲਿੰਗ ਅਤੇ ਪੰਛੀ ਵੇਖਣ ਵਰਗੇ ਮੌਕਿਆਂ ਤੋਂ ਜਾਣੂ ਹੋ ਸਕਦੇ ਹੋ ਜੋ ਤੁਹਾਨੂੰ ਡਾਊਨਟਾਊਨ ਵਿੱਚੋਂ ਬਾਹਰ ਨਿਕਲ ਕੇ ਆਪਣੇ-ਆਪ ਵਿੱਚ ਊਰਜਾ ਭਰਨ ਅਤੇ ਕੁਦਰਤ ਨਾਲ ਜੁੜਨ ਵਿੱਚ ਮਦਦ ਕਰਨਗੇ। 

ਮਹਾਂਮਾਰੀ ਦੌਰਾਨ ਕਈ ਮਹੀਨਿਆਂ ਤਕ ਘਰ ਦੇ ਅੰਦਰ ਜਾਂ ਨੇੜੇ ਰਹਿਣ ਤੋਂ ਬਾਅਦ, ਅਸੀਂ ਸਾਰੇ ਬਾਹਰ ਖੁੱਲ੍ਹੀ ਹਵਾ ਵਿੱਚ ਰਹਿਣ ਦੇ ਚਿਕਿਤਸਕ ਅਤੇ ਮਨੋਵਿਗਿਆਨਕ ਲਾਭ – ਜਿਵੇਂ ਕਿ ਕੁਦਰਤ ਦੀ ਤਣਾਅ ਘਟਾਉਣ ਅਤੇ ਖੁਸ਼ੀ ਵਧਾਉਣ ਦੀ ਜਾਦੂਮਈ ਯੋਗਤਾ – ਪ੍ਰਾਪਤ ਕਰਨ ਲਈ ਤਿਆਰ ਹਾਂ।  ਬਾਹਰ ਨਿਕਲਣ ਅਤੇ ਕੁਝ ਨਵਾਂ ਕਰਨ ਦੇ ਕਾਫ਼ੀ ਕਾਰਣਾਂ ਨਾਲ ਗਰਮੀਆਂ ਇਕ ਨਵੀਂ ਰੁੱਤ ਦੀ ਸ਼ੁਰੂਆਤ ਕਰਦੀਆਂ ਹਨ; ਇਹ ਰਿਸ਼ਤਿਆਂ ਨੂੰ ਰੀਚਾਰਜ ਕਰਨ ਅਤੇ ਨਵਿਆਉਣ ਦਾ ਸਮਾਂ ਹੈ, ਅਤੇ ਬੀ.ਸੀ. ਦੇ ਜੀਵੰਤ, ਬਾਹਰੀ ਸ਼ਹਿਰੀ ਨਜ਼ਾਰਿਆਂ ਵਿੱਚ ਅਜਿਹਾ ਕਰਨਾ ਆਸਾਨ ਹੈ।

ਅਤੇ ਜਦੋਂ ਤੁਸੀਂ ਕਿਸੇ ਪੈਟੀਓ ’ਤੇ ਬੈਠ ਕੇ ਖਾਣਾ ਖਾਣ, ਜਾਂ ਹੋਟਲ ਵਿੱਚ ਠਹਿਰਨ, ਜਾਂ ਫ਼ਿਰ ਕਿਸੇ ਅਜਾਇਬ ਘਰ ਦਾ ਦੌਰਾ ਕਰਨ ਲਈ ਵਾਪਸ ਡਾਊਨਟਾਊਨ ਪਰਤਦੇ ਹੋ, ਤਾਂ ਤੁਸੀਂ ਇਹ ਸੋਚ ਕੇ ਨਿਸ਼ਚਿੰਤ ਹੋ ਸਕਦੇ ਹੋ ਕਿ ਸਥਾਨਕ ਕਾਰੋਬਾਰਾਂ ਨੇ ਤੁਹਾਡੀ ਸਿਹਤਯਾਬੀ ਲਈ ਤਿਆਰ ਕੀਤੇ ਗਏ ਸੁਰੱਖਿਆ ਉਪਾਅ ਲਾਗੂ ਕੀਤੇ ਹੋਏ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਕਟੋਰੀਆ, ਵੈਨਕੂਵਰ, ਅਤੇ ਰਿਚਮੰਡ ਨੂੰ ਇੱਕ ਨਵੇਂ ਨਜ਼ਰੀਏ ਤੋਂ ਦੇਖਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਵਿਚਾਰ ਸਾਂਝੇ ਕੀਤੇ ਗਏ ਹਨ।

ਬੂਸ਼ਾਰਟ ਗਾਰਡਨਜ਼ | @a.spargo ਇੰਸਟਾਗ੍ਰਾਮ ਰਾਹੀਂ

ਵਿਕਟੋਰੀਆ ਦੇ ਜੰਗਲੀ ਕਿਨਾਰਿਆਂ ਅਤੇ ਤਾਜ਼ਾ ਖਾਣੇ (ਅਤੇ ਡ੍ਰਿੰਕਸ!) ਦਾ ਆਨੰਦ ਮਾਣੋ

ਬੀ.ਸੀ. ਦੀ ਰਾਜਧਾਨੀ ਨੂੰ ਗਾਰਡਨ ਸਿਟੀ ਐਂਵੇ ਹੀ ਨਹੀਂ ਕਿਹਾ ਜਾਂਦਾ! ਵਿਸ਼ਾਲ ਬੁਸ਼ਾਰਟ ਗਾਰਡਨਜ਼ (The Butchart Garden) ਤੋਂ ਬੀਕਨ ਹਿੱਲ ਪਾਰਕ ਵਿੱਚ ਬਹੁਤ ਵਧੀਆ ਤਰੀਕੇ ਨਾਲ ਸੰਭਾਲੀਆਂ ਜਾਂਦੀਆਂ ਫੁੱਲਾਂ ਦੀਆਂ ਕਿਆਰੀਆਂ ਤਕ, ਵਿਕਟੋਰੀਆ ਵਿੱਚ ਤੁਹਾਨੂੰ ਕਈ ਥਾਵਾਂ ’ਤੇ ਹਾਈਡਰੇਨਜੀਆ ਮਿਲ ਸਕਦੇ ਹਨ। ਪਰ ਕੁਝ ਨਵਾਂ ਅਤੇ ਵੱਧ ਕੁਦਰਤੀ ਵੇਖਣ ਲਈ, ਸ਼ਹਿਰ ਦੇ ਜੰਗਲੀ ਪਾਸੇ ਵੱਲ ਜਾਣਾ ਲਾਹੇਵੰਦ ਹੋ ਸਕਦਾ ਹੈ।

ਸੀਡਰ, ਸਿਟਕਾ ਸਪਰੂਸ ਅਤੇ ਲਾਲ ਛਿੱਲ ਵਾਲੇ ਅਰਬਿਊਟਸ ਦੇ ਉੱਚੇ ਰੁੱਖਾਂ ਵਿੱਚਕਾਰ ਤੁਰਨ ਲਈ ਐਲੀਮੈਂਟਲ ਮੈਜਿਕ ਐਡਵੈਂਚਰਜ਼ (Elemental Magick Adventures) ਨਾਲ ਇੱਕ ਛੋਟੇ ਜਿਹੇ ਗਰੁੱਪ ਟੂਰ ਵਿੱਚ ਸ਼ਹਿਰ ਤੋਂ ਥੋੜ੍ਹਾ ਬਾਹਰ ਪੈਂਦੇ ਫ੍ਰਾਂਸਿਸ/ਕਿੰਗ ਰੀਜਨਲ ਪਾਰਕ ਵਿੱਚ ਜਾਉ। ਤੁਹਾਡਾ ਗਾਈਡ ਤੁਹਾਨੂੰ ਉਸ ਪਲ ਵਿੱਚ ਮੌਜੂਦ ਰਹਿਣ, ਅਤੇ ਉਸ ਪ੍ਰਾਚੀਨ ਆਲੇ-ਦੁਆਲੇ ਦੇ ਨਜ਼ਾਰਿਆਂ, ਆਵਾਜ਼ਾਂ ਅਤੇ ਖੁਸ਼ਬੂਆਂ ਨਾਲ ਵਾਕਫ਼ ਹੋਣ ਲਈ ਹਿਦਾਇਤਾਂ ਦੇਵੇਗਾ। ਕੁਦਰਤ ਵਿੱਚ ਇਸ ਤਰ੍ਹਾਂ ਡੁੱਬ ਜਾਣ ਦੇ ਤਜਰਬੇ ਨੂੰ ਫ਼ੌਰੈਸਟ ਬੇਦਿੰਗ ਕਿਹਾ ਜਾਂਦਾ ਹੈ, ਇਸ ਅਭਿਆਸ ਨਾਲ ਬਲੱਡ ਪ੍ਰੈਸ਼ਰ ਘੱਟਦਾ ਹੈ ਅਤੇ ਜੀਵਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ। 

ਜੇ ਤੁਹਾਡਾ ਟੀਚਾ ਐਡਰੈਨੇਲਿਨ ਨੂੰ ਵਧਾਉਣਾ ਹੈ, ਤਾਂ ਤੁਸੀਂ ਕਿਰਾਏ ਦੀ ਕਯਾਕ ਨਾਲ ਪਾਣੀ ਵਿੱਚ ਜਾ ਸਕਦੇ ਹੋ ਜਾਂ ਓਸ਼ਨ ਰਿਵਰ ਸਪੋਰਟਸ (Ocean River Sports) ਦੇ ਟੂਰ ਦਾ ਫਾਇਦਾ ਲੈ ਸਕਦੇ ਹੋ – ਕਯਾਕਿੰਗ ਟੂਰ ਰੋਜ਼ਾਨਾ ਇਨਰ ਹਾਰਬਰ ਅਤੇ ਓਕ ਬੇਅ ਤੋਂ ਰਵਾਨਾ ਹੁੰਦੇ ਹਨ। ਪਾਣੀ ਵਿੱਚ ਇਸ ਤਰ੍ਹਾਂ ਸੈਰ ਕਰਨਾ, ਸੀਲਾਂ, ਔਟਰਾਂ, ਇੱਲਾਂ, ਅਤੇ ਹੋ ਸਕਦਾ ਹੈ ਕਿ ਵ੍ਹੇਲ ਮੱਛੀਆਂ ਦੇਖਣ ਲਈ ਵੀ ਇੱਕ ਸ਼ਾਨਦਾਰ ਤਰੀਕਾ ਹੈ।

ਵਿਕਟੋਰੀਆ ਦੇ ਕੁਝ ਸਭ ਤੋਂ ਪੁਰਾਣੇ ਇਲਾਕਿਆਂ ਵਿੱਚ ਦੇਖਣ ਯੋਗ ਖੁੱਲ੍ਹੀਆਂ ਥਾਵਾਂ ਵੀ ਹਨ। ਬੀਕਨ ਹਿੱਲ ਪਾਰਕ ਅਤੇ ਫਿਸ਼ਰਮੈਨਜ਼ ਵਾਰਫ ਪਾਰਕ ਦੀ ਸਰਹੱਦ ਨਾਲ ਲੱਗਦੇ ਜੇਮਜ਼ ਬੇਅ ਦੇ ਇਲਾਕੇ ਵਿੱਚ ਡੈਲ਼ਸ ਵਾਟਰਫਰੰਟ ਟਰੇਲ ਹੈ, ਜੋ ਕਿ 7 ਕਿਲੋਮੀਟਰ ਦਾ ਰਸਤਾ ਹੈ ਜਿੱਥੋਂ ਸਮੁੰਦਰ ਦੇ ਨਜ਼ਾਰੇ ਦਿਖਾਈ ਦਿੰਦੇ ਹਨ ਅਤੇ ਜਿਸ ਵਿੱਚੋਂ ਫੋਨਿਓ ਬੀਚ ਤਕ ਦਾ ਰਸਤਾ ਨਿਕਲਦਾ ਹੈ, ਜੋ ਡ੍ਰਿਫਟਵੁੱਡ ਦੇ ਵਿਚਕਾਰ ਸਮੁੰਦਰੀ ਸ਼ੀਸ਼ੇ ਦੀ ਭਾਲ ਕਰਨ ਲਈ ਸਭ ਤੋਂ ਵਧੀਆ ਸਥਾਨ ਹੈ।<ਗੁਆਂ. ਵਿਚ ਰਹਿੰਦੇ ਸਮੇਂ, ਓਕ ਬੇ ਬੀ ਬੀਚ ਹੋਟਲ (Oak Bay Beach Hotel) ਵਿਖੇ ਫਾਰੋ (Faro) ਵਿਖੇ ਰੁਕਣ ਬਾਰੇ ਵਿਚਾਰ ਕਰੋ ਜੋ ਵਿਹੜੇ ਵਿਚ ਪਿਸਤੌ ਲਈ ਹੱਥਕੜੀ ਵਾਲੇ ਪੀਜ਼ਾ ਲਈ ਹੈ ਜਾਂ ਸਥਾਨਕ ਤੌਰ ‘ਤੇ ਪ੍ਰੇਰਿਤ ਸ਼ੇਅਰਿੰਗ ਪਲੇਟਾਂ ਅਤੇ Vis-à-Vis ਤੇ ਦਸਤਖਤ ਕਾੱਕਟੈਲ ਦੀ ਚੋਣ ਕਰੋ

ਜੋਸ਼ ਵਿੱਚ ਹੋਰ ਵਾਧਾ ਕਰਨ ਲਈ, ਗ੍ਰੇਟਰ ਵਿਕਟੋਰੀਆ ਫ਼ਲੇਵਰ ਟ੍ਰੇਲਜ਼ ਦੇ ਸਵੈ-ਸੇਧਿਤ ਦੌਰੇ ’ਤੇ ਸੈਨਿਚ ਪੈਨਿਨਸੁਲਾ ਜਾਓ, ਜੋ ਕਿ ਉਪਜਾਊ ਖੇਤਾਂ ਦੀ ਜ਼ਮੀਨ ਹੈ ਜਿੱਥੇ ਤੁਹਾਨੂੰ ਯੂ-ਪਿੱਕ ਫ਼ਾਰਮ, ਵਿਨਯਾਰਡ, ਸੇਬਾਂ ਦੇ ਬਾਗ, ਸ਼ਹਿਦ ਉਤਪਾਦਕ ਅਤੇ ਕਈ ਹੋਰ ਨਿਰਮਾਤਾ ਤੇ ਉਤਪਾਦਕ ਮਿਲਣਗੇ। ਵਿਕਟੋਰੀਆ ਡਿਸਟਿਲਰਜ਼ (Victoria Distillers) ਵਿਖੇ ਰੁਕ ਕੇ ਨੀਲੇ ਰੰਗ ਦੀ 1908 ਜਿਨ ਦਾ ਸਵਾਦ ਲਵੋ, ਜਾਂ ਸੀ ਸਾਈਡਰ ਫਾਰਮ + ਸਾਈਡਰਹਾਊਸ (Sea Cider Farm + Ciderhouse) ਵਿਖੇ ‘ਟੇਸਟਿੰਗ’ ਦਾ ਪ੍ਰਬੰਧ ਕਰੋ (ਰਮਰਨਰ, ਇੱਕ ਕਮਾਲ ਦੀ ਸਾਈਡਰ ਜਿਸ ਨੂੰ ਰਮ ਨਾਲ ਭਿੱਜੇ ਬਰਬਨ ਬੈਰਲਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜ਼ਰੂਰ ਔਰਡਰ ਕਰੋ)। ਸ਼ਹਿਰ ਵਿੱਚ ਵਾਪਸ ਪਹੁੰਚ ਕੇ ਫੇਅਰਮੌਂਟ ਐਮਪ੍ਰੈਸ (The Fairmont Empress) ਤੋਂ ਟੀ-ਟੂ-ਗੋ ਔਰਡਰ ਕਰੋ ਅਤੇ ਕਿਸੇ ਪਾਰਕ ਵਿੱਚ ਜਾਂ ਸਮੁੰਦਰ ਕੰਢੇ ਬੈਠ ਕੇ ਪੀਣ ਲਈ ਆਈਸਡ ਟੀ ਦੇ ਨਾਲ ਮਜ਼ੇਦਾਰ ਮਠਿਆਈਆਂ ਦਾ ਡੱਬਾ ਲੈਕੇ ਜਾਓ।  

ਇਨਰ ਹਾਰਬਰ, ਡਾਊਨਟਾਊਨ ਰੈਸਟੋਰੈਂਟਾਂ, ਅਤੇ ਰਾਇਲ ਬੀ.ਸੀ. ਮਿਊਜ਼ੀਅਮ (Royal BC Museum) ਦੀ ਪੈਦਲ ਦੂਰੀ ਦੇ ਅੰਦਰ ਆਪਣੇ ਰਹਿਣ ਦਾ ਪ੍ਰਬੰਧ ਕਰੋ।  ਮੈਗਨੋਲੀਆ ਹੋਟਲ ਐਂਡ ਸਪਾ (Magnolia Hotel) ਹਮੇਸ਼ਾਂ ਲਈ ਇੱਕ ਵਧੀਆ ਚੋਣ ਹੈ, ਇਸ ਹੀ ਤਰ੍ਹਾਂ ਇਨ ਐਟ ਲੌਰਲ ਪੁਆਇੰਟ (Inn at Laurel Point) ਹੈ, ਜਿੱਥੇ ਬੀ.ਸੀ. ਦੇ ਵਸਨੀਕਾਂ ਲਈ ਇੱਕ ਵਿਸ਼ੇਸ਼ ਪੈਕੇਜ ਉਪਲੱਬਧ ਹੈ।

ਚਾਈਨਾਟਾਊਨ ਵਿੱਚ ਫੈਟ ਮਾਓ ਨੂਡਲਜ਼ | ਡੈਸਟੀਨੇਸ਼ਨ ਬੀਸੀ/ਹੁਬਰਟ ਕੈਂਗ

ਸਾਈਕਲ ਦੀ ਸਵਾਰੀ ਕਰਕੇ, ਪੈਦਲ ਚੱਲ ਕੇ, ਜਾਂ ਨਵੇਂ ਪਕਵਾਨਾਂ ਰਾਹੀਂ ਵੈਨਕੂਵਰ ਨੂੰ ਇੱਕ ਨਵੇਂ ਨਜ਼ਰੀਏ ਤੋਂ ਵੇਖੋ

ਸਾਈਕਲ-ਸਵਾਰੀ ਵਾਲਾ ਬੇਫਿਕਰ ਮਾਹੌਲ, 450 ਕਿਲੋਮੀਟਰ ਤੋਂ ਵੱਧ ਬਾਈਕ ਰੂਟ ਲੇਨਾਂ ਅਤੇ ਆਰਬਿਊਟਸ ਗ੍ਰੀਨਵੇ ਤੇ ਮਸ਼ਹੂਰ ਸਟੈਨਲੀ ਪਾਰਕ ਸੀਵਾਲ ਵਰਗੀਆਂ ਚੋਣਾਂ ਕਾਰਣ, ਬਾਈਕ ਚਲਾਉਣਾ ਵੈਨਕੂਵਰ  (Vancouver) ਨੂੰ ਵੇਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਸਟੈਨਲੀ ਪਾਰਕ ਦੀਆਂ ਟ੍ਰੇਲਾਂ ’ਤੇ, ਜਾਂ ਚਾਈਨਾਟਾਊਨ, ਗੈਸਟਾਊਨ ਅਤੇ ਗ੍ਰੈਨਵਿਲ ਆਈਲੈਂਡ ’ਤੇ ਸਾਈਕਲ ਸਵਾਰੀ ਕਰਨ ਲਈ ਸਾਈਕਲ ਸਿਟੀ (Cycle City) ਦੇ ਸ਼ਰੀਰਕ ਦੂਰੀ ਵਾਲੇ ਛੋਟੇ ਗਰੁੱਪ ਟੂਰ ਵਿੱਚ ਸ਼ਾਮਲ ਹੋਵੋ। ਹਰ ਐਡਵੈਂਚਰ ਦੀ ਅਗਵਾਈ ਦਿਲਚਸਪ ਕਹਾਣੀਕਾਰ ਗਾਈਡਾਂ ਵੱਲੋਂ ਕੀਤੀ ਜਾਂਦੀ ਹੈ, ਅਤੇ ਕੰਪਨੀ ਵੱਲੋਂ ਇੱਕ ਈ-ਬਾਈਕ ਟੂਰ ਵੀ ਦਿੱਤਾ ਜਾਂਦਾ ਹੈ।

ਸਥਾਨਕ ਲੋਕਾਂ ਨੂੰ ਅਜਿਹਾ ਲੱਗ ਸਕਦਾ ਹੈ ਕਿ ਉਹ ਸ਼ਹਿਰ ਬਾਰੇ ਸਭ ਕੁਝ ਜਾਣਦੇ ਹਨ, ਪਰ ਫ਼ੌਰਬਿਡਨ ਵੈਨਕੂਵਰ (Forbidden Vancouver) ਦੇ ਸੈਰ ਟੂਰ ’ਤੇ ਜਾ ਕੇ ਪਤਾ ਲੱਗਦਾ ਹੈ ਕਿ ਅਜਿਹਾ ਨਹੀਂ ਹੈ। ਇੱਕ ਸਦੀ ਪਹਿਲਾਂ ਗੈਸਟਾਊਨ ’ਤੇ ਰਾਜ ਕਰਨ ਵਾਲੇ ਸ਼ਰਾਬ ਦੇ ਤਸਕਰਾਂ, ਮੌਬਸਟਰਾਂ, ਅਤੇ ਅਪਰਾਧੀਆਂ ਦੀਆਂ ਕਹਾਣੀਆਂ, ਅਤੇ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰੀ ਪਾਰਕਾਂ ਵਿੱਚੋਂ ਇੱਕ ਦੇ ਜੰਗਲਾਂ ਵਿੱਚ ਦੱਬੇ ਰਾਜ਼ਾਂ ਦੇ ਨਾਲ, ਵੈਨਕੂਵਰ ਵਿੱਚ ਅਪਰਾਧ ਅਤੇ ਘੁਟਾਲਿਆਂ ਦਾ ਇੱਕ ਲੰਮਾ ਰਿਕਾਰਡ ਹੈ, ਜਿਸ ਬਾਰੇ ਸੈਰ ਕਰਦੇ-ਕਰਦੇ ਜਾਣਨਾ ਮਨੋਰੰਜਕ ਹੋ ਸਕਦਾ ਹੈ। ਇਸ ਤੋਂ ਥੋੜੀ ਘੱਟ ਗੰਭੀਰ, ਅਤੇ ਮਨ ਨੂੰ ਪ੍ਰਸੰਨ ਕਰਨ ਵਾਲੀ ਸੈਰ ਲਈ, ਵੈਨਕੂਵਰ ਡੀਟੂਰ (Vancouver DeTours) ਜਿਨ੍ਹਾਂ ਦੇ ਟੂਰ ਖੂਬਸੂਰਤ ‘ਹੁੱਡ’ ਦੀ ਵਿਲੱਖਣ ਕਲਾ ਦੀ ਪੜਚੋਲ ਕਰਦੇ ਹਨ – ਦੇ ਨਾਲ ਮਾਊਂਟ ਪਲੈਜ਼ੈਂਟ ਦੇ ਬਹੁਤ ਸਾਰੇ ਰੰਗੀਨ ਕੰਧ-ਚਿੱਤਰ ਵੇਖਣ ਜਾਓ। ਤੇ ਜੇਕਰ ਤੁਹਾਡਾ ਗੋਰਮੇਅ ਖਾਣਾ ਖਾਣ ਦਾ ਮਨ ਕਰ ਰਿਹਾ ਹੋਵੇ ਤਾਂ, ਬੀ.ਸੀ. ਐਡਵੈਂਚਰ ਕੰਪਨੀ (BC Adventure Company) ਵੱਲੋਂ ਖਾਣ-ਪੀਣ ਦੇ ਇੱਕ ਦਿਨ ਦੇ ਅਨੁਭਵਾਂ ਦੇ ਨਾਲ-ਨਾਲ, ਸਥਾਨਕ ਪਾਰਕਾਂ ਵਿੱਚ ਉੱਚ-ਸਤਰ ਦੀਆਂ ਪਿਕਨਿਕਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਸ਼ਹਿਰ ਦੇ ਇੰਡੀਜਨਸ ਭਾਈਚਾਰੇ ਅਤੇ ਇਤਿਹਾਸ ਬਾਰੇ ਵਧੇਰੇ ਡੂੰਘਾਈ ਵਿੱਚ ਜਾਣਨ ਲਈ ਸਟੈਨਲੀ ਪਾਰਕ ਵਿੱਚ ਟਾਲੇਸੇ ਟੂਰਜ਼  (Talasay Tours) ਨਾਲ ਇੱਕ ਸੈਰ ਲਈ ਸਾਈਨ ਅੱਪ ਕਰੋ। ਇੰਡੀਜਿਨਸ ਅਗਵਾਈ ਵਾਲੇ ਇਨ੍ਹਾਂ ਵਾਕਿੰਗ ਟੂਰਜ਼ ਦੌਰਾਨ ਸਮਝਾਇਆ ਜਾਂਦਾ ਹੈ ਕਿ ਪਾਰਕ ਦੇ ਰੁੱਖਾਂ ਅਤੇ ਪੌਦਿਆਂ ਨੂੰ ਭੋਜਨ, ਦਵਾਈ, ਅਤੇ ਟੇਕਨੋਲੋਜੀ ਲਈ ਕਿਵੇਂ ਵਰਤਿਆ ਜਾਂਦਾ ਸੀ, ਅਤੇ ਇਸ ਖੇਤਰ ਵਿਚਲੀ ਕਲਾ ਦੀਆਂ ਕਹਾਣੀਆਂ ਅਤੇ ਸ਼ੈਲੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬਰੌਕਟਨ ਪੋਇੰਟ ਦੇ ਮਸ਼ਹੂਰ ਟੋਟਮ ਪੋਲ ਵੀ ਸ਼ਾਮਲ ਹਨ। ਫਿਰ, ਵਧੇਰੇ ਇੰਡੀਜਨਸ ਕਿਰਤਾਂ ਵੇਖਣ ਲਈ ਬਿਲ ਰੀਡ ਗੈਲਰੀ (Bill Reid Gallery of Northwest Coast Art) of  ਜਾਓ। ਇਸ ਗੈਲਰੀ ਦਾ ਨਾਂ ਇੱਕ ਮਸ਼ਹੂਰ ਹੈਡਾ ਕਲਾਕਾਰ ਦੇ ਨਾਂ ’ਤੇ ਰੱਖਿਆ ਗਿਆ ਹੈ, ਅਤੇ ਇਸ ਵਿੱਚ ਉੱਤਰ-ਪੱਛਮੀ ਤੱਟ ਕਲਾ ਦੀ ਸਮਕਾਲੀ ਸ਼ੈਲੀ ਵਾਲੀ ਨੱਕਾਸ਼ੀ, ਮੂਰਤੀਆਂ, ਅਤੇ ਗਹਿਣੇ ਰੱਖੇ ਗਏ ਹਨ। ਯੂ ਬੀ ਸੀ ਦਾ ਮਿਉਜ਼ੀਅਮ ਔਫ਼ ਐਂਥ੍ਰੋਪੌਲੋਜੀ (Museum of Anthropology) ਵੀ ਉੱਥੇ ਚੱਲ ਰਹੀ ਪ੍ਰਦਰਸ਼ਨੀ ‘ਇੱਕ ਵੱਖਰੀ ਰੋਸ਼ਨੀ ਵਿੱਚ- ਉੱਤਰ-ਪੱਛਮੀ ਤੱਟ ਕਲਾ ‘ਤੇ ਵਿਚਾਰ’ ਵਿੱਚ ਇਤਿਹਾਸਕ ਇੰਡੀਜਨਸ ਕਲਾਕ੍ਰਿਤੀਆਂ ਦੇ ਸੰਗ੍ਰਹਿ ਦੀਆਂ ਕਹਾਣੀਆਂ ਅਤੇ ਮਹੱਤਵ ‘ਤੇ ਚਾਨਣਾ ਪਾਉਂਦਾ ਹੈ

ਇਸ ਤੋਂ ਵੀ ਵੱਧ ਗਹਿਰੇ ਅਨੁਭਵ ਲਈ, ਸਕਵਾਚੇਰੋਸ ਲਾਜ (Skwachàys Lodge) ਵਿਖੇ ਰਾਤ ਰਹੋ। ਇਹ ਇੱਕ ਬੁਟੀਕ ਹੋਟਲ ਹੈ ਜਿਸ ਵਿੱਚ “ਆਰਟ ਇੰਸਟਾਲੇਸ਼ਨ” ਦੇ 18 ਸ਼ਾਨਦਾਰ ਕਮਰੇ ਹਨ ਜੋ ਇੱਕ ਇੰਟੀਰੀਅਰ ਡਿਜ਼ਾਈਨਰ ਅਤੇ ਇੱਕ ਇੰਡੀਜਨਸ ਕਲਾਕਾਰ ਦੁਆਰਾ ਸਾਂਝੇ ਤੌਰ ‘ਤੇ ਡਿਜ਼ਾਈਨ ਕੀਤੇ ਗਏ ਸਨ। ਨੱਕਾਸ਼ੀ, ਪੇਂਟਿੰਗਾਂ, ਅਤੇ ਇੱਥੋਂ ਤਕ ਕਿ ਕਸਟਮ ਹੈੱਡਬੋਰਡ ਵੀ ਹਰੇਕ ਮਹਿਮਾਨ ਕਮਰੇ ਨੂੰ ਅਰਥ ਅਤੇ ਕਹਾਣੀ ਨਾਲ ਤਰਬਤਰ ਕਰ ਦਿੰਦੇ ਹਨ। ਇਸ ਦਾ ਇੱਕ ਆਰਟ ਗੈਲਰੀ ਵਿੱਚ ਸੌਣ ਵਰਗਾ ਅਸਰ ਹੁੰਦਾ ਹੈ।

ਰਿਚਮੰਡ ਦੇ ਗੋਲਡਨ ਵਿਲੇਜ ਡਿਸਟ੍ਰਿਕਟ ਵਿੱਚ ਖਾਣਾ | ਟੂਰਿਜ਼ਮ ਰਿਚਮੰਡ

ਤਿੰਨ ਪਾਸਿਉਂ ਨਦੀ ਦੇ ਪਾਣੀ ਨਾਲ ਘਿਰੇ ਰਿੱਚਮੰਡ ਦਾ ਟਿਕਾਣਾ ਇਸ ਨੂੰ ਪੰਛੀਆਂ, ਸਾਈਕਲ ਸਵਾਰਾਂ, ਅਤੇ ਵ੍ਹੇਲ ਦੇਖਣ ਵਾਲਿਆਂ ਲਈ ਜਨਤ ਬਣਾਉਂਦਾ ਹੈ

ਰਿਚਮੰਡ (Richmond) ਆਪਣੇ ਬਿਹਤਰੀਨ ਮਾਲਾਂ ਦੇ ਨਾਲ-ਨਾਲ ਆਪਣੀ ਮਸ਼ਹੂਰ ਨਾਈਟ ਮਾਰਕੀਟ (ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ) ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਇੱਕ ਗੰਭੀਰ ਖੋਜੀ ਟ੍ਰੈਂਡੀ ਏਸ਼ੀਆਈ ਫੈਸ਼ਨਾਂ ਅਤੇ ਤਕਨੀਕੀ ਖਿਡੌਣਿਆਂ ਤੋਂ ਲੈ ਕੇ ਪਿਆਰੇ ਸੁਸ਼ੀ ਸੈੱਟਾਂ ਅਤੇ ਸੁੱਕੇ ਮਸਾਲਿਆਂ ਤਕ, ਯਾਹੋਨ ਸੈਂਟਰ, ਪਾਰਕਰ ਪਲੇਸ, ਅਤੇ ਐਬਰਡੀਨ ਸੈਂਟਰ ਵਿਖੇ ਸਭ ਕੁਝ ਲੱਭ ਸਕਦਾ ਹੈ। ਤੇ ਹਾਂ, ਮੈਕਆਰਥਰਗਲੇਨ ਡਿਜ਼ਾਈਨਰ ਆਊਟਲੈੱਟ (McArthurGlen Designer Outlet) ਤੇ ਡਿਸਕਾਊਂਟ ’ਤੇ ਮਿਲਣ ਵਾਲੇ ਅੱਪਸਕੇਲ ਬ੍ਰੈਂਡਾਂ ਨੂੰ ਨਾ ਭੁੱਲਣਾ।

ਭਾਵੇਂ ਇੱਥੇ ਤੁਸੀਂ ਰੱਜ ਕੇ ਖਰੀਦਦਾਰੀ ਕਰ ਸਕਦੇ ਹੋ ਜਾਂ ਡੰਪਲਿੰਗਜ਼ ਖਾ ਸਕਦੇ ਹੋ – ਤੁਸੀਂ ਮਾਲਜ਼ ਦੇ ਫੂਡ ਕੋਰਟਾਂ ਵਿੱਚ ਕਦੇ ਵੀ ਜ਼ਿਆਓਲੋਂਗਬਾਓ (ਸੂਪ ਡੰਪਲਿੰਗ), ਵੋਨਟਨ, ਜਾਂ ਗਯੋਜ਼ਾ ਤੋਂ ਦੂਰ ਨਹੀਂ ਹੋ, ਜਾਂ ਫ਼ਿਰ ਇਹ ਸਭ ਕੁਝ ਤੁਹਾਨੂੰ ਰਿਚਮੰਡ ਦੀ ਡੰਪਲਿੰਗ ਟਰੇਲ (ਸ਼ਾਂਤ ਮਹਾਂਸਾਗਰ ਦੇ ਇਸ ਪਾਸੇ ਆਟੇ ਦੇ ਬਣੇ ਸਭ ਤੋਂ ਵਧੀਆ ਅਜੂਬਿਆਂ ਲਈ ਮਸ਼ਹੂਰ ਰੈਸਟੋਰੈਂਟਾਂ ਦਾ ਇੱਕ ਸੰਗ੍ਰਹਿ) ਦੇ ਨਾਲ-ਨਾਲ ਚੱਲਦੇ ਹੋਏ ਵੀ ਮਿਲ ਸਕਦਾ ਹੈ, – ਲੋਅਰ ਮੇਨਲੈਂਡ ਦੇ ਇਸ ਸ਼ਹਿਰ ਵਿੱਚ ਇਨ੍ਹਾਂ ਆਕਰਸ਼ਕ ਸ਼ਹਿਰੀ ਮਨੋਰੰਜਨਾਂ ਨਾਲੋਂ ਵੀ ਵਧੇਰੇ ਬਹੁਤ ਕੁਝ ਹੈ। ਫਰੇਜ਼ਰ ਦਰਿਆ ਦੇ ਡੈਲਟਾ ’ਤੇ ਸਥਿਤ ਹੋਣ ਕਾਰਣ ਇੱਥੇ ਬਹੁਤ ਸਾਰੇ ਆਊਟਡੋਰ ਐਡਵੈਂਚਰ ਵੀ ਕੀਤੇ ਜਾ ਸਕਦੇ ਹਨ।

ਰਿਚਮੰਡ ਪੈਸੀਫਿਕ ਫਲਾਈਵੇ ‘ਤੇ ਸਥਿਤ ਹੈ, ਜੋ ਕਿ ਪ੍ਰਵਾਸੀ ਪੰਛੀਆਂ ਦਾ ਇੱਕ ਰਸਤਾ ਹੈ। ਦੂਰਬੀਨ ਦੀ ਇੱਕ ਜੋੜੀ ਅਤੇ ਥੋੜ੍ਹੇ ਜਿਹੇ ਸਬਰ ਨਾਲ, ਤੁਸੀਂ ਆਮ ਯੈੱਲੋਥ੍ਰੋਟ, ਕਾਲੇ ਸਿਰ ਵਾਲੇ ਗਰੋਸਬੀਕਸ, ਬੋਲਡ ਲਾਲ-ਭੂਰੇ ਹਮਿੰਗਬਰਡਜ਼, ਜਾਂ ਸ਼ਰਮੀਲੇ ਹਰੇ ਹੇਰੋਨ ਵਰਗੇ ਪਾਣੀ ਦੇ ਪੰਛੀਆਂ ਨੂੰ ਦੇਖ ਸਕਦੇ ਹੋ। ਜੌਰਜੀਆ ਸਟ੍ਰੇਟ ਵਿੱਚ ਡੈਲਟਾ ਦੇ ਬਿਲਕੁਲ ਸਿਰੇ ’ਤੇ ਮੌਜੂਦ ਆਇਓਨਾ ਬੀਚ ਰੀਜਨਲ ਪਾਰਕ (Iona Beach Regional Park) ਪੰਛੀਆਂ ’ਚ ਦਿਲਚਸਪੀ ਰੱਖਣ ਵਾਲਿਆਂ ਦਾ ਮਨਪਸੰਦ ਸਥਾਨ ਹੈ, ਜਿਸ ਵਿੱਚ ਪੈਦਲ ਚੱਲਣ ਲਈ ਪਗਡੰਡੀਆਂ ਬਣੀਆਂ ਹੋਈਆਂ ਹਨ ਅਤੇ ਮੀਲਾਂ ਲੰਮੇ ਸਮੁੰਦਰੀ ਕੰਢੇ ਹਨ।  ਪੰਛੀਆਂ ਨੂੰ ਲੱਭਣ ਅਤੇ ਉਨ੍ਹਾਂ ਦੀਆਂ ਵਧੀਆ ਤਸਵੀਰਾਂ ਖਿੱਚਣ ਬਾਰੇ ਨੁਕਤਿਆਂ ਲਈ ਫੋਟੋਗ੍ਰਾਫ਼ਰ ਲੋਰੀਨ ਗਰਟਸਮੈਨ (Liron Gertsman) ਨਾਲ ਟੂਰ ’ਤੇ ਜਾਓ।

ਪੰਛੀਆਂ ਤੋਂ ਪਰੇ, ਡੈਲਟਾ ‘ਤੇ ਸਥਿਤ ਹੋਣ ਦੇ ਹੋਰ ਫਾਇਦੇ ਹਨ; ਅਰਥਾਤ, ਰਿਚਮੰਡ ਦੀ ਧਰਤੀ ਬਿਲਕੁਲ ਫਲੈਟ ਹੈ ਜੋ ਕਿ ਸਾਈਕਲਿੰਗ ਨੂੰ ਆਸਾਨ ਬਣਾਉਂਦੀ ਹੈ। ਸ਼ਹਿਰ ਵਿੱਚ 80 ਕਿਲੋਮੀਟਰ ਤੋਂ ਵੱਧ ਰਸਤੇ ਹਨ ਅਤੇ ਦੋ ਰਾਸ਼ਟਰੀ ਇਤਿਹਾਸਕ ਸਥਾਨਾਂ ਸਮੇਤ ਕਈ ਦਿਲਚਸਪ ਸਟਾਪ ਹਨ। ਗਲਫ਼ ਔਫ਼ ਜੌਰਜੀਆ ਕੈਨਰੀ (Gulf of Georgia Cannery), ਜਿੱਥੇ ਮੱਛੀਆਂ ਨੂੰ ਖਾਣ ਯੋਗ ਸੋਨੇ ਵਿੱਚ ਤਬਦੀਲ ਕੀਤਾ ਜਾਂਦਾ ਸੀ, ਅਤੇ ਬ੍ਰਿਟਾਨੀਆ ਸ਼ਿਪਯਾਰਡਜ਼ (Britania Shipyards), ਜਹਾਜ਼ ਨਿਰਮਾਣ ਦੀ ਫ਼ੈਕਟਰੀ ਅਤੇ ਸਮੁੰਦਰੀ ਮੁਰੰਮਤ ਦੀ ਦੁਕਾਨ, ਇਹ ਦੋਨੋਂ ਇੱਥੇ ਸਥਿਤ ਹਨ। ਡਾਊਨਟਾਊਨ ਰਿਚਮੰਡ ਤੋਂ ਸਟੀਵਸਟਨ ਵਿਲੇਜ ਤਕ ਸਾਈਕਲ ਚਲਾਉਣਾ ਹੈ ਸਵਾਰੀ ਦਾ ਇੱਕ ਮਨਪਸੰਦ ਤਰੀਕਾ ਹੈ, ਜੋ ਕਿ ਅੱਠ ਕਿਲੋਮੀਟਰ ਦੀ ਯਾਤਰਾ ਹੈ ਜੋ ਰੇਲਵੇ ਗ੍ਰੀਨਵੇ ਨਾਲ ਜੁੜਦੀ ਹੈ, ਇੱਕ ਸਾਬਕਾ ਰੇਲਮਾਰਗ ਜਿਸ ਨੂੰ ਬਹੁ-ਵਰਤੋਂ ਵਾਲੇ ਰਸਤੇ ਵਿੱਚ ਬਦਲ ਦਿੱਤਾ ਗਿਆ ਹੈ।

ਜਦੋਂ ਤੁਸੀਂ ਸਟੀਵਸਟਨ (Steveston) ਪਹੁੰਚਦੇ ਹੋ, ਤਾਂ ਮੱਛੀਆਂ ਫੜ੍ਹਨ ਵਾਲਿਆਂ ਦੇ ਇਸ ਇਤਿਹਾਸਕ ਪਿੰਡ ਨੂੰ ਗਾਹੁਣ ਵਿੱਚ ਸਮਾਂ ਬਿਤਾਓ ਜਿਸ ਵਿੱਚ ਇੱਕ ਚੱਲਦਾ ਫਿਸ਼ਰਮੈਨਜ਼ ਵਾਰਫ ਮੌਜੂਦ ਹੈ ਤੁਸੀਂ ਰੋਜ਼ਾਨਾ ਫੜ੍ਹੀਆਂ ਜਾਣ ਵਾਲੀਆਂ ਮੱਛੀਆਂ ਨੂੰ ਲਿਆਂਦੇ ਹੋਏ ਵੇਖ ਸਕਦੇ ਹੋ, ਜਾਂ ਫ਼ਿਰ ਸਥਾਨਕ ਨਿਵਾਸੀਆਂ ਦੇ ਮਨਪਸੰਦ ਡੇਵ’ਜ਼ ’ (Dave’s Fish and Chips) ਤੇ ਜਾ ਕੇ ਤਾਜ਼ਾ ਮੱਛੀ ਅਤੇ ਚਿਪਸ ਦਾ ਮਜ਼ਾ ਲੈ ਸਕਦੇ ਹੋ। ਤੇ ਫ਼ਿਰ, ਆਪਣੀ ਬਾਈਕ ਨੂੰ ਲੌਕ ਕਰਕੇ, ਓਰਕਾ ਅਤੇ ਹੰਪਬੈਕ ਮੱਛੀਆਂ ਦੇ ਨਾਲ-ਨਾਲ ਸੀਲ, ਸੀ ਲਾਇਨਜ਼, ਅਤੇ ਪੋਰਪਸ ਵੇਖਣ ਲਈ ਵੈਨਕੂਵਰ ਵ੍ਹੇਲ ਵਾਚ (Vancouver Whale Watch) ਨਾਲ ਟੂਰ ’ਤੇ ਜਾ ਸਕਦੇ ਹੋ।

ਆਪਣੇ ਆਊਟਡੋਰ ਉਪਰਾਲਿਆਂ ਵਿੱਚ ਮਦਦ ਲਈ ਫੇਅਰਮੌਂਟ ਵੈਨਕੂਵਰ ਏਅਰਪੋਰਟ ਹੋਟਲ (Fairmont Vancouver Airport Hotel) ਵਿੱਚ ਠਹਿਰਨਾ ਲਾਹੇਵੰਦ ਹੋ ਸਕਦਾ ਹੈ।  ਹੋਟਲ ਦੇ ਪੈਸੀਫਿਕ ਫਲਾਈਵੇ ਐਡਵੈਂਚਰ ਪੈਕੇਜ  ਵਿੱਚ ਰਾਤ ਭਰ ਠਹਿਰਨਾ, ਨਾਲ ਹੀ ਦੂਰਬੀਨ ਅਤੇ ਨਕਸ਼ਿਆਂ ਵਾਲੇ ਬਰਡਿੰਗ ਬੈਕਪੈਕ ਦੀ ਵਰਤੋਂ, ਅਤੇ ਨੇੜਲੇ ਆਇਓਨਾ ਬੀਚ ਰੀਜਨਲ ਪਾਰਕ ਵਿੱਚ ਨਾਲ ਲਿਜਾਣ ਲਈ ਦੋ ਵਿਅਕਤੀਆਂ ਵਾਸਤੇ ਸ਼ੈੱਫ ਵੱਲੋਂ ਤਿਆਰ ਕੀਤਾ ਗਿਆ ਪਿਕਨਿਕ ਲੰਚ ਸ਼ਾਮਲ ਹੈ।

ਗਰਮੀਆਂ ਦੀ ਰੁੱਤ ਵਿੱਚ ਘੁੰਮਣ ਜਾਣ ਵਾਸਤੇ ਬੁਕਿੰਗ ਕਰੋ

ਜਾਣ ਤੋਂ ਪਹਿਲਾਂ ਜਾਣੋ

ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।

ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟ
ਜੰਗਲੀ ਅੱਗਾਂ ਸੰਬੰਧੀ ਸੇਵਾ

ਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।

ਤਾਜ਼ੀ ਜਾਣਕਾਰੀ ਹਾਸਲ ਕਰੋ
ਬੀ.ਸੀ. ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਕਿਵੇਂ ਯਾਤਰਾ ਕਰਨੀ ਹੈ

ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।

ਹੋਰ ਜਾਣੋ
ਆਪਣਾ ਟ੍ਰਿੱਪ ਬੁੱਕ ਕਰੋ

ਰਹਿਣ ਲਈ ਥਾਂ, ਸਰਗਰਮੀਆਂ, ਆਕਰਸ਼ਣ ਅਤੇ ਸਫ਼ਰ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ
ਸਫ਼ਰ ਸੰਬੰਧੀ ਡੀਲਜ਼

ਬੀ.ਸੀ. ਵਿੱਚ ਰਿਹਾਇਸ਼, ਸਰਗਰਮੀਆਂ ਅਤੇ ਆਕਰਸ਼ਣਾਂ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ