Canoeists at Nuk Tessli Wilderness Experience with view of the Coast Mountains (Monarch Range), Whitton Lake, BC Kari Medig

ਸੁਰੱਖਿਅਤ ਅਤੇ ਜ਼ਿੰਮੇਵਾਰ ਤਰੀਕੇ ਨਾਲ ਯਾਤਰਾ ਕਿਵੇਂ ਕਰਨੀ ਹੈ

Share  Facebook Twitter Pinterest | Print Your browser does not support SVG.
ਵ੍ਹਿਟਨ ਲੇਕ | ਕਾਰੀ ਮੇਡਿਗ

ਬੀ.ਸੀ. ਵਿੱਚ ਸਾਨੂੰ ਕੈਨੇਡਾ ਭਰ ਵਿੱਚੋਂ ਆਉਣ ਵਾਲੇ ਯਾਤਰੀਆਂ ਨੂੰ ਜੀ ਆਇਆਂ ਨੂੰ ਕਹਿਣ ਦੀ ਬੇਹੱਦ ਖੁਸ਼ੀ ਹੈ, ਪਰ ਅਜੇ ਵੀ ਹਾਲਾਤ ਆਮ ਵਾਂਗ ਨਹੀਂ ਹੋਏਭਾਵੇਂ ਤੁਹਾਡੇ ਵੈਕਸੀਨ ਲੱਗ ਚੁੱਕੀ ਹੈ ਤਾਂ ਵੀ ਤੁਹਾਨੂੰ ਅਤੇ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਪ੍ਰੋਟੇਕਲਾਂ ਅਤੇ ਕਰਨ ਵਾਲੀਆਂ ਚੀਜ਼ਾਂ ’ਤੇ ਵਿਚਾਰ ਕੀਤਾ ਜਾਣਾ ਜ਼ਰੂਰੀ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਸੁਰੱਖਿਅਤ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਜਾਣ ਵਾਲੀ ਯਾਤਰਾ ਨੂੰ ਯਕੀਨੀ ਬਣਾਉਣ ਵਿੱਚ ਸਾਡੀ ਸਾਰੀਆਂ ਦੀ ਭੂਮਿਕਾ ਹੈ। 

ਅੱਗੇ ਦੀ ਯੋਜਨਾ ਬਣਾਓ

ਇਨ੍ਹਾਂ ਗਰਮੀਆਂ ਵਿੱਚ ਯੋਜਨਾ ਬਣਾਉਣ ਲਈ ਵਧੇਰੇ ਸਮਾਂ ਲਓ। ਬੀ.ਸੀ. ਭਰ ਵਿੱਚ ਬਹੁਤ ਸਾਰੇ ਕਾਰੋਬਾਰਾਂ ਅਤੇ ਸੇਵਾਵਾਂ ਨੇ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਸਕੈਜੂਅਲ ਨੂੰ ਬਦਲਿਆ ਹੈ। ਕੁਝ ਅਜੇ ਵੀ ਸੀਮਤ ਘੰਟਿਆਂ ਲਈ, ਘੱਟ ਸਮਰੱਥਾ ‘ਤੇ ਕੰਮ ਕਰ ਰਹੇ ਹੋ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਉੱਥੇ ਅਡਵਾਂਸ ਬੁਕਿੰਗ ਕਰਵਾ ਕੇ ਹੀ ਜਾਇਆ ਜਾ ਸਕਦਾ ਹੋਵੇ।

ਨੁਕਤਾ: ਆਪਣੀ ਰਿਸਰਚ ਸ਼ੁਰੂ ਕਰਨ ਲਈ ਰਿਹਾਇਸ਼, ਆਵਾਜਾਈ, ਅਤੇ ਪ੍ਰਦਾਨ ਕਰਨ ਵਾਲਿਆਂ ਦੀਆਂ ਸੂਚੀਆਂ ਦੇਖੋ, ਇੰਡੀਜਨਸ

ਯਾਤਰਾ ਦੇ ਤਜਰਬਿਆਂ ਬਾਰੇ ਜਾਣਕਾਰੀ ਵਾਸਤੇ IndigenousBC.com ਦੇਖੋ ਜਾਂ ਵਧੇਰੇ ਜਾਣਕਾਰੀ ਲਈ ਸਥਾਨਕ ਵਿਜ਼ਟਰ ਸੈਂਟਰ ਨਾਲ ਸੰਪਰਕ ਕਰੋ।

ਆਦਰ ਕਰੋ

ਉਨ੍ਹਾਂ ਲੋਕਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਦਾ ਆਦਰ ਕਰੋ ਜਿੰਨ੍ਹਾਂ ਦਾ ਤੁਸੀਂ ਇਸ ਗਰਮੀਆਂ ਵਿੱਚ ਦੌਰਾ ਕਰਨ ਜਾ ਰਹੇ ਹੋ ਜੇਕਰ ਕੋਈ ਕਮਿਊਨਿਟੀ ਅਜੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਨਹੀਂ ਹੈ ਤਾਂ ਕਿਰਪਾ ਕਰ ਕੇ ਉਸ ਦੀਆਂ ਇੱਛਾਵਾਂ ਦਾ ਵੀ ਆਦਰ ਕਰੋ ਜ਼ਿੰਮੇਵਾਰ ਸੈਰਸਪਾਟੇ ਦਾ ਮਤਲਬ ਹੈ ਇੱਕ ਅਜਿਹਾ ਤਜਰਬਾ ਜਿਸ ਦਾ ਇਸ ਵਿੱਚ ਸ਼ਾਮਲ ਵਸਨੀਕਾਂ ਅਤੇ ਸੈਲਾਨੀਆਂ ’ਤੇ ਇੱਕੋ ਜਿਹਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਹਾਡਾ ਭਾਈਚਾਰਿਆਂ ਦੇ ਅੰਦਰ ਲਾਗੂ ਕੀਤੇ ਗਏ ਨਵੇਂ ਪ੍ਰੋਟੇਕਲਾਂ ਅਤੇ ਨੀਤੀਆਂ ਨਾਲ ਵਾਹ ਪੈ ਸਕਦਾ ਹੈ; ਕਿਰਪਾ ਕਰਕੇ ਉਨ੍ਹਾਂ ਵੱਲੋਂ ਲਾਗੂ ਕੀਤੇ ਦਿਸ਼ਾਨਿਰਦੇਸ਼ਾਂ ਦਾ ਸਤਿਕਾਰ ਕਰੋ ਜਿਨ੍ਹਾਂ ਕਾਰੋਬਾਰੀ ਅਦਾਰਿਆਂ ਦਾ ਤੁਸੀਂ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਉਨ੍ਹਾਂ ਨੂੰ ਸੰਪਰਕ ਕਰਕੇ ਇਹ ਯਕੀਨੀ ਬਣਾਉ ਕਿ ਤੁਹਾਨੂੰ ਤਾਜ਼ੀਆਂ ਸੇਧਾਂ ਦੀ ਸਮਝ ਹੈ

ਨੁਕਤਾ: “ਜਾਣ ਤੋਂ ਪਹਿਲਾਂ ਜਾਣੋਬਾਰੇ ਵਧੇਰੇ ਜਾਣਕਾਰੀ ਵਾਸਤੇ ExploreBC.com/TravelUpdates ਦੇਖੋ ਜਾਂ ਵਧੇਰੇ ਜਾਣਕਾਰੀ ਲਈ ਸਥਾਨਕ ਵਿਜ਼ਟਰ ਸੈਂਟਰ ਨਾਲ ਸੰਪਰਕ ਕਰੋ

ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰੋ

ਬੀ.ਸੀ. ਵਿੱਚ ਟੂਰਿਜ਼ਮ ਨਾਲ ਸੰਬੰਧਿਤ ਕਾਰੋਬਾਰ ਇਨ੍ਹਾਂ ਗਰਮੀਆਂ ਵਿੱਚ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹਨ ਅਤੇ ਬਹੁਤ ਸਾਰੇ ਭਾਈਚਾਰੇ ਤੁਹਾਡੇ ਸਮਰਥਨਤੇ ਨਿਰਭਰ ਕਰਦੇ ਹਨ ਆਪਣੀਆਂ ਯਾਤਰਾਵਾਂ ਦੌਰਾਨ, ਸਥਾਨਕ ਰੈਸਟੋਰੈਂਟਾਂ ਵਿੱਚ ਖਾਣਾ ਖਾਓ, ਕੋਈ ਸਥਾਨਕ ਗਤੀਵਿਧੀ ਜਾਂ ਟੂਰ ਬੁੱਕ ਕਰੋ, ਅਤੇ ਕੋਈ ਸਥਾਨਕ ਵਿਲੱਖਣ ਰਿਹਾਇਸ਼ ਲੱਭੋ ਬੀ.ਸੀ. ਦਾ ਟੂਰਿਜ਼ਮ ਉਦਯੋਗ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਤੋਂ ਬਣਿਆ ਹੈ ਜੋ ਨਿਸ਼ਚਤ ਤੌਰਤੇ ਇੱਕ ਯਾਦਗਾਰੀ ਅਨੁਭਵ ਪ੍ਰਦਾਨ ਕਰਨਗੇ

ਨੁਕਤਾ: ਸਥਾਨਕ ਵਿਜ਼ਟਰ ਸੈਂਟਰ ਦੇ ਅਮਲੇ ਨਾਲ ਗੱਲ ਕਰਕੇ ਜਾਣੋ ਕਿ ਸਥਾਨਕ ਕਾਰੋਬਾਰਾਂ ਦੀ ਸਹਾਇਤਾ ਕਿਵੇਂ ਕੀਤੀ ਜਾ ਸਕਦੀ ਹੈ।

ਐਡਵੈਂਚਰਸਮਾਰਟ ਬਣੋ

ਇਨ੍ਹਾਂ ਗਰਮੀਆਂ ਦੌਰਾਨ ਬਹੁਤ ਸਾਰੇ ਯਾਤਰੀ ਖੁੱਲ੍ਹੀਆਂ ਥਾਂਵਾਂ ਨੂੰ ਨਵੇਂ ਤਰੀਕਿਆਂ ਨਾਲ ਦੇਖਣਾ ਚਾਹ ਰਹੇ ਹਨ, ਜਿਵੇਂ ਕਿ ਕਿਸੇ ਨਵੀਂ ਟ੍ਰੇਲਤੇ ਹਾਈਕਿੰਗ ਕਰਨਾ, ਮਾਊਂਟੇਨ ਬਾਈਕਿੰਗ ਕਰਨੀ ਜਾਂ ਕਯਾਕ ਚਲਾਉਣੀ ਸਿੱਖਣੀ। ਭਾਵੇਂ ਤੁਸੀਂ ਕਿਸੇ ਵੀ ਆਊਟਡੋਰ ਗਤੀਵਿਧੀ ਦੀ ਯੋਜਨਾ ਬਣਾ ਰਹੇ ਹੋ, ਆਪਣੀ ਰਿਸਰਚ ਪਹਿਲਾਂ ਹੀ ਕਰੋ ਅਤੇ ਤਿਆਰ ਰਹੋ ਤਿੰਨ ਚੀਜ਼ਾਂ ਹਮੇਸ਼ਾ ਯਾਦ ਰੱਖੋ ਯਾਤਰਾ ਦੀ ਯੋਜਨਾਬੰਦੀ, ਟ੍ਰੇਨਿੰਗ ਅਤੇ ਜ਼ਰੂਰੀ ਚੀਜ਼ਾਂ ਨਾਲ ਲੈ ਕੇ ਜਾਣਾਅਤੇ ਇਨ੍ਹਾਂ ਨੂੰ ਆਪਣੀਆਂ ਸਾਰੀਆਂ ਆਊਟਡੋਰ ਐਕਟੀਵਿਟੀਜ਼ਤੇ ਲਾਗੂ ਕਰੋ

ਨੁਕਤਾ: ਜਦੋਂ ਬੀ.ਸੀ. ਵਿੱਚ ਖੁੱਲ੍ਹੀਆਂ ਥਾਂਵਾਂ ਵਿੱਚ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ AdventureSmart.ca ਤੁਹਾਡਾ ਸਭ ਤੋਂ ਵਧੀਆ ਦੋਸਤ ਹੋਵੇਗਾ

ਸਫਾਈ ਦਾ ਧਿਆਨ ਰੱਖੋ

ਬੀ.ਸੀ. ਦੀਆਂ ਖੁੱਲ੍ਹੀਆਂ ਥਾਂਵਾਂ ਵਿੱਚ ਘੁੰਮਣ ਫਿਰਨ ਸਮੇਂ, ਕੋਈ ਵੀ ਥਾਂ ਤੁਹਾਨੂੰ ਜਿਸ ਸਥਿਤੀ ਵਿੱਚ ਮਿਲਦੀ ਹੈ, ਉਸ ਨੂੰ ਹਮੇਸ਼ਾਂ ਉਸ ਤੋਂ ਬਿਹਤਰ ਸਥਿਤੀ ਵਿੱਚ ਛੱਡ ਕੇ ਜਾਓ। ਸਥਾਨਕ ਜੰਗਲੀ ਜੀਵਾਂ ਦਾ ਆਦਰ ਕਰੋ। ਕੈਂਪਫਾਇਰਾਂ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰੋ ਅਤੇ ਅੱਗ ਬਾਲਨਤੇ ਪਾਬੰਦੀ ਅਤੇ ਅੱਗ ਸੰਬੰਧੀ ਸੁਰੱਖਿਆ ਨੁਕਤਿਆਂ ਲਈ ਬੀ.ਸੀ. ਵਾਈਲਡ–ਫਾਇਰ ਸਰਵਿਸ ਨਾਲ ਸੰਪਰਕ ਕਰੋ। ਜੋ ਤੁਸੀਂ ‘ਪੈਕ ਇਨ’ ਕਰਦੇ ਹੋ ਉਸ ਨੂੰ ‘ਪੈਕ ਆਊਟ’ ਵੀ ਕਰੋ, ਭਾਵ ਆਪਣੇ ਵੱਲੋਂ ਲਿਆਂਦਾ ਕੋਈ ਵੀ ਸਮਾਨ ਪਿੱਛੇ ਨਾ ਛੱਡੋ ਅਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰੋ। ਇਹ ‘ਲੀਵ ਨੋ ਟਰੇਸ’ ਦੇ ਕੁਝ ਮੁੱਖ ਸਿਧਾਂਤ ਹਨ, ਜੋ ਲੈਂਡਸਕੇਪ ‘ਤੇ ਤੁਹਾਡੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਦੇ ਹੋਏ ਜ਼ਿੰਮੇਵਾਰੀ ਨਾਲ ਖੁੱਲ੍ਹੀਆਂ ਥਾਂਵਾਂ ਦਾ ਅਨੰਦ ਲੈਣ ਲਈ ਸੱਤ ਦਿਸ਼ਾ–ਨਿਰਦੇਸ਼ਾਂ ਦਾ ਇੱਕ ਸਮੂਹ ਹੈ।

ਨੁਕਤਾ: ਜ਼ਿੰਮੇਵਾਰ ਆਊਟਡੋਰ ਮਨੋਰੰਜਨ ਬਾਰੇ ਹੋਰ ਜਾਣਨ ਲਈ LeaveNoTrace.ca ਦੇਖੋ

ਦਿਆਲੂ ਬਣੋ, ਸ਼ਾਂਤ ਰਹੋ ਸਬਰ ਰੱਖੋ

ਯਾਦ ਰੱਖੋ, ਸਰਗਰਮੀਆਂ ਨੂੰ ਆਮ ਨਾਲੋਂ ਵਧੇਰੇ ਸਮਾਂ ਲੱਗ ਸਕਦਾ ਹੈ, ਜਾਂ ਜਦੋਂ ਤੁਸੀਂ ਪਹੁੰਚੋ ਤਾਂ ਉਹ ਥਾਂ ਪੂਰੀ ਤਰ੍ਹਾਂ ਭਰੀ ਹੋਈ ਹੋ ਸਕਦੀ ਹੈ। ਸਬਰ ਰੱਖੋ। ਰਿਸਰਚ ਕਰਕੇ ਇੱਕ ਬੈਕਅੱਪ ਪਲਾਨ ਤਿਆਰ ਰੱਖੋ ਸ਼ਾਂਤ ਰਹੋ, ਸਬਰ ਰੱਖੋ, ਅਤੇ ਦਿਆਲੂ ਰਹੋ, ਅਤੇ ਯਾਦ ਰੱਖੋ, ਅਸੀਂ ਸਭ ਅਜੇ ਵੀ ਇਸ ਸਥਿਤੀ ਵਿੱਚ ਇਕੱਠੇ ਹਾਂ

ਫ਼ੀਚਰ ਤਸਵੀਰ: ਨੁਕ ਟੈਸਲੀ ਵਿਲਡਰਨੈੱਸ ਅਨੁਭਵ | ਕੈਰੀ ਮੇਡਿਗ