Know Before You Go:

Find current travel restrictions, entry requirements, and other key resources and information. Learn more

CLOSE

ਵਿਕਟੋਰੀਆ ਵਿੱਚ ਮੁੜ ਘੁੰਮਣ-ਫਿਰਨ ਦੇ 8 ਕਾਰਣ

Harbour ferry crossing the Inner Harbour; Parliament Buildings
ਵਿਕਟੋਰੀਆ | ਰੁੱਬੇਨ ਕਰਬੇ

ਵਿਕਟੋਰੀਆ ਸ਼ਹਿਰ ਨਾਲ ਆਸਾਨੀ ਨਾਲ ਪਿਆਰ ਹੋ ਜਾਂਦਾ ਹੈ (ਜਾਂ ਇੱਥੇ ਆ ਕੇ ਦੁਬਾਰਾ ਦੇਖੋ ਕਿ ਪਹਿਲਾਂ ਤੁਸੀਂ ਇਸ ਸ਼ਹਿਰ ਦੇ ਦੀਵਾਨੇ ਕਿਉਂ ਹੋ ਗਏ ਸੀ)। ਹਾਲਾਂਕਿ ਸਾਡੇ ਸੂਬੇ ਦੀ ਰਾਜਧਾਨੀ ਦਾ ਪ੍ਰਭਾਵਸ਼ਾਲੀ ਅੰਦਾਜ਼ ਹੈ – ਇਸ ਦੀਆਂ ਇਤਿਹਾਸਕ ਇਮਾਰਤਾਂ ਅਤੇ ਸ਼ਾਨਦਾਰ ਬਗੀਚਿਆਂ ਨਾਲ – ਸ਼ਹਿਰ ਵਿਚ ਸਕੂਨ ਦਾ ਅਹਿਸਾਸ ਹੈ, ਉਸ ਸਮੁੰਦਰੀ ਹਵਾ ਵਾਂਗ ਜੋ ਅੰਦਰੂਨੀ ਬੰਦਰਗਾਹ ਵਿੱਚ ਸ਼ਾਂਤ ਸੁਭਾਅ ਨਾਲ ਵਗਦੀ ਹੈ। ਕੀ ਇੱਕ ਜਾਣੀ-ਪਛਾਣੀ ਮਨਪਸੰਦ ਆਵਾਜ਼ ਵੱਲ ਮੁੜ ਵਾਪਸੀ ਕਰਨਾ ਮਨ ਨੂੰ ਲੁਭਾਉਣ ਵਾਲਾ ਨਹੀਂ ਹੈ?

ਨਾਯਾਬ ਵੈਸਟ ਕੋਸਟ ਲੈਂਡਸਕੇਪਾਂ ਦੀ ਪਿੱਠਭੂਮੀ ਵਾਲਾ ਸ਼ਹਿਰ, ਵਿਕਟੋਰੀਆ ਇੰਝ ਹੈ ਜਿਵੇਂ ਕਿਸੇ ਸਿਆਣੀ ਆਤਮਾ ਵਿੱਚ ਜਵਾਨੀ ਦਾ ਜੋਸ਼ ਹੋਵੇ। ਸੋ ਇਹ ਅਜਿਹਾ ਸ਼ਹਿਰ ਹੈ ਜਿੱਥੇ ਜੋਸ਼ ਅਤੇ ਹੋਸ਼ ਦਾ ਸੁਮੇਲ ਹੈ। ਇੱਥੇ ਤੁਸੀਂ ਆਪਣੀ ਪਸੰਦ ਮੁਤਾਬਕ ਰੋਮਾਂਚ ਦੀ ਚੋਣ ਕਰ ਸਕਦੇ ਹੋ; ਇਤਿਹਾਸਕ ਮੁਹੱਲਿਆਂ ਵਿੱਚ ਘੁੰਮੋ-ਫਿਰੋ; ਪੈਟੀਓ ’ਤੇ ਬੈਠੋ, ਗੈਲਰੀਆਂ, ਅਤੇ ਬਗੀਚਿਆਂ ਨੂੰ ਗਾਹੋ (ਕੋਵਿਡ-19 ਸੁਰੱਖਿਆ ਹਿਦਾਇਤਾਂ ਦੇ ਨਾਲ); ਜਾਂ ਸ਼ਹਿਰ ਦੀਆਂ ਖੁੱਲ੍ਹੀਆਂ ਡੁੱਲ੍ਹੀਆਂ ਥਾਵਾਂ ਦੀ ਸੈਰ ਕਰੋ ਜਿੱਥੇ ਸਰੀਰਕ ਦੂਰੀ ਕਾਇਮ ਰੱਖਣੀ ਬਿਲਕੁਲ ਵੀ ਮੁਸ਼ਕਲ ਨਹੀਂ ਹੈ। ਅਤੇ, ਇਸ ਸਾਲ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ ਘੱਟ ਹੋਣ ਦੇ ਕਾਰਣ ਸ਼ਹਿਰ ਦੇ ਸੱਭਿਆਚਾਰ, ਪਕਵਾਨਾਂ ਅਤੇ ਇਤਿਹਾਸਕ ਚਰਿੱਤਰ ਨੂੰ ਸਿਖਰ ਦਾ ਅਸਥਾਨ ਦੇਣ ਵਾਲੇ ਰੈਸਟੋਰੈਂਟਾਂ, ਆਕਰਸ਼ਣਾਂ ਅਤੇ ਗਤੀਵਿਧੀਆਂ ਦਾ ਅਨੰਦ ਲੈਣ ਲਈ ਵਧੇਰੇ ਗੁੰਜਾਇਸ਼ ਹੈ 

ਸਮੁੰਦਰੀ ਕੰਢੇ ’ਤੇ ਸਥਿਤ ਇਸ ਪਿਆਰੇ ਸ਼ਹਿਰ ਦੀ ਤੁਹਾਡੀ ਅਗਲੀ ਯਾਤਰਾ ਲਈ ਇੱਥੇ ਕੁਝ ਵਿਚਾਰ ਪੇਸ਼ ਕੀਤੇ ਗਏ ਹਨ ਬੋਨਸ: ਤੁਹਾਨੂੰ ਬਹੁਤ ਸਾਰੀਆਂ ਡੀਲਜ਼ ਵੀ ਮਿਲਣਗੀਆਂ

ਈਗਲ ਵਿੰਗ ਟੂਰਜ਼ ਨਾਲ ਵ੍ਹੇਲ ਦਰਸ਼ਨ | @kylejbaines

ਵ੍ਹੇਲ ਮੱਛੀਆਂ ਦੇਖਣ ਜਾਓ

ਅਸੀਂ ਬੀ.ਸੀ. ਦੇ ਵਸਨੀਕ ਅਕਸਰ ਸੈਲਾਨੀਆਂ ਨੂੰ ਵ੍ਹੇਲ ਮੱਛੀਆਂ ਦੇਖਣ ਦੀ ਸਿਫਾਰਸ਼ ਕਰਦੇ ਹਾਂ, ਪਰ ਕੀ ਤੁਸੀਂ ਕਦੇ ਖ਼ੁਦ ਵ੍ਹੇਲ ਦੇਖਣ ਗਏ ਹੋ? ਵਿਕਟੋਰੀਆ ਦੇ ਤੱਟੀ ਪਾਣੀ ਸਮੁੰਦਰੀ ਜੀਵਨ ਨਾਲ ਭਰਪੂਰ ਹਨ, ਜਿਸ ਵਿੱਚ ਤਿੰਨ ਰੈਂਜ਼ੀਡੈਂਟ ਓਰਕਾ ਪੌਡ ਵੀ ਸ਼ਾਮਲ ਹਨ ਓਰਕਾ, ਹੰਪਬੈਕ, ਮਿੰਕ, ਅਤੇ ਸਲੇਟੀ ਵ੍ਹੇਲ ਮੱਛੀਆਂ ਨੂੰ ਦੇਖਣ ਦੇ ਮੌਕੇ ਲਈ ਵ੍ਹੇਲ ਦੇਖਣ ਵਾਲਾ ਟੂਰ ਬੁੱਕ ਕਰੋ ਤੁਸੀਂ ਰਸਤੇ ਵਿੱਚ ਸੀ ਲਾਇਨਜ਼, ਸੀਲਾਂ, ਪੋਰਪੋਇਜ਼, ਅਤੇ ਸਮੁੰਦਰੀ ਪੰਛੀਆਂ ਨੂੰ ਵੀ ਦੇਖ ਸਕਦੇ ਹੋ

ਵਿਕਟੋਰੀਆ
ਸਥਿਤ ਆਪਰੇਟਰਾਂ ਨੇ ਸੁਰੱਖਿਆ ਉਪਾਅ ਸਥਾਪਤ ਕੀਤੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕਈ ਗਰਮੀਆਂ ਦੀਆਂ ਸ਼ਾਨਦਾਰ ਡੀਲਾਂ ਦੀ ਪੇਸ਼ਕਸ਼ ਕਰ ਰਹੇ ਹਨ, ਇਸ ਲਈ ਵੇਰਵਿਆਂ ਵਾਸਤੇ ਉਨ੍ਹਾਂ ਦੇ ਵੈੱਬਸਾਈਟ ਦੇਖੋ।

ਵਧੇਰੇ ਜਾਣੋ
ਫਿਸਗਾਰਡ ਲਾਈਟਹਾਊਸ ਨੈਸ਼ਨਲ ਹਿਸਟੌਰਿਕ ਸਾਈਟ ਦੇ ਨੇੜੇ ਕਯਾਕਿੰਗ ਕਰਦੇ ਲੋਕ | ਰੂਬੇਨ ਕ੍ਰਾਬ

ਜਲਮਾਰਗਾਂ ‘ਤੇ ਸਫਰ ਕਰੋ

ਵੈਨਕੂਵਰ ਆਈਲੈਂਡ ਦਾ ਦੌਰਾ ਉਦੋਂ ਤਕ ਮੁਕੰਮਲ ਨਹੀਂ ਹੁੰਦਾ ਜਦੋਂ ਤਕ ਤੁਸੀਂ ਠੰਢੇ ਸ਼ਾਂਤ ਮਹਾਂਸਾਗਰ ਵਿੱਚ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਡੁਬੋ ਨਹੀਂ ਲੈਂਦੇ ਕਯਾਕ ਜਾਂ ਸਟੈਂਡਅੱਪ ਪੈਡਲਬੋਰਡ ਨਾਲ ਬੀਚ ਤੋਂ ਅੱਗੇ ਵੀ ਗ੍ਰੇਟਰ ਵਿਕਟੋਰੀਆ ਦੇ ਸਮੁੰਦਰੀ ਕੰਢੇ ਨੂੰ ਘੋਖਣ ਲਈ ਜਾਓ ਤੱਟੀ ਵਾਤਾਵਰਣ ਪ੍ਰਣਾਲੀ ਬਾਰੇ ਵਧੇਰੇ ਜਾਣਨ ਅਤੇ ਸਭ ਤੋਂ ਵਧੀਆ ਪੈਡਲਿੰਗ ਸਥਾਨਾਂ ਦੀ ਖੋਜ ਕਰਨ ਲਈ ਇੱਕ ਗਾਈਡਡ ਟੂਰ ਬਾਰੇ ਵਿਚਾਰ ਕਰੋ  ਲਪ ਰੀਫ ਐਡਵੈਂਚਰਜ਼ ਨਾਲ ਅੰਦਰੂਨੀ ਬੰਦਰਗਾਹਤੇ ਜਾਓ ਜਾਂ ਹੋਰਨਾ ਅੰਦਰੂਨੀ ਟਾਪੂਆਂ ਅਤੇ ਇਨਲੈਟਸ ਨੂੰ ਘੋਖਣ  ਲਈ ਸਿਡਨੀ ਅਤੇ ਮਿੱਲ ਬੇ ਮਰੀਨਾ ਤੋਂ ਰਵਾਨਾ ਹੋਣ ਵਾਲੇ ਬਲੂ ਡੌਗ ਕਾਇਆਕਿੰਗ ਨਾਲ ਜਾਓ।

ਪਾਣੀ ਵਿੱਚ ਘੱਟ ਤੀਬਰਤਾ ਵਾਲੇ ਕਾਰਜ ਲਈ ਵਿਕਟੋਰੀਆ ਹਾਰਬਰ ਫੈਰੀ ਉੱਤੇ ਟੂਰ ਬੁੱਕ ਕਰੋ ਅਤੇ ਇਤਿਹਾਸਕ ਇਮਾਰਤ ਕਲਾ ਦੇ ਦ੍ਰਿਸ਼ਾਂ ਅਤੇ ਸਮੁੰਦਰੀ ਜੀਵਾਂ ਵਾਲੇ ਪਾਣੀਆਂ ਵਿੱਚ ਕਿਸ਼ਤੀ ਦੀ ਸ਼ਾਤਮਈ ਸਵਾਰੀ ਕਰੋ।

ਵਧੇਰੇ ਜਾਣੋ
ਇੱਨ ਐਟ ਲੌਰਲ ਪੁਆਇੰਟ | ਡੈਸਟੀਨੇਸ਼ਨ ਗ੍ਰੇਟਰ ਵਿਕਟੋਰੀਆ

ਸ਼ਹਿਰ ਦੇ ਕੇਂਦਰ ਵਿੱਚ ਠਹਿਰੋ

ਇਹ ਪ੍ਰਮੁੱਖ ਥਾਵਾਂ ‘ਤੇ ਸਥਿਤ ਹੋਟਲਾਂ ਵਿੱਚ ਵਧੀਆ ਡੀਲਾਂ ਲੱਭਣ ਦਾ ਸਹੀ ਸਮਾਂ ਹੈ। ਡਾਊਨਟਾਊਨ ਵਿਕਟੋਰੀਆ ਵਿੱਚ ਰਹੋ ਅਤੇ ਸਥਾਨਕ ਖਾਣ-ਪੀਣ ਵਾਲੀਆਂ ਥਾਵਾਂ ਅਤੇ ਸ਼ਹਿਰ ਦੀਆਂ ਹਰਿਆਵਲ ਭਰਪੂਰ ਥਾਂਵਾਂ ਲਈ ਦਿਲਚਸਪ ਮੁਹੱਲਿਆਂ ਵੱਲ ਜਾਓ। ਹੋਟਲਾਂ ਵੱਲੋਂ ਵਧੇਰੀ ਸਫਾਈ, ਸਰੀਰਕ ਦੂਰੀ, ਅਤੇ ਟੇਕ-ਆਊਟ ਭੋਜਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਅੰਦਰੂਨੀ ਹਾਰਬਰ ਵਿੱਚ ਸਥਿਤ ਫੇਅਰਮੌਂਟ ਐਂਪ੍ਰੈਸ ਹੋਟਲ ਵਾਟਰਫਰੰਟ ਇਲਾਕੇ ਵਿੱਚ ਰਿਹਾਇਸ਼ ਲਈ ਇੱਕ ਸੁੰਦਰ ਅਤੇ ਆਲੀਸ਼ਾਨ ਥਾਂ ਹੈ ਉਨ੍ਹਾਂ ਦੀ ਟੀ-ਟੂ-ਗੋ ਅਜ਼ਮਾਓ ਜੋ ਕਿ ਮਸ਼ਹੂਰ ਹਾਈ-ਟੀ ਅਨੁਭਵ ਨੂੰ ਪਿਕਨਿਕ ਪ੍ਰੇਰਿਤ ਅੰਦਾਜ਼ ਦਿੰਦਾ ਹੈ। ਬੰਦਰਗਾਹ ਦੇ ਸੁੰਦਰ ਨਜ਼ਾਰਿਆਂ ਵਾਲੀ ਸ਼ਾਨਦਾਰ  ਇਨ ਐਟ ਲੌਰੇਲ ਪੁਆਇੰਟ ਤੋਂ ਬੀ.ਸੀ. ਦੇ ਵਸਨੀਕਾਂ ਲਈ ਬੈੱਡ ਐਂਡ ਬ੍ਰੇਕਫਾਸਟ ਦੇ ਵਿਸ਼ੇਸ਼ ਸਟੇਕੇਸ਼ਨ ਪੈਕੇਜ ਮਿਲਦੇ ਹਨ। (ਵੇਰਵਿਆਂ ਲਈ ਉਨ੍ਹਾਂ ਦੀ ਵੈੱਬਸਾਈਟ ਦੇਖੋ) ਜਾਂ  ਪਾਰਕਸਾਈਡ ਹੋਟਲ ਅਤੇ ਸਪਾ ਵਿਖੇ ਆਰਾਮ ਕਰੋ ਅਤੇ ਆਪਣੇ ਕਮਰੇ ਵਿੱਚ ਦਿੱਤੇ ਗਏ ਗਰਮੀਆਂ ਦੇ ਬਾਰ-ਬੇ-ਕਿਊ ਦਾ ਆਨੰਦ ਲਓ

ਆਪਣੀ ਯਾਤਰਾ ਦੀ ਯੋਜਨਾ ਬਣਾਉਣ ਅਤੇ ਗਰਮੀਆਂ ਦੀਆਂ ਵਿਸ਼ੇਸ਼ ਪੇਸ਼ਕਸ਼ਾਂ ਦਾ ਫਾਇਦਾ ਉਠਾਉਣ ਲਈ ਵਿਕਟੋਰੀਆ ਵਿੱਚ ਹੋਰ ਹੋਟਲ ਲੱਭੋ

ਵਧੇਰੇ ਜਾਣੋ
ਵਿਕਟੋਰੀਆ ਦੀਆਂ ਲੁਕਵੀਆਂ ਗਲੀਆਂ ਵਿੱਚ ਟਹਿਲਦੇ ਅਤੇ ਖਰੀਦਦਾਰੀ ਕਰਦੇ ਹੋਏ | ਜੌਰਡਨ ਡਾਈਕ

ਸ਼ਹਿਰ ਦਾ ਗੇੜਾ ਲਗਾਓ

ਸ਼ਹਿਰ ਨੂੰ ਇੱਕ ਨਵੇਂ ਨਜ਼ਰੀਏ ਨਾਲ ਮਾਣਨ ਵਾਸਤੇ ਵਿਕਟੋਰੀਆ ਵਿੱਚ ਪੈਦਲ ਤੁਰੋ, ਸਾਈਕਲ ਚਲਾਓ ਜਾਂ ਖਾਂਦੇ-ਪੀਂਦੇ ਹੋਏ ਸੈਰ ਕਰੋ ਔਫ ਦਿ ਈਟਨ ਟਰੈਕ ਅਤੇ ਚੌਕਲੇਟ ਬਣਾਉਣ ਵਾਲਿਆਂ, ਬਰੂਅਰੀਆਂ ਅਤੇ ਖਾਣਪੀਣ ਦੀਆਂ ਦੁਕਾਨਾਂ ਤੋਂ ਨਮੂਨੇ ਚਖ਼ਦੇ ਹੋਏ ਵੱਖ-ਵੱਖ ਸਵਾਦਾਂ ਨਾਲ ਭਰਪੂਰ ਥੀਮ ਵਾਲੇ ਫੂਡ ਟੂਰ ਦਾ ਅਨੰਦ ਲਓ ਉਹ ਬ੍ਰਾਊਨ ਬੈਗਡ ਫੂਡ ਟੂਰ ਵੀ ਦਿੰਦੇ ਹਨ, ਜੋ ਤੁਹਾਨੂੰ ਡਲਿਵਰ ਕੀਤੇ ਜਾਣ ਵਾਲੇ ਬਿਹਤਰੀਨ ਪਕਵਾਨਾਂ ਦੀ ਇੱਕ ਵਿਸ਼ੇਸ਼ ਚੋਣ ਹੈ

ਬਾਈਕ ਟੂਰਤੇ ਜਾ ਕੇ ਵਿਕਟੋਰੀਆ ਦੇ ਜ਼ਿੰਦਾ-ਦਿਲ ਮੁਹੱਲਿਆਂ ਨੂੰ ਦੇਖੋ (ਕੁਝ ਟੂਰਾਂ ਵਿੱਚ ਰਸਤੇ ਵਿੱਚ ਮਜ਼ੇਦਾਰ ਭੋਜਨਾਂ ਵਾਲੇ ਸਟਾਪ ਵੀ ਸ਼ਾਮਲ ਹੁੰਦੇ ਹਨ) ਮਨ ਨੂੰ ਝੰਜੋੜਨ ਵਾਲੀਆਂ ਕਤਲ ਅਤੇ ਰਹੱਸ ਵਾਲੀਆਂ ਕਹਾਣੀਆਂ ਸੁਣਨ ਲਈ ਟਰਾਊਂਸ ਐਲੀ ਜਾਂ ਓਲਡ ਟਾਊਨ ਵਿੱਚ ਦੇਰ ਰਾਤ ਗ੍ਹੋਸਟਲੀ ਵਾਕ ਕਰੋ (ਸੁਰੱਖਿਅਤ ਦੂਰੀ ਬਰਕਰਾਰ ਰੱਖਦੇ ਹੋਏ)

ਵਧੇਰੇ ਜਾਣੋ
ਵਿਸਲ ਬੁਆਏ ਬੀਅਰ ਫਲਾਈਟ ਦਾ ਨਮੂਨਾ ਲੈਂਦੇ ਹੋਏ | ਡੈਸਟੀਨੇਸ਼ਨ ਗ੍ਰੇਟਰ ਵਿਕਟੋਰੀਆ

ਪੈਟੀਓ ’ਤੇ ਧੁੱਪ ਸੇਕੋ

ਵਿਕਟੋਰੀਆ ਆਪਣੇ ਪੱਛਮੀ ਤੱਟ ਤੋਂ ਪ੍ਰੇਰਿਤ ਖਾਣ-ਪੀਣ ਦੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ, ਅਤੇ ਗਰਮੀਆਂ ਦਾ ਪੈਟੀਓ ਸੈਸ਼ਨ ਇਸ ਸਭ ਨੂੰ ਮਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ। ਡਾਊਨਟਾਊਨ ਵਿਕਟੋਰੀਆ ਵਿੱਚ ਗਵਰਮੈਂਟ ਸਟ੍ਰੀਟ ਦਾ ਇੱਕ ਹਿੱਸਾ ਹੁਣ ਪੈਦਲ ਤੁਰਨ ਵਾਲੇ ਯਾਤਰੀਆਂ ਦਾ ਇਲਾਕਾ ਹੋ ਨਿਬੜਿਆ ਹੈ ਕਿਉਂਕਿ ਇੱਥੇ ਕਈ ਰੈਸਟੋਰੈਂਟਾਂ ਨੇ ਆਪਣੇ ਪੈਟੀਓ ਦੀ ਥਾਂ ਵਿੱਚ ਵਾਧਾ ਕੀਤਾ ਹੈ। ਇਨ੍ਹਾਂ ਰੈਸਟੋਰੈਂਟਾਂ ਵਿੱਚ ਇਤਿਹਾਸਕ ਆਇਰਿਸ਼ ਟਾਈਮਜ਼ ਪੱਬ ਵੀ ਸ਼ਾਮਲ ਹੈ। ਨਾਲ ਹੀ, ਜੇ ਤੁਸੀਂ ਕ੍ਰਾਫ਼ਟ ਬੀਅਰ ਦੇ ਸ਼ੌਕੀਨ ਹੋ ਤਾਂ ਡਾਊਨਟਾਊਨ ਦੇ ਮਾਰਕੀਟ ਸਕੁਏਅਰ ਵਿੱਚ ਵਿਸਲ ਬੁਆਏ ਬਰੂਇੰਗ ਕੰਪਨੀ ਵਿਖੇ ਜਾਣਾ ਵੀ ਇੱਕ ਲਾਜ਼ਮੀ ਗੱਲ ਹੈ (ਅਹਿਮ ਨੁਕਤਾ: ਵਿਕਟੋਰੀਆ ਦੀ ਆਪਣੀ ਬੀ.ਸੀ. ਏਲ ਟਰੇਲ ਹੈ)। ਚਾਈਨਾਟਾਊਨ ਦੀ ਆਪਣੀ ਫੇਰੀ ਨੂੰ ਕੈਨੂ ਬਰੂਪਬ ਵਿਖੇ ਸ਼ਾਨਦਾਰ ਪੈਟੀਓ ‘ਤੇ ਇੱਕ ਕਾਕਟੇਲ ਅਤੇ ਫਾਰਮ-ਫਰੈਸ਼ ਪਕਵਾਨਾਂ ਨਾਲ ਸਮਾਪਤ ਕਰੋ। .

ਵਧੇਰੇ ਜਾਣੋ
ਬੇਅਰ ਮਾਊਂਟੇਨ ਗੌਲਫ ਕੋਰਸ | ਡੈਸਟੀਨੇਸ਼ਨ ਟੂਰੀਜ਼ਮ ਵਿਕਟੋਰੀਆ

ਖੁੱਲ੍ਹੀਆਂ-ਡੁਲ੍ਹੀਆਂ ਥਾਵਾਂ ’ਤੇ ਜਾਓ

ਗ੍ਰੇਟਰ ਵਿਕਟੋਰੀਆ ਦੇ ਪਾਰਕਾਂ ਅਤੇ ਜੰਗਲਾਂ ਵਿੱਚ ਬਹੁਤ ਸਾਰੀਆਂ ਖੁੱਲ੍ਹੀਆਂ-ਡੁਲ੍ਹੀਆਂ ਥਾਵਾਂ (ਜਿੱਥੇ ਘੱਟ ਭੀੜ ਹੁੰਦੀ ਹੈ) ਹਨਅਤੇ ਇਨ੍ਹਾਂ ਦਾ ਅਨੁਭਵ ਕਰਨ ਦੇ ਅਨੇਕਾਂ ਹੀ ਤਰੀਕੇ ਹਨ

ਵਿਕਟੋਰੀਆ ਤੋਂ 35 ਮਿੰਟ ਉੱਤਰ ਵੱਲ ਜਾਓ ਅਤੇ ਨਵੀਂ-ਖੁੱਲ੍ਹੀ ਮੈਲਾਹੈਟ ਸਕਾਈਵੌਕ ਦਾ ਗੇੜਾ ਕੱਢੋ। ਆਪਣੇ ਆਪ ਨੂੰ ਕੁਦਰਤ ਵਿੱਚ ਨਾਲ ਇੱਕ-ਮਿੱਕ ਕਰੋ ਅਤੇ ਆਰਬਿਊਟਸ ਅਤੇ ਡਗਲਸ ਫਿਰ ਜੰਗਲ ਰਾਹੀਂ 20 ਮੀਟਰ (65 ਫੁੱਟ) ਉੱਪਰ ਉੱਠਦੇ 600 ਮੀਟਰ (1,968 ਫੁੱਟ) ਉੱਚੇ, ਲੱਕੜ ਦੇ ਪੈਦਲ ਰਸਤੇ ‘ਤੇ ਜਾਓ ਟਾਵਰ ਦੇ ਸਿਖਰ ‘ਤੇ, ਦੋ ਦੇਸ਼ਾਂ ਦੇ 360 ਡਿਗਰੀ ਦ੍ਰਿਸ਼ਾਂ ਦਾ ਅਨੰਦ ਲਓ, ਜਿਸ ਵਿੱਚ ਬੀ.ਸੀ. ਅਤੇ ਵਾਸ਼ਿੰਗਟਨ ਸਟੇਟ ਵਿੱਚ ਟਾਪੂ, ਇਨਲੈਟਸ, ਫਜੋਰਡ, ਜੰਗਲ ਅਤੇ ਪਹਾੜ ਸ਼ਾਮਲ ਹਨ

ਬਾਈਕ ਕਿਰਾਏਤੇ ਲਓ ਅਤੇ ਵਿਕਟੋਰੀਆ ਨੂੰ ਸੂਕ ਪੌਟਹੋਲਜ਼ ਨਾਲ ਜੋੜਦੀ 60 ਕਿਲੋਮੀਟਰ ਲੰਮੀ ਗੈਲਪਿੰਗ ਗੂਜ਼ ਟਰੇਲ ਉੱਪਰ ਸਾਈਕਲ ’ਤੇ ਜਾਓ। ਗ੍ਰੇਟਰ ਵਿਕਟੋਰੀਆ ਵਿੱਚ ਫੈਲੇ ਸੱਤ ਗੌਲਫ ਕੋਰਸਾਂ ਵਿੱਚੋਂ ਇੱਕ ਵਿੱਚ ਗੌਲਫ ਦਾ ਰਾਊਂਡ ਲਗਾਉਂਦੇ ਹੋਏ ਖੁੱਲ੍ਹੀ ਅਤੇ ਹਰੀ ਭਰੀ ਥਾਂ ਦਾ ਅਨੰਦ ਲਓ ਜੇ ਤੁਸੀਂ ਅੰਤਰਮੁੱਖੀ ਅਨੁਭਵ ਲੱਭ ਰਹੇ ਹੋ ਤਾਂ ਸ਼ਹਿਰ ਦੇ ਬਾਹਰ ਟੈਂਪਰੇਟ ਰੇਨਫੌਰੈਸਟ ਵਿੱਚ ਗਾਈਡਡ ਫੌਰੇਸਟ ਬੇਦਿੰਗ ਲਈ ਸਾਈਨ ਅੱਪ ਕਰੋ

ਵਧੇਰੇ ਜਾਣੋ
ਸ਼ਾਂਤ ਮਹਾਂਸਾਗਰ ਦੇ ਬਾਗਬਾਨੀ ਕੇਂਦਰ ਵਿਖੇ ਜਨਤਕ ਬਗੀਚੇ | ਬੂਮਰ ਜੈਰਿਟ

ਖਿੜੇ ਹੋਏ ਬਗੀਚਿਆਂ ਦੀ ਸੈਰ ਕਰੋ

ਸ਼ਹਿਰ ਦੇ ਸ਼ਾਂਤ ਅਤੇ ਰੰਗੀਨ ਬਾਗਾਂ ਵਿੱਚੋਂ ਇੱਕ ਵਿੱਚ ਚਿੰਤਨ ਦਾ ਇਕ ਸ਼ਾਂਤ ਪਲ ਬਿਤਾਓਹਲਕੀ ਤੱਟੀ ਜਲਵਾਯੂ ਵਿੱਚ ਬਾਗਬਾਨੀ ਜਨਤ ਦੇ ਕਿਸੇ ਅਨੁਭਵ ਵਾਂਗ ਲਗਦੀ ਹੈ ਉਹ ਬਗੀਚਾ ਜਿਸ ਨੂੰ ਪਿਆਰ ਵਿਚੋਂ ਉੱਭਰੇ ਬਗੀਚੇ ਦਾ ਨਾਂ ਦਿੱਤਾ ਗਿਆ ਹੈ,” ਅਬਖਾਜ਼ੀ ਗਾਰਡਨ ਇੱਕ ਵਿਰਾਸਤੀ ਘਰ ਵਿੱਚ ਬਣਿਆ ਹੋਇਆ ਹੈ ਜਿੱਥੇ ਗ੍ਰੇਟਰ ਵਿਕਟੋਰੀਆ ਦੇ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਸ਼ਾਂਤ ਪੈਟੀਓ ਉੱਪਰ ਚਾਹ ਦੀ ਸੇਵਾ ਪੇਸ਼ ਕੀਤੀ ਜਾਂਦੀ ਹੈ ਗਵਰਮੈਂਟ ਹਾਊਸ (ਲੈਫਟੀਨੈਂਟ ਗਵਰਨਰ ਦੀ ਅਧਿਕਾਰਤ ਰਿਹਾਇਸ਼) ਰਸਮੀ ਬਗੀਚਿਆਂ ਅਤੇ ਇੱਕ ਦੁਰਲੱਭ ਗੈਰੀ ਓਕ ਈਕੋਸਿਸਟਮ ਦਾ ਘਰ ਵੀ ਹੈ ਹੈਟਲੀ ਪਾਰਕ ਨੈਸ਼ਨਲ ਹਿਸਟੌਰਿਕ ਸਾਈਟ ਤੇ ਸਥਿਤ ਰਾਇਲ ਰੋਡਜ਼ ਯੂਨੀਵਰਸਿਟੀ, ਬਹੁਤ ਪੁਰਾਣੇ (ਓਲਡ ਗਰੋਥ) ਜੰਗਲ ਅਤੇ ਖੁਸ਼ਬੂਦਾਰ ਗੁਲਾਬ, ਜਾਪਾਨੀ ਅਤੇ ਇਤਾਲਵੀ ਰਸਮੀ ਬਗੀਚਿਆਂ ਵਾਲੀਆਂ ਪੈਦਲ ਚੱਲਣ ਵਾਲੀਆਂ 15 ਕਿਲੋਮੀਟਰ ਲੰਮੀਆਂ ਪਗਡੰਡੀਆਂ ਨਾਲ ਸ਼ਿੰਗਾਰੀ ਹੋਈ ਹੈ ਬੂਸ਼ਾਰਟ ਗਾਰਡਨਜ਼ ਦਾ ਦੌਰਾ ਕਰਨ ਲਈ ਸੈਨਿਚ ਦੀ ਇੱਕ ਦਿਨ ਦੀ ਯਾਤਰਾ ਦੀ ਯੋਜਨਾ ਬਣਾਓ ਅਤੇ   ਗਾਰਡਨਜ਼ ਐਟ ਐੱਚ.ਸੀ.ਪੀ. (ਸ਼ਾਂਤ ਮਹਾਂਸਾਗਰ ਦੇ ਬਾਗਬਾਨੀ ਕੇਂਦਰ) ਵਿਖੇ  ਨੌਂ ਏਕੜ ਵਿੱਚ ਫੈਲੇ ਬਗੀਚਿਆਂ ਦਾ ਅਨੰਦ ਲਓ

ਵਧੇਰੇ ਜਾਣੋ
ਰੌਇਲ ਬੀ.ਸੀ. ਮਿਊਜ਼ੀਅਮ ਵਿੱਚ ਦੋ ਲੋਕ | ਜੌਰਡਨ ਡਾਇਕ

ਸੱਭਿਆਚਾਰ ਦਾ ਅਨੁਭਵ ਕਰੋ

ਆਪਣੇ ਡੂੰਘੀਆਂ ਜੜ੍ਹਾਂ ਵਾਲੇ ਇੰਡੀਜਨਸ ਪ੍ਰਭਾਵਾਂ ਤੋਂ ਲੈ ਕੇ ਇਤਿਹਾਸਕ ਆਰਕੀਟੈਕਚਰ ਅਤੇ ਵਿਭਿੰਨ ਮੁਹੱਲਿਆਂ ਤਕ, ਵਿਕਟੋਰੀਆ ਸੱਭਿਆਚਾਰਕ ਵਿਭਿੰਨਤਾ ਦਾ ਗੜ੍ਹ ਹੈ ਰੌਇਲ ਬੀ.ਸੀ. ਮਿਊਜ਼ੀਅਮ ਵਿਖੇ ਪ੍ਰਾਂਤ ਦੇ ਮਨੁੱਖੀ ਅਤੇ ਕੁਦਰਤੀ ਇਤਿਹਾਸ ਨੂੰ ਰਿਕਾਰਡ ਕਰਨ ਵਾਲੇ ਵਿਆਪਕ ਸੰਗ੍ਰਹਿਆਂ ਨੂੰ ਦੇਖੋ, ਜਿਸ ਵਿੱਚ ਸ਼ਾਨਦਾਰ ਫਸਟ ਪੀਪਲਜ਼ ਗੈਲਰੀ, ਬੇਹੱਦ ਪ੍ਰਸਿੱਧ ਕੁਦਰਤੀ ਇਤਿਹਾਸ ਗੈਲਰੀ ਅਤੇ ਸਭਿਆਚਾਰਕ ਸਥਾਨ ਸ਼ਾਮਲ ਹਨ ਆਪਣੀ ਐਂਟਰੀ ਨੂੰ ਸੁਰੱਖਿਅਤ ਕਰਨ ਲਈ ਇੱਕ ਸਮਾਂਸ਼ੁਦਾ ਟਿਕਟ ਬੁੱਕ ਕਰੋ

ਗ੍ਰੇਟਰ ਵਿਕਟੋਰੀਆ ਦੀ ਆਰਟ ਗੈਲਰੀ ਵਿਖੇ ਆਪਣੀ ਸੱਭਿਆਚਾਰਕ ਯਾਤਰਾ ਜਾਰੀ ਰੱਖੋ, ਕੈਨੇਡਾ ਦਾ ਸਭ ਤੋਂ ਮਹੱਤਵਪੂਰਨ ਏਸ਼ੀਆਈ ਕਲਾ ਸੰਗ੍ਰਹਿ ਵੀ ਇਸ ਦਾ ਇੱਕ ਹਿੱਸਾ ਹੈ ਜਿਸ ਇਸ ਵਿੱਚ ਕੁਝ ਸ਼ਾਨਦਾਰ ਹਾਥੀ ਦੰਦ ਅਤੇ ਅੰਬਰ ਨੱਕਾਸ਼ੀ ਸ਼ਾਮਲ ਹੈ ਆਪਣੀ ਫੇਰੀ ਦੀ ਯੋਜਨਾ ਬਣਾਉਣ ਲਈ ਇਨ੍ਹਾਂ ਦੀ ਵੈੱਬਸਾਈਟਤੇ ਜਾਓ

ਵਧੇਰੇ ਜਾਣੋ
ਵਿਕਟੋਰੀਆ ਇਨਰ ਹਾਰਬਰ ਵਿੱਚ ਲੈਂਡ ਕਰਦਾ ਹੋਇਆ ਸੀਪਲੇਨ | ਹਾਰਬਰ ਏਅਰ ਸੀਪਲੇਨ

ਇੱਥੇ ਪਹੁੰਚਣਾ

ਤੁਸੀਂ ਵਿਕਟੋਰੀਆ ਪਹੁੰਚਣ ਲਈ ਭਾਵੇਂ ਕੋਈ ਵੀ ਵਸੀਲਾ ਚੁਣੋ, ਇੱਥੇ ਪਹੁੰਚਣਾ ਰੋਮਾਂਚ ਭਰਪੂਰ ਹੈ ਵੈਨਕੂਵਰ ਤੋਂ ਆਪਣੇ ਸਫ਼ਰ ਨੂੰ ਸ਼ਾਨਦਾਰ ਹਵਾਈ ਨਜ਼ਾਰਿਆਂ ਨਾਲ ਜੋੜੋ ਅਤੇ ਹਾਰਬਰ ਏਅਰ ਨਾਲ ਵਿਕਟੋਰੀਆ ਦੇ ਇਨਰ ਹਾਰਬਰ ਤਕ ਉਡਾਣ ਭਰੋ (ਉਨ੍ਹਾਂ ਕੋਲ ਕਈ ਤਰ੍ਹਾਂ ਦੇ ਸੁਰੱਖਿਆ ਉਪਾਅ ਹਨ) ਜੇ ਤੁਸੀਂ ਮੇਨਲੈਂਡ ਤੋਂ ਗੱਡੀ ਚਲਾ ਕੇ ਆਉਣਾ ਹੈ ਤਾਂ ਟਵਾਸਨ ਤੋਂ ਸਵਾਰਟਜ਼ ਬੇਅ ਤਕ ਬੀ.ਸੀ. ਫੈਰੀਜ਼ ਰੂਟਤੇ ਆਪਣੀ ਬੁਕਿੰਗ ਕਰਵਾਓ ਆਪਣੇ ਚਿਹਰੇ ਲਈ ਮਾਸਕ ਲਿਆਉਣਾ ਨਾ ਭੁੱਲਣਾ ਕਿਉਂਕਿ ਫੈਰੀ ਦੇ ਮੁਸਾਫ਼ਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੈ।

ਆਪਣੀ ਯਾਤਰਾ ਦੀ ਯੋਜਨਾ ਬਣਾਓ

ਗਰਮੀਆਂ ਦੀ ਰੁੱਤ ਵਿੱਚ ਘੁੰਮਣ ਜਾਣ ਵਾਸਤੇ ਬੁਕਿੰਗ ਕਰੋ

ਜਾਣ ਤੋਂ ਪਹਿਲਾਂ ਜਾਣੋ

ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।

ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟ
ਜੰਗਲੀ ਅੱਗਾਂ ਸੰਬੰਧੀ ਸੇਵਾ

ਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।

ਤਾਜ਼ੀ ਜਾਣਕਾਰੀ ਹਾਸਲ ਕਰੋ
ਬੀ.ਸੀ. ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਕਿਵੇਂ ਯਾਤਰਾ ਕਰਨੀ ਹੈ

ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।

ਹੋਰ ਜਾਣੋ
ਆਪਣਾ ਟ੍ਰਿੱਪ ਬੁੱਕ ਕਰੋ

ਰਹਿਣ ਲਈ ਥਾਂ, ਸਰਗਰਮੀਆਂ, ਆਕਰਸ਼ਣ ਅਤੇ ਸਫ਼ਰ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ
ਸਫ਼ਰ ਸੰਬੰਧੀ ਡੀਲਜ਼

ਬੀ.ਸੀ. ਵਿੱਚ ਰਿਹਾਇਸ਼, ਸਰਗਰਮੀਆਂ ਅਤੇ ਆਕਰਸ਼ਣਾਂ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ