Know Before You Go:

Find current travel restrictions, entry requirements, and other key resources and information. Learn more

CLOSE

ਆਪਣੇ ਸ਼ਹਿਰ ਵਿੱਚ ਸੈਲਾਨੀ ਬਣੋ: ਵੈਨਕੂਵਰ ਦੇ ਇਨ੍ਹਾਂ ਆਕਰਸ਼ਣਾ ’ਤੇ ਜ਼ਰੂਰ ਜਾਓ

False Creek passenger ferry passes houseboats along False Creek.

ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ, ਜਦੋਂ ਕਿਸੇ ਨੇ ਕੋਵਿਡ-19 ਦਾ ਨਾਂ ਵੀ ਨਹੀਂ ਸੁਣਿਆ ਸੀ, ਵੈਨਕੂਵਰ 11 ਮਿਲੀਅਨ ਅਜਿਹੇ ਸੈਲਾਨੀਆਂ ਦਾ ਸਵਾਗਤ ਕਰਦਾ ਸੀ ਜੋ ਇੱਥੇ ਘੱਟੋ-ਘੱਟ ਇੱਕ ਰਾਤ ਗੁਜ਼ਾਰਦੇ ਸਨਪਰ, ਭਾਵੇਂ ਅਸੀਂ ਕੁਦਰਤ, ਸਭਿਆਚਾਰ, ਭੋਜਨ, ਅਤੇ ਮਜ਼ੇ ਨਾਲ ਭਰੇ ਆਪਣੇ ਇਸ ਖੂਬਸੂਰਤ ਸ਼ਹਿਰ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ – ਪਰ ਅਕਸਰ ਅਸੀਂ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਵੈਨਕੂਵਰ ਨੂੰ ਪੂਰੇ ਵਿਸ਼ਵ ਵਿੱਚ ਮਸ਼ਹੂਰ ਬਣਾਇਆ ਹੈ (ਸ਼ਾਇਦ ਇਨ੍ਹਾਂ ਥਾਵਾਂ ’ਤੇ ਭੀੜ ਹੋਣ ਕਰਕੇ)

ਖੈਰ, ਇਸ ਸਾਲ ਅਜਿਹਾ ਨਹੀਂ ਹੈ।

ਸਾਲ 2021 ਵਿੱਚ, ਕੋਵਿਡ-19 ਕਾਰਣ ਬੌਰਡਰ ਪਾਰ ਕਰਨ ਅਤੇ ਟ੍ਰੈਵਲ ਬੱਬਲ ਸੰਬੰਧੀ ਬੰਦਸ਼ਾਂ ਕਾਰਣ, ਸ਼ਹਿਰ ਵਿੱਚ ਪਹਿਲੇ ਜਿੰਨੇ ਸੈਲਾਨੀ ਨਹੀਂ ਆ ਰਹੇ। ਜਿਸ ਦਾ ਮਤਲਬ ਹੈ ਕਿ ਸਥਾਨਕ ਲੋਕ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ, ਆਖਰਕਾਰ ਇੱਕ ਵਾਰ ਫ਼ਿਰ ਆਪਣੇ ਇਸ ਸ਼ਹਿਰ ਨੂੰ ਇੱਕ ਸੈਲਾਨੀ ਦੇ ਨਜ਼ਰੀਏ ਤੋਂ ਵੇਖ ਸਕਣਗੇ, ਅਤੇ ਸੁਰੱਖਿਅਤ ਤੇ ਸਮਝਦਾਰ ਤਰੀਕੇ ਨਾਲ ਘੁੰਮਦੇ-ਫਿਰਦੇ ਹੋਏ ਇੱਕ ਵੀ.ਆਈ.ਪੀ. ਵਾਂਗ ਮਹਿਸੂਸ ਕਰ ਸਕਣਗੇ, ਅਤੇ ਵੈਨਕੂਵਰ ਨਾਲ ਇੱਕ ਵਾਰ ਫ਼ਿਰ ਤੋਂ ਪਿਆਰ ਕਰ ਸਕਣਗੇ।

ਭਾਵੇਂ ਤੁਸੀਂ ਆਪਣੇ ਪਰਿਵਾਰ ਨਾਲ ਜਾਂ ਫ਼ਿਰ ਆਪਣੇ ਚਾਹੁਣ-ਵਾਲਿਆਂ ਨਾਲ ਵਧੀਆ ਸਮਾਂ ਗੁਜ਼ਾਰਨਾ ਚਾਹੁੰਦੇ ਹੋ, ਤੁਹਾਡੇ ਲਈ ਕੋਈ ਨਾ ਕੋਈ ਢੁੱਕਵੀਂ ਐਕਟਿਵਿਟੀ ਮੌਜੂਦ ਹੈ। ਇਹ ਸਭ ਤੋਂ ਵਧੀਆ ਮੌਕਾ ਹੈ। ਸਾਰੇ ਆਕਰਸ਼ਣਾ ’ਤੇ ਵਕਤ-ਪਾਬੰਦ ਐਂਟਰੀ, ਸ਼ਰੀਰਕ ਦੂਰੀ, ਲਾਜ਼ਮੀ ਮਾਸਕ, ਅਤੇ ਕੈਸ਼-ਰਹਿਤ ਲੈਣ-ਦੇਣ ਵਰਗੇ ਸਖਤ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਲਾਗੂ ਹਨ; ਵੇਰਵੇ ਲਈ ਉਨ੍ਹਾਂ ਦੀਆਂ ਵਿਅਕਤੀਗਤ ਵੈਬਸਾਈਟਸ ਦੇਖੋ।

ਇਸ ਸੂਚੀ ਵਿੱਚ ਸਭ ਤੋਂ ਬਿਹਤਰੀਨ ਆਕਰਸ਼ਣ ਸ਼ਾਮਲ ਹਨ, ਅਤੇ ਇਨ੍ਹਾਂ ਥਾਵਾਂ ’ਤੇ ਹੋਣ ਵਾਲੀਆਂ ਗਤੀਵਿਧੀਆਂ ਅਤੇ ਰਹਿਣ ਦੀਆਂ ਥਾਂਵਾਂ ’ਤੇ ਵਧੀਆ ਡੀਲ ਹਾਸਲ ਕਰਨ ਲਈ ਟੂਰਿਜ਼ਮ ਵੈਨਕੂਵਰ, ਸਟੇਅ ਵੈਨਕੂਵਰ, ਅਤੇ ਵੈਨਕੂਵਰ ਅਟਰੈਕਸ਼ਨਜ਼ ਨਾਲ ਸੰਪਰਕ ਕਰੋ

ਨੋਟ: ਇਹ ਲੇਖ (ਮੂਲ ਰੂਪ ਵਿੱਚ ਜੂਨ, 2020 ਵਿੱਚ ਪ੍ਰਕਾਸ਼ਿਤ) ਵਿਸ਼ੇਸ਼ ਤੌਰਤੇ 2021 ਦੇ ਵਿਲੱਖਣ ਯਾਤਰਾ ਹਾਲਤਾਂ ਲਈ ਅੱਪਡੇਟ ਕੀਤਾ ਗਿਆ ਸੀ। ਜਾਣਕਾਰੀ ਪ੍ਰਕਾਸ਼ਨ ਦੇ ਸਮੇਂ ਅਨੁਸਾਰ ਸਹੀ ਹੈ; ਉਪਲਬਧਤਾ ਦੀ ਪੁਸ਼ਟੀ ਕਰਨ ਅਤੇ ਲਾਗੂ ਕੋਵਿਡ ਨੀਤੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਾਰੋਬਾਰਾਂ ਨਾਲ ਸਿੱਧਾ ਸੰਪਰਕ ਕਰਨ ਦੀ ਸਿਫਾਰਸ਼ ਕਰਦੇ ਹਾਂ

ਕੈਪੀਲਾਨੋ ਸਸਪੈਂਸ਼ਨ ਬ੍ਰਿਜ ਪਾਰਕ | @ursanurag, ਇੰਸਟਾਗ੍ਰਾਮ

ਕੈਪੀਲਾਨੋ ਸਸਪੈਂਸ਼ਨ ਬ੍ਰਿਜ ਪਾਰਕ

ਕੈਪੀਲਾਨੋ ਸਸਪੈਂਸ਼ਨ ਬ੍ਰਿਜ: ਇੱਕ ਪਥਰੀਲੀ ਘਾਟੀ ਦੇ ਉੱਪਰ ਬਹੁਤ ਉਚਾਈ ’ਤੇ ਬਣਿਆ ਇਹ 137 ਮੀਟਰ ਲੰਮਾ ਬ੍ਰਿਜ, ਲੋਅਰ ਮੇਨਲੈਂਡ ਦਾ ਸਭ ਤੋਂ ਪੁਰਾਣਾ (1889) ਆਕਰਸ਼ਣ ਹੈ। ਜੋ ਕੋਈ ਵੀ ਇੱਥੇ ਗਿਆ ਹੈ (ਜਿਵੇਂ ਮਿਕ ਜੈਗਰ ਅਤੇ ਮੈਰਿਲਿਨ ਮੁਨਰੋ), ਉਹ ਜਾਣਦਾ ਹੈ ਕਿ ਕੈਪੀਲਾਨੋ ਦਰਿਆ ਦੇ ਉੱਪਰ ਬਣੇ ਇਸ ਲੰਮੇ ਬ੍ਰਿਜ ਨੂੰ ਪਾਰ ਕਰਨਾ ਕਿੰਨਾ ਰੋਮਾਂਚਕ ਅਨੁਭਵ ਹੋ ਸਕਦਾ ਹੈ। 9 ਜੂਨ ਤੋਂ 7 ਸਤੰਬਰ ਤਕ ਰੈਪਟਰਜ਼ ਰਿੱਜ ਜਾ ਕੇ ਮਾਹਰਾਂ ਕੋਲੋਂ ਬਾਜ਼ ਅਤੇ ਉੱਲੂ ਵਰਗੇ ਪੰਛੀਆਂ ਨੂੰ ਹੈਂਡਲ ਕਰਨ ਦਾ ਤਰੀਕਾ ਸਿੱਖੋ। ਇਨ੍ਹਾਂ ਵਿਦਿਅਕ ਪ੍ਰਦਰਸ਼ਨਾਂ ਵਿੱਚ ਸਥਾਨ ਹਾਸਲ ਕਰਨ ਲਈ ਪਹਿਲਾਂ ਬੁਕਿੰਗ ਕਰਨਾ ਨਾ ਭੁੱਲਣਾ

ਗਰਾਊਜ਼ ਮਾਉਂਟੇਨ

ਗਰਾਊਜ਼ ਮਾਉਂਟੇਨ, ਵੈਨਕੂਵਰ ਦੀ ਚੋਟੀ: ਕਿਸੇ ਕਾਰਣ ਕਰਕੇ ਹੀ ਦਰਅਸਲ ਬਹੁਤ ਸਾਰੇ ਕਾਰਣਾਂ ਕਰਕੇ – ਸੈਲਾਨੀ ਬਹੁਤ ਵੱਡੀ ਸੰਖਿਆ ਵਿੱਚ ਇਸ ਪਹਾੜ ਵੱਲ ਜਾਂਦੇ ਹਨ। ਗੰਡੋਲੇ ਦੀ ਸਵਾਰੀ ਬਹੁਤ ਰੋਮਾਂਚਕ ਹੈ, ਜੋ ਅੱਠ ਮਿੰਟਾਂ ਵਿੱਚ ਤੁਹਾਨੂੰ 1,100 ਮੀਟਰ ਦੀ ਉਚਾਈ ’ਤੇ ਲੈ ਜਾਂਦੀ ਹੈ, ਜਿੱਥੋਂ ਵੈਨਕੂਵਰ ਅਤੇ ਉਸ ਤੋਂ ਅਗਾਂਹ ਦੇ ਵਿਸ਼ਾਲ ਦ੍ਰਿਸ਼ ਦਿਖਾਈ ਦਿੰਦੇ ਹਨ। ਆਪਣਾ ਸਕਾਈਰਾਈਡ ਸਮਾਂ ਪਹਿਲਾਂ ਹੀ ਬੁੱਕ ਕਰਵਾਓ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਹੇਠਾਂ ਲੰਮੇ ਸਮੇਂ ਲਈ ਪਾਰਕਿੰਗ ਹੈ, ਕਿਉਂਕਿ ਉੱਪਰ ਪਹੁੰਚ ਕੇ ਬੇਹੱਦ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਨ ਤੋਂ ਇਲਾਵਾ ਵੀ ਕਰਨ ਨੂੰ ਬਹੁਤ ਕੁਝ ਹੈ: ਜਿਵੇਂ ਕਿ, ਰਿੱਛਾਂ ਦੀ ਪਨਾਹਗਾਹ, ਰੇਂਜਰ ਟਾਕਸ, ਮਾਉਂਟੇਨਟੌਪ ਹਾਇਕਿੰਗ (ਸ਼ਰੀਰਕ ਦੂਰੀ ਦੀ ਪ੍ਰੋਟੋਕੋਲ ਲਾਗੂ), ਬੱਚਿਆਂ ਲਈ ਇੱਕ ਟ੍ਰੀ ਕੈਨੋਪੀ ਅਡਵੈਂਚਰ, ਖਾਣਾ ਖਾਣ ਲਈ ਪੈਟੀਓ, ਜ਼ਿਪਲਾਈਨ ਅਡਵੈਂਚਰ, ਅਤੇ ਹੋਰ ਬਹੁਤ ਕੁਝ

ਸਾਇੰਸ ਵਰਲਡ

ਸਾਇੰਸ ਵਰਲਡ: ਇਹ ਆਈਕੋਨਿਕ ਆਕਰਸ਼ਣ ਵਿਗਿਆਨ ਅਤੇ ਕੁਦਰਤ ਦੇ ਅਜੂਬਿਆਂ ਬਾਰੇ ਪ੍ਰਦਰਸ਼ਨੀਆਂ ਨਾਲ ਭਰਿਆ ਹੋਇਆ ਹੈ ਜੋ ਹਰ ਉਮਰ ਦੇ ਵਿਕਤੀਆਂ ਨੂੰ ਕੁਝ ਨਵਾਂ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਆਰਕਟਿਕ ਵੋਇਸਿਸ ਜ਼ਰੂਰ ਚੈੱਕ ਕਰੋ, ਜੋ ਆਰਕਟਿਕ ਦੇ ਲੋਕਾਂ, ਵਾਤਾਵਰਣ ਅਤੇ ਜੰਗਲੀ ਜੀਵਾਂ ਬਾਰੇ ਆਪਣੇ ਵਿੱਚ ਲੀਨ ਕਰ ਲੈਣ ਵਾਲਾ ਅਨੁਭਵ ਹੈ। ਜਾਣ ਤੋਂ ਪਹਿਲਾਂ ਬੁਕਿੰਗ ਕਰਵਾਉਣ (make it a live link) ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ, ਕਿਉਂਕਿ ਐਨ ਮੌਕੇ ‘ਤੇ ਟਿਕਟਾਂ ਦਾ ਮਿਲਣਾ ਉਪਲਬਧਤਾ ’ਤੇ ਨਿਰਭਰ ਕਰਦਾ ਹੈ।

ਯੂ.ਬੀ.ਸੀ. ਵਿੱਚ ਮਿਉਜ਼ੀਅਮ ਔਫ਼ ਐਂਥ੍ਰੋਪੌਲੋਜੀ| @dorrington

ਯੂ.ਬੀ.ਸੀ. ਵਿੱਚ ਮਿਉਜ਼ੀਅਮ ਔਫ਼ ਐਂਥਰੋਪੌਲੋਜੀ

ਮਿਉਜ਼ੀਅਮ ਔਫ਼ ਐਂਥਰੋਪੌਲੋਜੀ ਐਟ ਯੂ.ਬੀ.ਸੀ. (ਐਮ.ਓ.ਏ.): ਆਪਣੇ ਬੁਲੰਦ ਆਰਕੀਟੈਕਚਰ, ਸੀ-ਟੂ-ਸਕਾਈ ਦੇ ਖੂਬਸੂਰਤ ਨਜ਼ਾਰਿਆਂ, ਅਤੇ ਨੌਰਥਵੈਸਟ ਕੋਸਟ ਫਸਟ ਨੇਸ਼ਨਜ਼ ਦੇ ਸ਼ਾਨਦਾਰ ਕਲਾ ਸੰਗ੍ਰਿਹ ਦੇ ਨਾਲ, ਐਮ.ਓ.ਏ. ਸੈਲਾਨੀਆਂ ਨੂੰ ਸਾਡੇ ਸਭਿਆਚਾਰ ਅਤੇ ਖੇਤਰ ਉੱਤੇ ਇੰਡੀਜਨਸ ਭਾਈਚਾਰਿਆਂ ਦੇ ਪ੍ਰਭਾਵ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈਭਾਵੇਂ ਤੁਹਾਨੂੰ ਜਾਣ ਤੋਂ ਪਹਿਲਾਂ ਆਪਣੇ ਪਹੁੰਚਣ ਦਾ ਸਮਾਂ ਬੁੱਕ ਕਰਨਾ (make it a live link) ਪਵੇਗਾ, ਪਰ ਤੁਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ, ਜਿੰਨਾਂ ਸਮਾਂ ਚਾਹੋ, ਮਿਉਜ਼ੀਅਮ ਵਿੱਚ ਰੁੱਕ ਸਕਦੇ ਹੋ – ਇਸ ਪ੍ਰਸਿੱਧ ਅਜਾਇਬ ਘਰ ਵਿੱਚ ਮੌਜੂਦ ਵਿਸ਼ਵਵਿਆਪੀ ਕਲਾ ਅਤੇ ਕਲਾਕ੍ਰਿਤੀਆਂ ਦੇ ਪ੍ਰਭਾਵਸ਼ਾਲੀ ਸੰਗ੍ਰਹਿ ਤੁਹਾਡੇ ਸਮੇਂ ਦੇ ਹੱਕਦਾਰ ਹਨ

ਗ੍ਰੈਨਵਿਲ ਆਈਲੈਂਡ

ਗ੍ਰੈਨਵਿਲ ਆਈਲੈਂਡਭੋਜਨ, ਕਲਾ ਅਤੇ ਸਭਿਆਚਾਰ ਦਾ ਇਹ ਕੇਂਦਰ, 300 ਤੋਂ ਵੀ ਵੱਧ ਕਾਰੋਬਾਰਾਂ ਦਾ ਘਰ ਹੈ। ਪਬਲਿਕ ਮਾਰਕੀਟ ਵਿੱਚੋਂ ਤੁਸੀਂ ਵਾਟਰਫਰੰਟ ’ਤੇ ਪਿਕਨਿਕ ਕਰਨ ਲਈ ਕਈ ਤਰ੍ਹਾਂ ਦਾ ਟੇਕਆਊਟ ਖਾਣਾ, ਜਾਂ ਫ਼ਿਰ ਘਰ ਜਾ ਕੇ ਪ੍ਰਭਾਵਸ਼ਾਲੀ ਰਾਤ ਦਾ ਖਾਣਾ ਤਿਆਰ ਕਰਨ ਲਈ ਲੋੜੀਂਦਾ ਸਾਰਾ  ਸਮਾਨ ਖਰੀਦ ਸਕਦੇ ਹੋ। ਸਥਾਨਕ ਕਲਾਕਾਰਾਂ ਦੀਆਂ  ਗੈਲਰੀਆਂ ਅਤੇ ਇੱਥੇ ਮੌਜੂਦ ਪ੍ਰਚੂਨ ਦੁਕਾਨਾਂ ਗ੍ਰੈਨਵਿਲ ਆਈਲੈਂਡ ਨੂੰ ਇੱਕ ਵਿਲੱਖਣ ਅਤੇ ਬਹੁਤ ਪਸੰਦ ਕੀਤੀ ਜਾਣ ਵਾਲੀ ਮੰਜ਼ਿਲ ਬਣਾਉਂਦੀਆਂ ਹਨ

ਬਿੱਲ ਰੀਡ ਗੈਲਰੀ ਔਫ਼ ਨੌਰਥਵੈਸਟ ਕੋਸਟ ਆਰਟ

ਬਿੱਲ ਰੀਡ ਗੈਲਰੀ ਔਫ਼ ਨੌਰਥਵੈਸਟ ਕੋਸਟ ਆਰਟ: ਡਾਊਨਟਾਊਨ ਵਿੱਚ ਸਥਿਤ ਇਹ ਛੋਟੀ ਜਿਹੀ ਜਗ੍ਹਾਜਿਸ ਦਾ ਨਾਮ ਵਾਈ.ਵੀ.ਆਰ. ਵਿਖੇ ਮਸ਼ਹੂਰ ਜੇਡ ਨੂ ਮੂਰਤੀ ਅਤੇ ਕੈਨੇਡਾ ਦੇ $2 ਸਿੱਕੇਤੇ ਨਵੀਂ ਕਲਾਕਾਰੀ ਦੇ ਨਿਰਮਾਤਾ ਦੇ ਨਾਂ ’ਤੇ ਰੱਖਿਆ ਗਿਆ ਹੈਉੱਤਰਪੱਛਮੀ ਤੱਟ ਦੀ ਸਮਕਾਲੀ ਇੰਡੀਜਨਸ ਕਲਾ ਨੂੰ ਸਮਰਪਿਤ ਇੱਕੋਇੱਕ ਜਨਤਕ ਗੈਲਰੀ ਹੈ6 ਸਤੰਬਰ, 2021 ਤਕ ਸੈਲਾਨੀ “ਟੂ ਸਪੀਕ ਵਿਦ ਏ ਗੋਲਡਨ ਵਾਇਸ” ਦੇਖ ਸਕਦੇ ਹਨ, ਜੋ ਬਿਲ ਰੀਡ ਦੇ ਬੇਮਿਸਾਲ ਜੀਵਨ ਅਤੇ ਵਿਰਾਸਤ ਨਾਲ ਸੰਬੰਧਤ ਇੱਕ ਪ੍ਰਦਰਸ਼ਨੀ ਹੈ, ਜਿਸ ਨੂੰ ਰੀਡ ਦੇ ਆਖਰੀ ਸ਼ਾਗਿਰਦ ਮੰਨੇ ਜਾਂਦੇ, ਗਵਾਈ ਈਡਨਸ਼ਾਅ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਮਾਨਵ ਵਿਗਿਆਨ ਦੇ ਬਿਹਤਰ ਜਾਣੇ ਜਾਂਦੇ ਅਜਾਇਬ ਘਰ (ਉੱਪਰ) ਲਈ ਇੱਕ ਸੰਪੂਰਨ ਪੂਰਕ ਹੈ। 16 ਜੁਲਾਈ ਤੋਂ 6 ਸਤੰਬਰ ਤਕ ਵੀਰਵਾਰ ਸਵੇਰੇ 9:30 ਵਜੇ ਤੋਂ 11 ਵਜੇ ਤਕ ਦਾ ਸਮਾਂ ਗੈਲਰੀ ਵਿੱਚ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਅਤੇ ਫਰਸਟ ਰਿਸਪਾਂਡਰਾਂ ਲਈ ਰਾਖਵਾਂ ਰੱਖਿਆ ਗਿਆ ਹੈ।

ਕੁਈਨ ਐਲਿਜ਼ਾਬੈਥ ਪਾਰਕ, ਵੈਨਕੂਵਰ ਬੀ.ਸੀ. ਵਿੱਚ ਬਲੋਡੈਲ ਕੰਜ਼ਰਵੇਟਰੀ | @post_photography

ਕੁਈਨ ਐਲਿਜ਼ਾਬੈਥ ਪਾਰਕ ਅਤੇ ਬਲੋਡੈਲ ਕੰਜ਼ਰਵੇਟਰੀ

ਕੁਈਨ ਐਲਿਜ਼ਾਬੈਥ ਪਾਰਕ ਅਤੇ ਬਲੋਡੈਲ ਕੰਜ਼ਰਵੇਟਰੀ: ਵੈਨਕੂਵਰ ਦਾਬਾਗਬਾਨੀ ਗਹਿਣਾਬਲੋਡੈਲ ਕੰਜ਼ਰਵੇਟਰੀ ਦਾ ਘਰ ਹੈਅਸਲ ਵਿੱਚ ਵੈਨਕੂਵਰ ਦੀ ਸਭ ਤੋਂ ਉੱਚੀ ਥਾਂ  ਸ਼ਹਿਰ ਅਤੇ ਨੌਰਥ ਸ਼ੋਰ ਪਹਾੜਾਂ ਦੇ ਸ਼ਾਨਦਾਰ ਨਜ਼ਾਰੇ ਪੇਸ਼ ਕਰਦੇ ਹੋਏ, ਇਹ ਹਰਿਆਭਰਿਆ ਪਹਾੜੀ ਪਾਰਕ ਰੋਮਾਂਟਿਕ ਪਿਕਨਿਕਾਂ ਅਤੇ ਦੇਰ ਰਾਤ ਨੂੰ ਸਿਤਾਰੇ ਨਿਹਾਰਨ ਲਈ ਇੱਕ ਬਿਲਕੁਲ ਸਟੀਕ ਥਾਂ ਹੈ ਆਪਣੀ ਐਂਟਰੀ ਪਹਿਲਾਂ ਹੀ ਬੁੱਕ ਕਰੋ

ਵੈਨਡੂਸਨ ਬੋਟੈਨਿਕਲ ਗਾਰਡਨ | ਟੂਰਿਜ਼ਮ ਵੈਨਕੂਵਰ/ਵੈਨਡੂਸਨ ਗਾਰਡਨਜ਼

ਵੈਨਡੂਸਨ ਬੋਟੈਨੀਕਲ ਗਾਰਡਨ

ਵੈਨਡੂਸਨ ਬੋਟੈਨੀਕਲ ਗਾਰਡਨ: 22 ਹੈਕਟੇਅਰ ਵਿੱਚ ਫੈਲਿਆ ਇਹ ਸ਼ਾਂਤ, ਸ਼ਹਿਰੀ ਨਖ਼ਲਿਸਤਾਨ ਪੌਦਿਆਂ ਦੀਆਂ  7,500 ਤੋਂ ਵੱਧ ਪ੍ਰਜਾਤੀਆਂ ਅਤੇ ਕਿਸਮਾਂ ਦਾ ਘਰ ਹੈਜੀਵੰਤ ਰੰਗਾਂ ਅਤੇ ਖੁਸ਼ਬੂਦਾਰ ਖੁਸ਼ਬੂਆਂ ਦਾ ਆਨੰਦ ਮਾਣੋ, ਅਤੇ ਖੁੱਲ੍ਹੀ ਹਵਾ ਵਿੱਚ ਪਿਕਨਿਕ ਦਾ ਮਜ਼ਾ ਲੈਣ ਲਈ ਇਸ ਵਿਸ਼ਾਲ ਲਾਅਨ ਦਾ ਫਾਇਦਾ ਉਠਾਉਣਤੇ ਵਿਚਾਰ ਕਰੋ ਬਗੀਚੇ ਦਾ ਦੌਰਾ ਕਰਨ ਤੋਂ ਪਹਿਲਾਂ ਤੁਹਾਨੂੰ ਆਨਲਾਈਨ ਟਿਕਟ ਖਰੀਦਣੀ ਪਵੇਗੀ

ਹਾਰਬਰ ਏਅਰ ਫਲਾਈਟਸੀਇੰਗ ਟੂਰ

ਹਾਰਬਰ ਏਅਰ ਫਲਾਈਟਸੀਇੰਗ ਟੂਰ: ਸੁਰੱਖਿਅਤ ਅਤੇ ਘਰ ਦੇ ਨੇੜੇ ਰਹਿੰਦੇ ਹੋਏ ਆਪਣੇ ਆਪ ਨੂੰ ਦ੍ਰਿਸ਼ਟੀਕੋਣ ਵਿੱਚ ਇੱਕ ਰੋਮਾਂਚਕ ਤਬਦੀਲੀ ਅਨੁਭਵ ਕਰਨ ਦਾ ਮੌਕਾ ਦਿਓ ਪਾਣੀ ਤੋਂ ਉਡਾਣ ਭਰਨ ਅਤੇ ਉਤਰਨ ਦਾ ਉਤਸ਼ਾਹ ਮਜ਼ੇ ਵਿੱਚ ਹੋਰ ਵਾਧਾ ਕਰਦਾ ਹੈ 10 ਮਿੰਟਾਂ ਦੀਆਂ ਉਡਾਣਾਂ ਤੋਂ ਲੈ ਕੇ ਡੇਟ੍ਰਿਪ ਐਡਵੈਂਚਰ ਪੈਕੇਜਾਂ ਤੱਕ ਹਰ ਕਿਸਮ ਦੇ ਟੂਰ ਉਪਲੱਬਧ ਹਨ, ਅਤੇ ਇਹ ਸਾਰੀਆਂ ਉਡਾਣਾਂ ਰੋਜ਼ਾਨਾ ਡਾਊਨਟਾਊਨ ਵੈਨਕੂਵਰ ਵਿੱਚ ਸਥਿਤ ਆਪਣੇ ਸਥਾਨ ਤੋਂ ਰਵਾਨਾ ਹੁੰਦੀਆਂ ਹਨ

ਤਸਵੀਰ: ਵਾਈਲਡ ਵ੍ਹੇਲਜ਼ ਵੈਨਕੂਵਰ ਨਾਲ ਵ੍ਹੇਲ ਮੱਛੀਆਂ ਵੇਖਦੇ ਹੋਏ

ਸਮੁੰਦਰ ਦੀ ਸੈਰ ਕਰੋ

ਪਾਣੀ ਦੇ ਕੰਢੇ ਸਥਿਤ ਹੋਣ ਕਾਰਣ ਨਾ ਸਿਰਫ਼ ਵੈਨਕੂਵਰ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ, ਇਸ ਕਾਰਣ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਅਨੁਭਵ ਕਰਨ ਦਾ ਵੀ ਮੌਕਾ ਮਿਲਦਾ ਹੈ। ਪੈਡਲਵ੍ਹੀਲ ਜਾਂ ਜ਼ੋਡੀਐਕਤੇ ਬੰਦਰਗਾਹ ਦੀ ਸੈਰ ਕਰੋ ਕਿਸੇ ਮੱਛੀ ਫੜ੍ਹਨ ਵਾਲੇ ਚਾਰਟਰ ਦੀ ਮਦਦ ਨਾਲ ਮੱਛੀ ਫੜ੍ਹ ਕੇ ਆਪਣੇ ਰਾਤ ਦੇ ਖਾਣੇ ਦਾ ਪ੍ਰਬੰਧ ਆਪ ਕਰਨ ਦੀ ਕੋਸ਼ਿਸ਼ ਕਰੋ ਜਾਂ ਵ੍ਹੇਲ ਦੇਖਣ ਦੇ ਦੌਰੇਤੇ ਓਰਕਾ, ਹੰਪਬੈਕ ਵ੍ਹੇਲ ਅਤੇ ਹੋਰ ਕਈ ਕਿਸਮ ਦੇ ਸਮੁੰਦਰੀ ਜੀਵ ਦੇਖਣ ਦੇ ਰੋਮਾਂਚ ਦਾ ਅਨੁਭਵ ਕਰੋ ਕੀ ਤੁਸੀਂ ਆਪਣੀ ਕਿਸ਼ਤੀ ਕਿਰਾਏਤੇ ਲੈਣਾ ਚਾਹੁੰਦੇ ਹੋ? ਹੌਰਸਸ਼ੂ ਬੇਅ ਵਿੱਚ ਸੁਵਲਜ਼ ਮਰੀਨਾ ਨੂੰ ਸੰਪਰਕ ਕਰੋ

ਗਰਮੀਆਂ ਦੀ ਰੁੱਤ ਵਿੱਚ ਘੁੰਮਣ ਜਾਣ ਵਾਸਤੇ ਬੁਕਿੰਗ ਕਰੋ

ਜਾਣ ਤੋਂ ਪਹਿਲਾਂ ਜਾਣੋ

ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।

ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟ
ਜੰਗਲੀ ਅੱਗਾਂ ਸੰਬੰਧੀ ਸੇਵਾ

ਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।

ਤਾਜ਼ੀ ਜਾਣਕਾਰੀ ਹਾਸਲ ਕਰੋ
ਬੀ.ਸੀ. ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਕਿਵੇਂ ਯਾਤਰਾ ਕਰਨੀ ਹੈ

ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।

ਹੋਰ ਜਾਣੋ
ਆਪਣਾ ਟ੍ਰਿੱਪ ਬੁੱਕ ਕਰੋ

ਰਹਿਣ ਲਈ ਥਾਂ, ਸਰਗਰਮੀਆਂ, ਆਕਰਸ਼ਣ ਅਤੇ ਸਫ਼ਰ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ
ਸਫ਼ਰ ਸੰਬੰਧੀ ਡੀਲਜ਼

ਬੀ.ਸੀ. ਵਿੱਚ ਰਿਹਾਇਸ਼, ਸਰਗਰਮੀਆਂ ਅਤੇ ਆਕਰਸ਼ਣਾਂ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ