Know Before You Go:

Find current travel restrictions, entry requirements, and other key resources and information. Learn more

CLOSE

ਸਿਰਲੇਖ: ਸੀ-ਟੂ-ਸਕਾਈ ਰਾਹ ਦੇ ਨਾਲ-ਨਾਲ 12 ਨਿਰਾਲੇ ਤਜਰਬੇ

Sea to Sky Highway between Vancouver and Whistler

ਯਕੀਨਨ, ਤੁਸੀਂ ਸੀ–ਟੂ–ਸਕਾਈ ਹਾਈਵੇਅ ’ਤੇ ਕਈ ਵਾਰ ਵੈਨਕੂਵਰ ਤੋਂ ਵਿਸਲਰ ਤਕ ਡਰਾਈਵ ਕੀਤਾ ਹੋਵੇਗਾ, ਪਰ ਜੇਕਰ ਤੁਸੀਂ ਨਜ਼ਾਰਿਆਂ ਨੂੰ ਵੇਖਣ, ਜੋਸ਼ ਨੂੰ ਵਧਾਉਣ, ਅਤੇ ਸਥਾਨਕ ਪਕਵਾਨਾਂ ਦਾ ਆਨੰਦ ਮਾਣਨ ਲਈ ਆਮ ਤੌਰ ’ਤੇ ਲਏ ਜਾਣ ਵਾਲੇ ਰਸਤੇ ਤੋਂ ਹੱਟ ਕੇ ਦੇਖੋ ਤਾਂ ਕੀ ਹੋਵੇਗਾ?

ਤੁਸੀਂ ਇਸ ਮਸ਼ਹੂਰ ਸੜਕ ਦੀ ਪੱਟੀ ’ਤੇ ਆਪਣੀ ਰਫ਼ਤਾਰ ਘਟਾ ਕੇ, ਇਹਨਾਂ 12 ਰੋਮਾਂਚਕ ਤਜਰਬਿਆਂ ਦਾ ਅਨੁਭਵ ਕਰ ਸਕਦੇ ਹੋ।

ਨੋਟ: (ਮੂਲ ਰੂਪ ਵਿੱਚ ਜੂਨ, 2020 ਵਿੱਚ ਪ੍ਰਕਾਸ਼ਿਤ ਹੋਇਆ) ਇਹ ਲੇਖ ਵਿਸ਼ੇਸ਼ ਤੌਰਤੇ 2021 ਦੇ ਵਿਲੱਖਣ ਯਾਤਰਾ ਹਾਲਾਤਾਂ ਲਈ ਅੱਪਡੇਟ ਕੀਤਾ ਗਿਆ ਸੀ ਜਾਣਕਾਰੀ ਪ੍ਰਕਾਸ਼ਨ ਦੇ ਸਮੇਂ ਅਨੁਸਾਰ ਸਹੀ ਹੈ; ਉਪਲਬਧਤਾ ਦੀ ਪੁਸ਼ਟੀ ਕਰਨ ਅਤੇ ਉਹਨਾਂ ਦੀਆਂ ਕੋਵਿਡ-19 ਨੀਤੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਾਰੋਬਾਰਾਂ ਨਾਲ ਸਿੱਧੇ ਤੌਰਤੇ ਸੰਪਰਕ ਕਰਨ ਦੀ ਸਿਫਾਰਸ਼ ਕਰਦੇ ਹਾਂ

ਬੋਲਣ ਵਾਲੇ ਰੁੱਖਾਂ ਦੀ ਆਵਾਜ਼ ਸੁਣੋ

ਹੋ ਸਕਦਾ ਹੈ ਕਿ ਤੁਸੀਂ ਸਟੈਨਲੀ ਪਾਰਕ ਵਿੱਚੋਂ ਸਿੱਧਾ ਰਸਤਾ ਲੈ ਕੇ ਜਲਦੀ-ਜਲਦੀ ਨਿਕਲਣਾ ਚਾਹੋ, ਪਰ ਜੇਕਰ ਤੁਸੀਂ ਆਪਣੀ ਰਫ਼ਤਾਰ ਘਟਾਉਂਦੇ ਹੋ, ਤਾਂ ਤੁਸੀਂ ਵੈਨਕੂਵਰ ਦੇ ਇਸ ਮਸ਼ਹੂਰ ਸਥਾਨ ਨੂੰ ਇੱਕ ਨਵੀਂ ਰੋਸ਼ਨੀ ਵਿੱਚ ਵੇਖ ਸਕਦੇ ਹੋ। ਟੈਲੇਸੇਅ ਟੂਰਜ਼ ਦੇ ਇੰਡੀਜੀਨਿਅਸ ਅਗਵਾਈ ਵਾਲੇ ਟਾਕਿੰਗ ਟ੍ਰੀਜ਼ ਵਾਕਿੰਗ ਟੂਅਰ ’ਤੇ ਜਾਓ, ਅਤੇ ਜਾਣੋ ਕਿ ਇਹ ਇਲਾਕਾ- ਜਿਸ ਨੂੰ ਵਿਲੇਜ ਔਫ਼ ਜ਼ੋਈ ਜ਼ੋਈ ਵੀ ਕਿਹਾ ਜਾਂਦਾ ਹੈ- ਹਜ਼ਾਰਾਂ ਵਰ੍ਹਿਆਂ ਤੋਂ ਸੁਕਾਮਿਸ਼, ਲਿਲ’ਵੈਟ, ਅਤੇ ਮਸਕੁਈਮ ਨੇਸ਼ਨਜ਼ ਦੀ ਮਿਲਣ ਦੀ ਥਾਂ ਕਿਉਂ ਰਿਹਾ ਹੈ। ਨਾਲ ਹੀ ਇਸ ਟੂਰ ‘ਤੇ ਤੁਸੀਂ ਇਹ ਵੀ ਸਿੱਖੋਗੇ ਕਿ ਪਾਰਕ ਵਿੱਚਲੇ ਪੌਦਿਆਂ ਨੂੰ ਭੋਜਨ, ਦਵਾਈ ਅਤੇ ਕਲਾ ਲਈ ਕਿਵੇਂ ਵਰਤਿਆ ਜਾਂਦਾ ਹੈ।

ਭੋਜਨ ਦਾ ਪ੍ਰਬੰਧ ਕਰਨਾ ਸਿੱਖੋ

ਵੈਨਕੂਵਰ ਦਾ ਪ੍ਰਸਿੱਧ ਖਾਣਾ-ਪੀਣਾ ਆਲੇ-ਦੁਆਲੇ ਦੀ ਜ਼ਮੀਨ ਅਤੇ ਸਮੁੰਦਰ ਤੋਂ ਪ੍ਰੇਰਿਤ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਸਥਾਨਕ ਖਾਨਸਾਮੇ ਸਾਡੇ ਜੰਗਲਾਂ ਅਤੇ ਸਮੁੰਦਰੀ ਕੰਢਿਆਂ ਤੋਂ ਪ੍ਰਾਪਤ ਹੋਏ ਭੋਜਨਾਂ ਤੋਂ ਪ੍ਰੇਰਣਾ ਲੈਂਦੇ ਹਨ? ਸਵੈਲੋ ਟ੍ਰੇਲ ਦੇ ਵਾਈਲਡ ਐਡੀਬਲਜ਼ ਫੋਰੇਜਿੰਗ ਜਾਂ ਸੀ ਫੋਰੇਜਿੰਗ ਟੂਰ ਤੇ ਜਾਕੇ ਸਿੱਖੋ ਕਿ ਖਾਣ ਲਈ ਕੀ ਸੁਰੱਖਿਅਤ ਹੈ (ਅਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਕਿਹੜੀ ਚੀਜ਼ ਸੁਰੱਖਿਅਤ ਨਹੀਂ ਹੈ)। ਜੜ੍ਹਾਂ, ਤਣਿਆਂ ਅਤੇ ਪੱਤਿਆਂ ਵਿੱਚੋਂ ਲਜ਼ੀਜ਼ ਭੋਜਨ ਦੀ ਪਛਾਣ ਕਰਨ ਲਈ ਜੰਗਲ ਵਿੱਚ ਸੈਰ ’ਤੇ ਜਾਓ, ਜਾਂ ਫ਼ਿਰ ਸਮੁੰਦਰੀ ਕੰਢੇ ’ਤੇ ਜਾ ਕੇ ਇਹ ਜਾਣੋ ਕਿ ਕਿਸ਼ਤੀ ਤੋਂ ਬਿਨਾਂ ਸਮੁੰਦਰ ਵਿੱਚੋਂ ਕੀ ਹਾਸਲ ਕੀਤਾ ਜਾ ਸਕਦਾ ਹੈ।

ਸੁਕਾਮਿਸ਼ ਨੇੜੇ ਨਵੇਂ ਸਿਖਰਾਂ ’ਤੇ ਪਹੁੰਚੋ

ਕੁਝ ਮਿੰਟ ਉੱਤਰ ਦਿਸ਼ਾ ਵੱਲ, ਸੀਟੂਸਕਾਈ ਗੌਂਡੋਲਾ 11 ਜੂਨ ਨੂੰ ਮੁੜ ਖੁੱਲ੍ਹ ਜਾਵੇਗਾ ਅਤੇ ਇੱਥੇ ਤੁਸੀਂ ਉਚਾਈ ਤੋਂ ਹਾਓ ਸਾਊਂਡ ਦੇ ਅਭੁੱਲ ਦ੍ਰਿਸ਼ਾਂ ਨੂੰ ਮਾਣ ਸਕਦੇ ਹੋ। ਸਿਖਰ ਵੱਲ ਜਾਂਦੇ ਹੋਏ ਨਜ਼ਾਰਿਆਂ ਦਾ ਆਨੰਦ ਲਓ ਅਤੇ ਸਿਖਰ ‘ਤੇ ਸਸਪੈਂਸ਼ਨ ਬ੍ਰਿੱਜ ਨੂੰ ਪਾਰ ਕਰੋ। ਜੇ ਤੁਸੀਂ ਆਪਣੇ ਆਪ ਨੂੰ ਮਨਮੋਹਕ ਨਜ਼ਾਰੇ ਤੋਂ ਪਾਸੇ ਲਿਜਾ ਸਕਦੇ ਹੋਵੋਂ ਤਾਂ ਇੱਥੇ ਤੁਰਨ-ਫਿਰਨ ਅਤੇ ਹਾਈਕਿੰਗ ਲਈ ਟ੍ਰੇਲਾਂ ਹਨ ਜਿਨ੍ਹਾਂ ਉੱਤੇ ਵਿਆਖਿਆਤਮਕ ਸਾਈਨੇਜ ਵੀ ਲੱਗੀ ਹੋਈ ਹੈ। ਇਸ ਸਭ ਤੋਂ ਬਾਅਦ, ਸਕਾਈ ਪਾਇਲਟ ਰੈਸਟੋਰੈਂਟ ਤੋਂ ਇੱਕ ਠੰਢੀ ਡ੍ਰਿੰਕ ਅਤੇ ਗਰਮ ਭੋਜਨ ਲਓ। ਜਾਣ ਤੋਂ ਪਹਿਲਾਂ ਆਪਣੀਆਂ ਟਿਕਟਾਂ ਆਨਲਾਈਨ ਖਰੀਦਣੀਆਂ ਯਕੀਨੀ ਬਣਾਓ।

ਇਤਿਹਾਸ ਦੇ ਪਾਠ ਲਈ ਭੂਮੀਗਤ ਜਾਓn

ਹਾਈਵੇਅ 99 ’ਤੇ ਉੱਤਰ ਵਲ੍ਹ ਜਾਣ ਵੇਲੇ ਬ੍ਰਿਟੈਨੀਆ ਮਾਈਨ ਮਿਉਜ਼ੀਅਮ ’ਤੇ ਜ਼ਰੂਰ ਰੁਕੋ, ਜੋ ਕਿ ਸੁਕਾਮਿਸ਼ ਦੇ ਦੱਖਣ ’ਚ ਇੱਕ ਉੱਘੀ ਥਾਂ ਹੈ। ਇੰਟਰਐਕਟਿਵ ਡਿਸਪਲੇ ਦੇਖਣ ਲਈ ਇਸ ਰਾਸ਼ਟਰੀ ਇਤਿਹਾਸਕ ਥਾਂ ਦੇ ਵਿਸ਼ਾਲ ਮੈਦਾਨਾਂ ‘ਤੇ ਚੱਲੋ ਅਤੇ ਤਾਂਬੇ ਦੀ ਖਾਣ ਦੇ ਭੂਮੀਗਤ ਦੌਰੇ ‘ਤੇ ਸਤਹ ਦੇ ਹੇਠਾਂ ਜਾਓ (ਗਰਮ ਸਵੈਟਰ ਨਾਲ ਲੈਕੇ ਜਾਓ)। ਅਡਵਾਂਸ ਬੁਕਿੰਗ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ; ਸ਼ਰੀਰਕ ਵਿੱਥ ਬਣਾਕੇ ਰੱਖਣ ਲਈ, ਟੂਰ ਗਰੁੱਪਾਂ ਦਾ ਸਾਈਜ਼ ਛੋਟਾ ਰੱਖਿਆ ਜਾ ਰਿਹਾ ਹੈ। ਖਾਸ ਸਲਾਹ: ਵਾਪਸ ਜਾਣ ਤੋਂ ਪਹਿਲਾਂ, ਚੈਟਰਬਾਕਸ ਕੈਫੇ ’ਤੇ ਰੁੱਕ ਕੇ ਕੌਫ਼ੀ ਜ਼ਰੂਰ ਪੀਓ।

ਸੀ-ਟੂ-ਸਕਾਈ ਏਅਰ ਨਾਲ ਸੁਕਾਮਿਸ਼  ਦੇ ਹਵਾਈ ਦਰਸ਼ਨ ਕਰੋ

ਸੀ-ਟੂ-ਸਕਾਈ ਏਅਰ ਦੀ ਕਿਸੇ ਨਜ਼ਾਰੇਦਰ ਉਡਾਣ ਵਿੱਚ ਸੀ-ਟੂ-ਸਕਾਈ ਹਾਈਵੇਅ ਦੇ ਆਲੇ-ਦੁਆਲੇ ਦੇ ਕੁਦਰਤੀ ਅਜੂਬਿਆਂ ਦਾ ਆਨੰਦ ਮਾਣੋ। 25 ਮਿੰਟ ਤੋਂ 8 ਘੰਟੇ ਲੰਮੇ 10 ਵੱਖਰੇ-ਵੱਖਰੇ ਟੂਰਾਂ ਵਿੱਚੋਂ ਚੋਣ ਕਰੋ। ਹੋ ਸਕਦਾ ਹੈ ਕਿ ਉਡਾਣ  ਦੌਰਾਨ ਤੁਹਾਡਾ ਆਰਾਮ ਨਾਲ ਬੈਠਕੇ ਨਜ਼ਾਰਿਆਂ ਨੂੰ ਮਾਣਨ ਦਾ ਮਨ ਕਰੇ (ਜਿਸ ਵਿੱਚ ਕੋਈ ਹਰਜ਼ ਨਹੀਂ), ਪਰ ਜੇਕਰ ਤੁਹਾਨੂੰ ਗੱਲਬਾਤ ਕਰਨਾ ਪਸੰਦ ਹੈ, ਤਾਂ ਤੁਸੀਂ ਪਾਇਲਟਾਂ ਨਾਲ ਗੱਲਾਂ ਵੀ ਕਰ ਸਕਦੇ ਹੋ, ਜੋ ਤੁਹਾਨੂੰ ਕੁਝ ਇੱਕ ਕਹਾਣੀਆਂ ਸੁਣਾ ਕੇ ਖੁਸ਼ ਹੋਣਗੇ। ਉਡਾਣਾਂ ਵਿਚਕਾਰ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਨ ਲਈ ਲੋੜੀਂਦਾ ਸਮਾਂ ਦੇਣ ਲਈ ਸੀ-ਟੂ-ਸਕਾਈ ਇੱਕ ਸੋਧੇ ਹੋਏ ਕਾਰਜਕ੍ਰਮ ‘ਤੇ ਚੱਲ ਰਿਹਾ ਹੈ, ਅਤੇ ਮੁੜ ਖੁੱਲ੍ਹਣ ਤੋਂ ਬਾਅਦ ਇੱਕ ਵਾਧੂ ਸੁਰੱਖਿਆ ਉਪਾਅ ਵਜੋਂ, ਸਾਰੇ ਟੂਰ ਹੁਣ ਪ੍ਰਾਈਵੇਟ ਹਨ, ਜਿਸ ਦਾ ਮਤਲਬ ਹੈ ਕਿ ਕੋਈ ਵਾਧੂ ਕੀਮਤ ਅਦਾ ਕੀਤੇ ਬਿਨਾਂ, ਜਹਾਜ਼ ਵਿੱਚ ਸਿਰਫ਼ ਤੁਸੀਂ ਅਤੇ ਤੁਹਾਡੇ ਸਾਥੀ ਸਵਾਰ ਹੋਣਗੇ।

ਕਨੇਡੀਅਨ ਆਊਟਬੈਕ ਰਾਫ਼ਟਿਂਗ ਨਾਲ ਧੂਮ ਮਚਾਓ

ਇੱਕ ਅਜਿਹੀ ਉਛਾਲਦਾਰ ਸਵਾਰੀ ਦੀ ਚੋਣ ਕਰੋ ਜਿਸ ਵਿੱਚ ਸਾਰਾ ਪਰਿਵਾਰ ਸ਼ਾਮਲ ਹੋ ਸਕੇ, ਜਾਂ ਸੁਕਾਮਿਸ਼ ਦੇ ਉੱਤਰ-ਪੱਛਮ ਵਿੱਚ ਏਲਾਹੋ ਨਦੀ ਵਿੱਚ ਵਾਈਟਵਾਟਰ ਐਡਵੈਂਚਰ ਨਾਲ ਚੀਜ਼ਾਂ ਨੂੰ ਥੋੜਾ ਹੋਰ ਰੋਮਾਂਚਕ ਬਣਾਓ। ਕਨੇਡੀਅਨ ਆਊਟਬੈਕ ਰਾਫ਼ਟਿੰਗ, ਬੀ.ਸੀ. ਦੇ ਸਥਾਨਕ ਨਿਵਾਸੀਆਂ ਨੂੰ ‘ਬੁੱਕ ਯੌਰ ਓਨ ਬੋਟ” ਦਾ ਮੌਕਾ ਦੇ ਰਹੀ ਹੈ, ਜਿਸ ਦੇ ਤਹਿਤ ਇੱਕੋ ਬਬਲ ਵਿੱਚਲੇ ਵਿਅਕਤੀ ਇਕੱਠੇ ਇੱਕ ਰਾਫ਼ਟ ਵਿੱਚ ਸਵਾਰ ਹੋ ਸਕਦੇ ਹਨ। ਵਿਸ਼ੇਸ਼ ਕੀਮਤਾਂ ਉਪਲੱਬਧ ਹਨ।

ਮਾਹਰਾਂ ਨੂੰ ਮਾਰਗ ਦਰਸ਼ਨ ਕਰਨ ਦਿਓ

ਸੁਕਾਮਿਸ਼ ਮੁਹਾਨੇ ਅਤੇ ਬੰਦਰਗਾਹ ਦਾ ਕਯਾਕ ਜਾਂ ਪੈਡਲਬੋਰਡ ਟੂਰ ਸੁਣਨ ਵਿੱਚ ਕਿਵੇਂ ਲੱਗਦਾ ਹੈ? ਜਾਂ ਫ਼ਿਰ ਈਕੋ ਈ-ਬਾਈਕ ਅਨੁਭਵ? ਕਈ ਵਾਰ ਸਥਾਨਕ ਗਾਈਡ ਦੀ ਅਗਵਾਈ ਵਿੱਚ ਅੱਗੇ ਵੱਧਣਾ ਸਭ ਤੋਂ ਵਧੀਆ ਚੋਣ ਹੁੰਦੀ ਹੈ। ਚਾਹੇ ਤੁਸੀਂ ਪਾਣੀ ਵਿੱਚ ਜ਼ਿਆਦਾ ਆਰਾਮ ਮਹਿਸੂਸ ਕਰਦੇ ਹੋ ਜਾਂ ਟੈਰਾ ਫ਼ਰਮਾ (ਖੁਸ਼ਕ ਜ਼ਮੀਨ) ’ਤੇ, ਸੀ-ਟੂ-ਸਕਾਈ ਐਡਵੈਂਚਰ ਕੰਪਨੀ ਤੁਹਾਨੂੰ ਸੁਕਾਮਿਸ਼ ਵਿੱਚ ਪੈਡਲ ਅਤੇ ਬਾਈਕ ਕਰਨ ਦੀਆਂ ਸਭ ਤੋਂ ਵਧੀਆ ਥਾਵਾਂ ਦਿਖਾ ਸਕਦੀ ਹੈ।

ਹਾਓ ਸਾਊਂਡ ’ਤੇ ਸਟੈਂਡ-ਅੱਪ ਪੈਡਲਬੋਰਡਿੰਗ ਸਿੱਖੋ

ਇੰਟ੍ਰੋ ਟੂ ਸਟੋਕ’ ਅਤੇ ‘ਦ ਕੌਫ਼ੀ ਰਨ’ ਵਰਗੇ ਨਾਵਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਨੌਰਮ ਹਾਨ ਐਕਸਪੀਡੀਸ਼ਨਜ਼ ਨਾਲ ਤੁਸੀਂ ਬਹੁਤ ਵਧੀਆ ਸਮਾਂ ਗੁਜ਼ਾਰਨ ਜਾ ਰਹੇ ਹੋ। ਹਾਓ ਸਾਊਂਡ ਦੇ ਫ਼ਿਰੋਜ਼ੀ ਪਾਣੀ ਵਿੱਚ ਇੱਕ ਗਾਇਡਿਡ ਸਟੈਂਡ-ਅੱਪ ਪੈਡਲਬੋਰਡ ਟੂਰ ’ਤੇ ਜਾਓ। ਨਵੇਂ ਪੈਡਲਬੋਰਡਰਜ਼ ਦਾ ਵੀ ਸਵਾਗਤ ਹੈ। ਵਿਸ਼ੇਸ਼ ਸਲਾਹ: ਸੁਕਾਮਿਸ਼ ਵਿੱਚ ਰੋਮਾਂਚਕ ਗਤੀਵਿਧੀਆਂ ਤੋਂ ਬਾਅਦ ਜਦ ਤੁਹਾਨੂੰ ਭੁੱਖ ਲੱਗ ਜਾਵੇ, ਤਾਂ ਬ੍ਰੈਕੈਨਡੇਲ ’ਚ ਨਵੇਂ ਖੁੱਲ੍ਹੇ ਫ਼ਰਗੀ’ਜ਼ ਕੈਫ਼ੇ ਵਿੱਚ ਸਥਾਨਕ ਨਿਵਾਸੀਆਂ ਨਾਲ ਬਰੰਚ ਕਰੋ।

ਸੱਭਿਆਚਾਰਕ ਯਾਤਰਾ ਦੌਰਾਨ ਕਨੈਕਸ਼ਨ ਸਥਾਪਤ ਕਰੋ

ਸੁਕਾਮਿਸ਼  ਲਿਲ’ਵੈਟ ਕਲਚਰਲ ਸੈਂਟਰ (26 ਜੂਨ ਨੂੰ ਦੁਬਾਰਾ ਖੁਲ੍ਹਣ ਜਾ ਰਿਹਾ) ਵਿਸਲਰ ਦੇ ਅੱਪਰ ਵਿਲੇਜ ਵਿੱਚ ਸਥਿਤ, ਰੁੱਖਾਂ ਨਾਲ ਘਿਰਿਆ ਹੋਇਆ, 2,800 ਸਕੇਅਰ ਮੀਟਰ (30,000 ਸਕੇਅਰ ਫੁੱਟ) ਰਕਬੇ ਵਿੱਚ ਬਣਿਆ ਆਰਕੀਟੈਕਚਰਲ ਕ੍ਰਿਸ਼ਮਾ ਹੈ। ਵਿਸ਼ਾਲ ਸੀਡਰ ਪ੍ਰਵੇਸ਼ ਦਰਵਾਜ਼ਿਆਂ ਵਿੱਚੋਂ ਲੰਘ ਕੇ, ਰੋਸ਼ਨੀ ਨਾਲ ਭਰੇ ਹੋਏ ਗ੍ਰੇਟ ਹਾਲ ਵਿੱਚ ਦਾਖਲ ਹੋ ਕੇ, ਨਾਟਕੀ ਪਹਾੜੀ ਪਿਛੋਕੜ ਦੇ ਮੂਹਰੇ ਅਸਧਾਰਨ ਨਕਾਸ਼ੀ ਅਤੇ ਬੁਣਾਈ ਦੇ ਨਮੂਨੇ ਦੇਖੋ। ਕਲਚਰਲ ਐਮਬੈਸਡਰ ਦੇ ਨਾਲ ਇੱਕ ਗਾਇਡਿਡ ਫ਼ੌਰੈਸਟ ਵਾਕ ’ਤੇ ਜਾਓ- ਰੋਜ਼ਾਨਾ ਤਿੰਨ ਵਾਰ ਉਪਲੱਬਧ- ਅਤੇ ਜਾਣੋ ਕਿ ਇਹ ਲੈਂਡਸਕੇਪ, ਸੁਕਾਮਿਸ਼ ਅਤੇ ਲਿਲ’ਵੈਟ ਲੋਕਾਂ ਦੀ ਪੁਰਾਤਨ ਅਤੇ ਵਰਤਮਾਨ ਜੀਵਨ ਸ਼ੈਲੀ ਦਾ ਕਿਵੇਂ ਇੱਕ ਅਹਿਮ ਹਿੱਸਾ ਹੈ। ਥੰਡਰਬਰਡ ਕੈਫ਼ੇ ਜਾਏ ਬਿਨਾਂ ਵਾਪਸ ਨਾ ਜਾਣਾ (ਬੈਨਕ ਜ਼ਰੂਰ ਖਾਓ)।

ਬਲੈਕਕੋਂਬ ਹੈਲੀਕੌਪਟਰਜ਼ ਨਾਲ ਉਡਾਨ ਭਰੋ

12,000 ਸਾਲ ਪੁਰਾਣੇ ਗਲੇਸ਼ੀਅਰਾਂ ਅਤੇ ਚਮਕਦਾਰ ਨੀਲੀਆਂ ਅਲਪਾਈਨ ਝੀਲਾਂ ’ਦੇ ਉੱਪਰੋਂ ਉਡਾਣ  ਭਰ ਕੇ, ਬਲੈਕਕੋਂਬ ਹੈਲੀਕੌਪਟਰਜ਼ ਨਾਲ ਵਿਸਲਰ ਘਾਟੀ ਦੇ ਬਰਡ’ਜ਼-ਆਈ-ਵਿਊ ਦਾ ਆਨੰਦ ਲਵੋ। ਖੂਬਸੂਰਤ ਔਫ਼-ਟ੍ਰੇਲ ਸੈਟਿੰਗ ਵਿੱਚ ਇੱਕ 12 ਮਿੰਟ ਲੰਮੇ ਫਲਾਈਟਸੀਇੰਗ ਟ੍ਰਿਪ ਜਾਂ ਫ਼ਿਰ deleted ਗਾਇਡਿਡ ਹਾਇਕਿੰਗ ਐਡਵੈਂਚਰ ਵਰਗੇ ਕਈ ਤਰ੍ਹਾਂ ਦੇ ਅਨੁਭਵਾਂ ਵਿੱਚੋਂ ਕਿਸੇ ਇਕ ਦੀ ਚੋਣ ਕਰੋ। ਕਰੂ ਵੱਲੋਂ ਕੌਕਪਿਟ ਅਤੇ ਯਾਤਰੀਆਂ ਦੇ ਕੰਪਾਰਟਮੈਂਟ ਵਿਚਾਲੇ ਬੈਰੀਅਰ ਲਗਾਉਣ, ਅਤੇ ਜਹਾਜ਼ ਵਿੱਚ ਸਵਾਰ ਹਰੇਕ ਵਿਅਕਤੀ ਲਈ ਮਾਸਕ ਲਾਜ਼ਮੀ ਕਰਨ ਵਰਗੇ ਨਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਆਪਣੇ ਲਈ ਵਿਸਲਰ ਐਡਵੈਂਚਰ ਦੀ ਚੋਣ ਕਰੋ

ਚਾਹੇ ਤੁਸੀਂ ਕਿਸੇ .ਟੀ.ਵੀ. ’ਤੇ ਸਵਾਰ ਹੋ ਕੇ ਪਹਾੜ ਚੜ੍ਹਨਾ ਚਾਹਵੋਂ, ਜਾਂ ਫੁੱਲ ਸਸਪੈਂਸ਼ਨ ਇਲੈਕਟ੍ਰਿਕ ਮਾਉਂਟੇਨ ਬਾਈਕ ਦੀ ਸਵਾਰੀ ਸਿੱਖਣਾ ਚਾਹਵੋਂ ਜਾਂ ਫ਼ਿਰ ਵਿਸਲਰ ਦੀ ਰਿਵਰ ਔਫ਼ ਗੋਲਡਨ ਡ੍ਰੀਮਜ਼ ਵਿੱਚ ਪੈਡਲਿੰਗ ਕਰਨਾ ਚਾਹਵੋਂ, ਕਨੇਡੀਅਨ ਵਿਲਡਰਨੈਸ ਐਡਵੈਂਚਰਜ਼ ਤੁਹਾਡੀ ਹਰ ਇੱਛਾ ਪੂਰੀ ਕਰ ਸਕਦੇ ਹਨ  ਜੇ ਤੁਹਾਨੂੰ ਔਫ਼ਰੋਡ ਬੱਗੀਜ਼ ਜ਼ਿਆਦਾ ਪਸੰਦ ਹਨ, ਤਾਂ ਉਹ ਇਸ ਦਾ ਵੀ ਬੰਦੋਬਸਤ ਕਰ ਸਕਦੇ ਹਨ ਵਿਸ਼ੇਸ਼ ਸਲਾਹ: ਵਿਸਲਰ ਵਿੱਚ ਪੂਰਾ ਦਿਨ ਮਜ਼ਾ ਕਰਨ ਤੋਂ ਬਾਅਦ, ਪੀਜ਼ਾ ਅਤੇ ਬੀਅਰ ਆਪਣੇ ਆਪ ਨੂੰ ਰੀਚਾਰਜ ਕਰਨ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਪੀਜ਼ੇਰੀਆ ਐਂਟੀਕੋ ਦੇ ਕੋਲ ਕ੍ਰਾਫਟ ਬੀਅਰ ਅਤੇ ਵਿਸ਼ਾਲ ਵੁੱਡਫਾਇਰਡ ਅਵਨ ਵਿੱਚ ਤਿਆਰ ਕੀਤੇ ਨੀਆਪੌਲਿਟਿਨ ਪੀਜ਼ਾ ਦੀ ਇੱਕ ਵੱਡੀ ਰੇਂਜ ਹੈ, ਅਤੇ ਨਾਲ ਹੀ, ਉਹਨਾਂ ਦੀਆਂ ਹੈਪੀ ਆਵਰ ਡੀਲਜ਼ ਇਲਾਕੇ ਵਿੱਚ ਬੇਹੱਦ ਮਸ਼ਹੂਰ ਹਨ

ਪੈਮਬਰਟਨ ਵਿੱਚ ਘੁੜਸਵਾਰੀ ਦਾ ਮਜ਼ਾ ਲਵੋ

ਪੈਮਬਰਟਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਘੋੜੇ ਹੋਣ ਦਾ ਮਾਨ ਹਾਸਲ ਹੈ। ਇਸ ਦੇ ਜੰਗਲਾਂ, ਘਾਹ ਦੇ ਮੈਦਾਨਾਂ ਅਤੇ ਪਹਾੜਾਂ ਨੂੰ ਵੇਖਦਿਆਂ, ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਇਹ ਘੋੜਿਆਂ ਨੂੰ ਪ੍ਰੇਮ ਕਰਨ ਵਾਲਿਆਂ ਲਈ ਸਵਰਗ ਕਿਉਂ ਹੈ। ਇੱਕ ਗਾਇਡਿਡ ਰਾਈਡ ਵਾਸਤੇ, ਕੌਪਰ ਕਾਇਯੂਸ ਆਊਟਫਿੱਟਰਜ਼ ਨੂੰ ਮਿਲੋ; ਤੁਸੀਂ ਇੱਕ ਘੰਟਾ, 2 ਘੰਟੇ, ਅੱਧਾ ਦਿਨ, ਜਾਂ ਜ਼ਿਆਦਾ ਸਮੇਂ ਦੀ ਰਾਈਡ ਲਈ ਚੋਣ ਕਰ ਸਕਦੇ ਹੋ। ਉਹ ਰਾਈਡ ਤੋਂ 24 ਘੰਟੇ ਪਹਿਲਾਂ ਤੱਕ ਬੁਕਿੰਗ ਕੈਂਸਲ ਕਰਨ ਵਰਗੀਆਂ ਫਲੈਕਸੀਬਲ ਬੁਕਿੰਗ ਚੋਣਾਂ ਵੀ ਦਿੰਦੇ ਹਨ। ਵਿਸ਼ੇਸ਼ ਸਲਾਹ: ਤੁਹਾਨੂੰ ਉਸੇ ਸੜਕ ’ਤੇ ਥੋੜਾ ਅੱਗੇ ਜਾ ਕੇ ਦਿ ਬੀਅਰ ਫਾਰਮਰਜ਼ ਮਿਲੇਗਾ। ਉਹਨਾਂ ਦੇ ਨਵੇਂ ਪੈਟੀਓ ’ਤੇ ਇੱਕ ਠੰਡੀ ਡ੍ਰਿੰਕ ਨਾਲ ਆਪਣੇ ਦਿਨ ਦਾ ਅੰਤ ਕਰੋ। ਖਾਣ ਪੀਣ ਦੇ ਹੋਰ ਸਮਾਨ ਦੀ ਲੋੜ ਹੈ? ਬਾਰਨ ਨੌਰਕ (ਜਿਸ ਦਾ ਥਾਈ ਭਾਸ਼ਾ ਵਿੱਚ ਅਰਥ ਹੈ ਦਿਹਾਤੀ ਇਲਾਕਾ) ਨੂੰ ਟੇਕ-ਆਊਟ ਲਈ ਫੋਨ ਕਰੋ। ਹਾਲਾਂਕਿ ਪੈਮਬਰਟਨ ਵਿੱਚ ਵਧੀਆ ਥਾਈ ਭੋਜਨ ਮਿਲਣ ਦੇ ਆਸਾਰ ਘੱਟ ਲੱਗ ਸਕਦੇ ਹਨ, ਪਰ ਇੱਕ ਰੋਡਸਾਈਡ ਬਾਰਨ ਵਿੱਚ ਸਥਿਤ ਇਸ ਰੈਸਟੋਰੈਂਟ ਦੇ ਬਹੁਤ ਸਾਰੇ ਸਥਾਨਕ ਪ੍ਰਸ਼ੰਸਕ ਹਨ।

ਤਸਵੀਰਾਂ: ਫਲਾਈਟਸੀਇੰਗ ਐਡਵੈਂਚਰ, ਬਲੈਕਕੋਂਬ ਹੈਲੀਕੌਪਟਰਜ਼

ਸਨਸੈੱਟ .ਟੀ.ਵੀ. ਟੂਰ, ਕਨੇਡੀਅਨ ਵਿਲਡਰਨੈਸ ਐਡਵੈਂਚਰਜ਼

ਮਾਰਗਰੀਟਾ ਪੀਜ਼ਾ ਐਟ ਪੀਜ਼ੇਰੀਆ ਐਂਟੀਕੋ, ਐਮਬਰ ਟਰਨੌ

ਗਰਮੀਆਂ ਦੀ ਰੁੱਤ ਵਿੱਚ ਘੁੰਮਣ ਜਾਣ ਵਾਸਤੇ ਬੁਕਿੰਗ ਕਰੋ

ਜਾਣ ਤੋਂ ਪਹਿਲਾਂ ਜਾਣੋ

ਯਾਤਰਾ ਸੰਬੰਧੀ ਪ੍ਰਮੁੱਖ ਬੰਦਿਸ਼ਾਂ ਅਤੇ ਇਸ ਰੁੱਤ ਦੌਰਾਨ ਬੀ.ਸੀ. ਵਿੱਚ ਸੁਰੱਖਿਅਤ ਢੰਗ ਨਾਲ ਸਫ਼ਰ ਕਰਨ ਬਾਰੇ ਜਾਣੋ।

ਯਾਤਰਾ ਸੰਬੰਧੀ ਜਾਣਕਾਰੀ ਅੱਪਡੇਟ
ਜੰਗਲੀ ਅੱਗਾਂ ਸੰਬੰਧੀ ਸੇਵਾ

ਧਿਆਨ ਦੇਣ ਯੋਗ ਸਰਗਰਮ ਜੰਗਲੀ ਅੱਗਾਂ, ਜੰਗਲੀ ਅੱਗਾਂ ਦੀ ਰੋਕਥਾਮ ਅਤੇ ਹੋਰਨਾ ਚੀਜ਼ਾਂ ਬਾਰੇ ਜਾਣੋ।

ਤਾਜ਼ੀ ਜਾਣਕਾਰੀ ਹਾਸਲ ਕਰੋ
ਬੀ.ਸੀ. ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਕਿਵੇਂ ਯਾਤਰਾ ਕਰਨੀ ਹੈ

ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਯਾਤਰਾ ਯਕੀਨੀ ਬਣਾਉਣ ਵਿੱਚ ਸਾਡੀ ਭੂਮਿਕਾ ਹੋਵੇਗੀ।

ਹੋਰ ਜਾਣੋ
ਆਪਣਾ ਟ੍ਰਿੱਪ ਬੁੱਕ ਕਰੋ

ਰਹਿਣ ਲਈ ਥਾਂ, ਸਰਗਰਮੀਆਂ, ਆਕਰਸ਼ਣ ਅਤੇ ਸਫ਼ਰ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ
ਸਫ਼ਰ ਸੰਬੰਧੀ ਡੀਲਜ਼

ਬੀ.ਸੀ. ਵਿੱਚ ਰਿਹਾਇਸ਼, ਸਰਗਰਮੀਆਂ ਅਤੇ ਆਕਰਸ਼ਣਾਂ ਸੰਬੰਧੀ ਡੀਲਾਂ ਲੱਭੋ।

ਵਧੇਰੇ ਜਾਣੋ